ਰਾਜਾ ਕੁਮਾਰੀ ਨੇ ਵੀਡੀਓ ਸ਼ੇਅਰ ਕਰ ਆਪਣੇ ਆਪ ਨੂੰ ਦੱਸਿਆ ਸਿੱਧੂ ਦਾ ‘ਸਭ ਤੋਂ ਵੱਡਾ ਫੈਨ’, ਵੇਖੋ ਵੀਡੀਓ
Raja Kumari shares Video with Sidhu Moosewala: ਸਿੱਧੂ ਮੂਸੇਵਾਲਾ ਦੇ ਗਾਣਿਆਂ ਨੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ `ਚ ਵੀ ਬਹੁਤ ਨਾਮ ਕਮਾਇਆ ਹੈ। ਇੰਨ੍ਹਾਂ ਹੀ ਸਭ ਲੋਕ ਇਸਦੇ ਗਾਣੇ ਸੁਣਨਾ ਪਸੰਦ ਕਰਦੇ ਹਨ ਅਤੇ ਅੱਜ ਵੀ ਲੋਕ ਸਿੱਧੂ ਦੇ ਕਤਲ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
Raja Kumari shares Video with Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੇ ਫੈਨਸ ਹਰ ਰੋਜ਼ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਇੰਨ੍ਹਾਂ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਵੀ ਅਜਿਹੇ ਕਲਾਕਾਰ ਹਨ ਜੋ ਸਿੱਧੂ ਮੂਸੇਵਾਲਾ ਦੀ ਗਾਇਕੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਇਹ ਮਸ਼ਹੂਰ ਕਲਾਕਾਰ ਰਾਜਾ ਕੁਮਾਰੀ ਅਤੇ ਬੁਰਨਾ ਬੁਆਏ ਪੰਜਾਬੀ ਗਇਕ ਸਿੱਧੂ ਮੂਸੇਵਾਲਾ ਦੀ ਗਾਇਕੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਇੰਨ੍ਹਾਂ ਕਲਾਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਈਫ ਵਿੱਚ ਸੋਚਿਆ ਸੀ ਉਹ ਸਿੱਧੂ ਮੂਸੇਵਾਲਾ ਨਾਲ ਕੰਮ ਕਰਨਗੇ ਪਰ ਕਿਸਮਤ ਨੇ ਸਾਥ ਨਹੀ ਦਿੱਤਾ ਅਤੇ ਉਹ ਅੱਜ ਸਾਡੇ ਵਿੱਚ (Sidhu Moose Wala) ਨਹੀਂ ਹਨ। ਇਸ ਦੇ ਨਾਲ ਹੀ ਰਾਜਾ ਕੁਮਾਰੀ ਨੇ ਹਾਲ ਵਿੱਚ ਦਿੱਤੇ ਇੰਟਰਵਿਊ ਵਿੱਚ "ਆਪਣੇ ਆਪ ਨੂੰ ਸਿੱਧੂ ਦਾ ‘ਸਭ ਤੋਂ ਵੱਡਾ ਫੈਨ’ ਦੱਸਿਆ ਤੇ ਉਸ ਦੀ ਮਿਊਜ਼ਿਕ ਸਟਾਈਲ ( Raja Kumari shares Video with Sidhu Moosewala) ਦੀ ਖੂਬ ਸ਼ਲਾਘਾ ਕੀਤੀ।
ਵੇਖੋ ਵੀਡੀਓ Raja Kumari shares Video with Sidhu Moosewala
ਰਾਜਾ ਕੁਮਾਰੀ ਨੇ ਕਿਹਾ, ਮੇਰਾ ਪਸੰਦੀਦਾ ਗੀਤ ‘ਸੇਮ ਬੀਫ’ ਸੀ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਉਹ ਅਕਸਰ ਡਰੇਕ ਅਤੇ ਸਿੱਧੂ ਮੂਸੇਵਾਲਾ ਨੂੰ ਆਪਣੇ ‘ਡ੍ਰੀਮ ਕੋਲਬਸ’ ਵਜੋਂ ਜ਼ਿਕਰ ਕਰਦੀ ਸੀ। ਇਸ ਦੇ ਨਾਲ ਹੀ ਰਾਜਾ ਕੁਮਾਰੀ ਨੇ ਬੇਹੱਦ ਹੀ ਪਿਆਰਾ ਪਲ ਸਾਂਝੇ ਕਰਦੇ ਹੋਏ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਤੋਂ ਇੱਕ ਡੀਐਮ ਆਇਆ, ਸਿੱਧੂ ਨੇ 2017 ਤੋਂ ਉਸ ਦੀਆਂ ਟਿੱਪਣੀਆਂ( Raja Kumari shares Video with Sidhu Moosewala) ਨੂੰ ਪਸੰਦ ਕਰਨਾ ਜਾਰੀ ਰੱਖਿਆ।
ਇਹ ਵੀ ਪੜ੍ਹੋ :'ਸ਼ੀਲਾ ਕੀ ਜਵਾਨੀ' ਦੇ ਨਾਮ 'ਤੇ ਉਰਫ਼ੀ ਜਾਵੇਦ ਨੇ ਪਹਿਨੀ ਨਵੀਂ ਡਰੈੱਸ;ਖੁਦ ਨੂੰ ਸਮਝ ਰਹੀ ਕੈਟਰੀਨਾ ਕੈਫ!
ਇਹ ਆਦਮੀ 2021 ਵਿੱਚ ਮੇਰਾ ਡੀਐਮ ਖੋਲ੍ਹਦਾ ਹੈ, ਇੱਕ ਸੰਦੇਸ਼ ਨਾਲ 2017 ਦੀਆਂ ਟਿੱਪਣੀਆਂ ਨੂੰ ਪਸੰਦ ਕਰਦਾ ਹੈ, ਹੇ! ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ! ਮੇਰੇ ਕੋਲ ਉਸਦੇ ਸਭ ਤੋਂ ਪਿਆਰੇ ਵੌਇਸ ਨੋਟ ਹਨ। ਉਹ ਸਿਰਫ਼ ਸਵੀਟੀ ਪਾਈ ਹੈ।” ਰਾਜਾ ਕੁਮਾਰੀ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿਚ ਸਿੱਧੂ ਮੂਸੇਵਾਲਾ ਸਟੇਜ ਸ਼ੋਅ ਵਿੱਚ ( Raja Kumari shares Video with Sidhu Moosewala)ਗਾਣਾ ਗਾ ਰਹੇ ਨਜ਼ਰ ਆ ਰਹੇ ਹੈ ਅਤੇ ਉਨ੍ਹਾਂ ਨਾਲ ਰਾਜਾ ਕੁਮਾਰੀ ਵੀ ਨਜ਼ਰ ਆ ਰਹੀ ਹੈ।