ਸੁਖਬੀਰ ਬਾਦਲ SIT ਅੱਗੇ ਨਹੀਂ ਹੋਏ ਪੇਸ਼, ਇਸ ਮੁੱਦੇ ’ਤੇ ਵਿਰੋਧੀਆਂ ਨੇ ਘੇਰਿਆ
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਹੋਣਾ ਸੀ, ਜੋ ਕਿ ਨਹੀਂ ਹੋਏ। ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਚੰਡੀਗੜ੍ਹ: ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਹੋਣਾ ਸੀ, ਜੋ ਕਿ ਨਹੀਂ ਹੋਏ। ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਰਾਜਾ ਵੜਿੰਗ ਨੇ ਸੁਖਬੀਰ ਬਾਦਲ ’ਤੇ ਕੱਸਿਆ ਤੰਜ
ਇਸ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਛਾਤੀ ਚੌੜੀ ਕਰਕੇ ਕਹਿਣਾ ਚਾਹੀਦਾ ਸੀ ਕਿ ਮੈਂ ਪੇਸ਼ ਹੋ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜਦੋਂ ਸਭ ਕੁਝ ਮੀਡੀਆ ਸਾਹਮਣੇ ਆ ਗਿਆ ਸੀ ਕਿ ਸੰਮਨ ਭੇਜੇ ਗਏ ਹਨ ਫੇਰ ਵੀ ਇਹ ਕਹਿਣਾ ਕਿ ਸੰਮਨ ਪ੍ਰਾਪਤ (Receive) ਨਹੀਂ ਹੋਏ, ਇਹ ਬਿਆਨ ਦੇਣਾ ਉਚਿਤ ਨਹੀਂ ਹੈ।
'ਆਪ' ਨੇ ਕਿਹਾ ਦਾਲ ’ਚ ਕੁਝ ਕਾਲਾ
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਵੇਲੇ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਸੂਬੇ ਦੇ ਗ੍ਰਹਿ ਮੰਤਰੀ ਵੀ ਸਨ। ਜਿਸ ਦੇ ਸਬੰਧ ’ਚ ਉਨ੍ਹਾਂ ਨੇ ਉਸ ਵੇਲੇ ਹੋਈ ਪੁਲਿਸ ਫਾਇਰਿੰਗ ਮਾਮਲੇ ’ਚ ਵਿਸ਼ੇਸ਼ ਜਾਂਚ ਟੀਮ (SIT) ਸਾਹਮਣੇ ਪੇਸ਼ ਹੋਣਾ ਸੀ। ਪਰ ਜੋ ਅੱਜ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਲੱਗਦਾ ਹੈ ਜਾਂ ਤਾਂ ਉਨ੍ਹਾਂ ਦੀ ਨੀਅਤ ’ਚ ਖੋਟ ਹੈ ਤੇ ਜਾਂ ਫੇਰ ਦਾਲ ’ਚ ਕੁਝ ਕਾਲਾ ਹੈ।
ਉਨ੍ਹਾਂ ਸੁਖਬੀਰ ਬਾਦਲ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਵਾਕਈ ਜੇਕਰ ਤੁਸੀਂ ਦੁੱਧ ਦੇ ਧੋਤੇ ਹੋਏ ਹੋ ਅਤੇ ਤੁਹਾਡਾ ਇਸ ਗੋਲੀ ਕਾਂਡ ’ਚ ਕੋਈ ਭੂਮਿਕਾ ਨਹੀਂ ਹੈ ਤਾਂ ਤੁਹਾਨੂੰ ਸਿੱਟ ਸਾਹਮਣੇ ਪੇਸ਼ ਹੋਣ ਦਿੱਕਤ ਕੀ ਹੈ?
ਮਾਲਵਿੰਦਰ ਕੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਪਹਿਲਾਂ ਅਡੰਬਰ ਕੀਤਾ ਕਿ ਸੰਮਨ ਨਹੀਂ ਮਿਲੇ ਤੇ ਬਾਅਦ ’ਚ ਇਹ ਕਹਿ ਦੇਣਾ ਮੇਰੀ ਕਿਤੇ ਹੋਰ ਥਾਂ ਪੇਸ਼ੀ ਸੀ, ਇਹ ਬਿਆਨ ਦਰਸਾਉਂਦਾ ਹੈ ਕਿ ਉਹ ਪੇਸ਼ ਹੋਣਾ ਨਹੀਂ ਚਾਹੁੰਦੇ। ਜਾਂ ਦਾਲ ’ਚ ਕੁਝ ਕਾਲਾ ਤੇ ਜਾਂ ਮਨ ’ਚ ਕੋਈ ਚੋਰ ਹੈ। ਤੇ ਜਾਂ ਉਹ ਕਿਤੇ ਨਾ ਕਿਤੇ ਕਾਨੂੰਨ ਤੋਂ ਬੱਚਣਾ ਚਾਹੁੰਦੇ ਹਨ।