Raghav Chadha Parineeti Chopra Engagement News: ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ (Parineeti Chopra) ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ  (Raghav Chadha) ਨੇ ਅੱਜ ਮੰਗਣੀ ਕਰਵਾ ਲਈ ਹੈ। ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਚਰਚਾ ਵੀ ਹੋ ਰਹੀ ਸੀ। ਬੀਤੇ ਕੁਝ ਸਮੇਂ ਵਿੱਚ ਦੋਨਾਂ ਨੂੰ ਕਾਫ਼ੀ ਵਾਰ ਕਈ ਥਾਂ 'ਤੇ ਸਪੋਟ ਵੀ ਕੀਤਾ ਗਿਆ ਸੀ। ਅੱਜ ਦੋਵਾਂ ਦੀ ਮੰਗਣੀ ਨੇ ਤਮਾਮ ਕਿਆਸਰਾਈਆਂ ਅਤੇ ਸਵਾਲਾਂ 'ਤੇ ਪੂਰਨ ਵੀਰਾਮ ਲਾ ਦਿੱਤਾ ਹੈ।


COMMERCIAL BREAK
SCROLL TO CONTINUE READING

ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਤੋਂ ਬਾਅਦ ਅਧਿਕਾਰਤ ਤੌਰ 'ਤੇ ਇਕ ਦੂਜੇ ਦੇ ਬਣ ਗਏ ਹਨ। ਰਾਘਵ-ਪਰਿਣੀਤੀ ਨੇ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਮੁੰਦਰੀਆਂ ਦਾ ਆਦਾਨ-ਪ੍ਰਦਾਨ ਕੀਤਾ। ਇਸ ਖੁਸ਼ੀ ਦੇ ਪਲ 'ਚ ਪਰਿਣੀਤੀ ਅਤੇ ਰਾਘਵ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਸੀ। 


Raghav Chadha Parineeti Chopra Engagement Photos -



ਇਹ ਵੀ ਪੜ੍ਹੋ:  Parineeti Raghav Engagement: ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਦੀ ਦਿਖੀ ਪਹਿਲੀ ਝਲਕ; ਵੇਖੋ ਖੂਬਸੂਰਤ ਵੀਡੀਓ

ਅਦਾਕਾਰਾ (Raghav Chadha Parineeti Chopra Engagement Photos) ਨੇ ਮੰਗਣੀ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਜੋੜੇ ਦੀ ਫੋਟੋ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਅਤੇ ਸਾਰੇ ਸਿਤਾਰਿਆਂ ਅਤੇ ਰਾਜਨੀਤੀ ਨਾਲ ਜੁੜੇ ਲੋਕਾਂ ਦੇ ਕਮੈਂਟਸ ਆਉਣ ਲੱਗੇ। ਲੋਕ ਨਵੇਂ ਜੋੜੇ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਰਾਘਵ ਚੱਢਾ ਅਤੇ ਪਰਿਣੀਤੀ ਦੀ ਮੰਗਣੀ ਵਿੱਚ ਸ਼ਾਮਲ ਹੋਣ ਲਈ ਕਈ ਵੀਆਈਪੀ ਮਹਿਮਾਨ ਪਹੁੰਚੇ।


ਦੱਸ ਦੇਈਏ ਕਿ ਪਰਿਣੀਤੀ (Raghav Chadha Parineeti Chopra Engagement Photos) ਨੇ ਆਪਣੇ ਇੰਸਟਾਗ੍ਰਾਮ 'ਤੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਹੱਥਾਂ 'ਤੇ ਮੁੰਦਰੀਆਂ ਪਾਉਂਦੇ ਨਜ਼ਰ ਆ ਰਹੇ ਹਨ। ਅਗਲੀ ਤਸਵੀਰ 'ਚ ਦੋਵੇਂ ਇਕ-ਦੂਜੇ ਦਾ ਹੱਥ ਫੜੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਕ ਫੋਟੋ 'ਚ ਦੋਵੇਂ ਇਕ-ਦੂਜੇ ਦੀਆਂ ਬਾਹਾਂ 'ਚ ਹੱਥ ਫੜਦੇ ਨਜ਼ਰ ਆ ਰਹੇ ਹਨ। ਅਗਲੀ ਫੋਟੋ ਵਿੱਚ, ਉਹ ਇੱਕ ਦੂਜੇ ਦੇ ਚਿਹਰਿਆਂ ਦੇ ਨੇੜੇ ਪਿਆਰ ਵਿੱਚ ਗੁਆਚੇ ਹੋਏ ਦਿਖਾਈ ਦੇ ਰਹੇ ਹਨ।


ਕਪੂਰਥਲਾ ਹਾਊਸ 'ਚ ਜੋੜੇ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ, ਆਦਿਤਿਆ ਠਾਕਰੇ, ਰਾਜੀਵ ਸ਼ੁਕਲਾ, ਅਨੁਰਾਧਾ ਪ੍ਰਸਾਦ, ਪ੍ਰਿਅੰਕਾ ਚਤੁਰਵੇਦੀ, ਕਪਿਲ ਸਿੱਬਲ ਅਤੇ ਉਨ੍ਹਾਂ ਦੀ ਪਤਨੀ ਪ੍ਰੋਮਿਲਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਹੁੰਚੇ ਸਨ।


ਜ਼ਿਕਰਯੋਗ ਹੈ ਕਿ ਪਰਿਣੀਤੀ ਚੋਪੜਾ ਪਿਛਲੇ ਕਈ ਦਿਨਾਂ ਤੋਂ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹੈ। ਦੋਵਾਂ ਨੂੰ ਲੰਚ ਡੇਟ 'ਤੇ ਅਤੇ ਕਦੇ ਆਈਪੀਐਲ ਮੈਚ ਦੇਖਦੇ ਹੋਏ ਦੇਖਿਆ ਗਿਆ ਸੀ ਪਰ ਜੋੜੇ ਨੇ ਕਦੇ ਵੀ ਆਪਣੇ ਰਿਸ਼ਤੇ 'ਤੇ ਮੋਹਰ ਨਹੀਂ ਲਗਾਈ। ਹਾਲਾਂਕਿ ਹੁਣ ਦੋਵੇਂ ਮੰਗਣੀ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਦੋਵੇਂ ਬਹੁਤ ਜਲਦੀ ਸੱਤ ਫੇਰੇ ਲੈਣਗੇ। 


ਇਹ ਵੀ ਪੜ੍ਹੋ: Parineeti Raghav Engagement: ਭੈਣ ਪਰਿਣੀਤੀ ਚੋਪੜਾ ਦੀ ਮੰਗਣੀ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੀ ਪ੍ਰਿਯੰਕਾ ਚੋਪੜਾ