Raja Warring News: ਰਾਜਾ ਵੜਿੰਗ ਨੇ ਬਿੱਟੂ ਉਤੇ ਬੋਲਿਆ ਹਮਲਾ, ਕਿਹਾ ਜੇ ਉਹ ਕਾਂਗਰਸ ਨੂੰ ਧੋਖਾ ਦੇ ਸਕਦੇ ਤਾਂ ਭਾਜਪਾ ਨੂੰ ਵੀ ਧੋਖਾ ਦੇ ਸਕਦੇ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਉਮੀਦ ਤੋਂ ਪਹਿਲਾਂ ਸਾਬਤ ਕਰ ਦਿੱਤਾ ਹੈ ਕਿ ਇਕ ਵਾਰ ਗੱਦਾਰ, ਹਮੇਸ਼ਾ ਗੱਦਾਰ ਹੀ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ `ਆਪ` ਜਾਂ
Raja Warring News: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਉਮੀਦ ਤੋਂ ਪਹਿਲਾਂ ਸਾਬਤ ਕਰ ਦਿੱਤਾ ਹੈ ਕਿ ਇਕ ਵਾਰ ਗੱਦਾਰ, ਹਮੇਸ਼ਾ ਗੱਦਾਰ ਹੀ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ 'ਆਪ' ਜਾਂ ਅਕਾਲੀਆਂ ਨੂੰ ਵੋਟ ਨਾ ਪਾਉਣ ਦੀ ਚਿਤਾਵਨੀ ਵੀ ਦਿੱਤੀ, ਕਿਉਂਕਿ ਅਜਿਹਾ ਕਰਨ ਨਾਲ ਭਾਜਪਾ ਉਮੀਦਵਾਰ ਬਿੱਟੂ ਨੂੰ ਅਸਿੱਧੇ ਤੌਰ 'ਤੇ ਮਦਦ ਮਿਲੇਗੀ।
ਇਸ ਦੌਰਾਨ ਬਿੱਟੂ ਵੱਲੋਂ ਸਿਮਰਜੀਤ ਸਿੰਘ ਬੈਂਸ ਨਾਲ ਹੋਈ ਗੱਲਬਾਤ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ (ਬਿੱਟੂ) ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ''ਉਸ ਹੱਥ ਨੂੰ ਵੱਢ ਸਕਦੇ ਹਨ, ਜਿਹੜਾ ਉਨ੍ਹਾਂ ਨੂੰ ਖਿਲਾਉਂਦਾ ਹੈ''। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਇੰਨੀ ਜਲਦੀ ਸਮਝ ਗਏ ਹੋਣਗੇ ਕਿ ਉਹ ਕਿਸੇ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ।
ਉਨ੍ਹਾਂ ਕਿਹਾ, ''ਜੇਕਰ ਉਹ ਕਾਂਗਰਸ ਨੂੰ ਧੋਖਾ ਦੇ ਸਕਦੇ ਹਨ, ਜਿਸ ਨੇ ਉਨ੍ਹਾਂ ਨੂੰ ਇੰਨਾ ਕੁਝ ਦਿੱਤਾ ਹੈ, ਤਾਂ ਉਹ ਭਾਜਪਾ ਨੂੰ ਵੀ ਧੋਖਾ ਦੇ ਸਕਦੇ ਹਨ, ਜਿਸ ਕੋਲ ਦੇਣ ਲਈ ਕੁਝ ਨਹੀਂ ਹੈ।'' ਉਨ੍ਹਾਂ ਕਿਹਾ, "ਭਾਜਪਾ ਅਤੇ ਬਿੱਟੂ ਦੋਵਾਂ ਨੂੰ 4 ਜੂਨ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਮੌਕਾਪ੍ਰਸਤੀ ਕਾਰਨ ਇੱਕ ਦੂਜੇ ਲਈ ਖ਼ਤਰਨਾਕ ਗ਼ਲਤੀ ਕੀਤੀ ਹੈ।"
ਇਸੇ ਤਰ੍ਹਾਂ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਵਿੱਚ ਬਾਹਰੀ ਲੋਕਾਂ ਵੱਲੋਂ ਜਾਇਦਾਦਾਂ ਖਰੀਦਣ ਬਾਰੇ ਦਿੱਤੇ ਕਥਿਤ ਬਿਆਨ ਨਾਲ ਸੰਬੰਧਿਤ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਕਿਹਾ ਕਿ ਭਾਵੇਂ ਖਹਿਰਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਅਸਲ ਵਿੱਚ ਕੀ ਕਿਹਾ ਸੀ, ਪਰ ਉਹ ਰਿਕਾਰਡ ਨੂੰ ਸਿੱਧਾ ਕਰਨਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਕਿਸੇ ਵੀ ਕਾਰਨ, ਜਾਤ, ਨਸਲ, ਰੰਗ, ਭਾਸ਼ਾ, ਧਰਮ, ਖੇਤਰ ਜਾਂ ਸੂਬੇ ਦੀ ਪਰਵਾਹ ਕੀਤੇ ਬਿਨਾਂ ਕਿਸੇ ਨਾਲ ਵਿਤਕਰਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਹੈ, ਜਿਹੜੀ ਉਨ੍ਹਾਂ ਕਾਰਨਾਂ ਕਰਕੇ ਸੰਵਿਧਾਨ ਨੂੰ ਬਚਾਉਣ ਅਤੇ ਉਸਦੀ ਰਾਖੀ ਕਰਨ ਦੀ ਲੜਾਈ ਲੜ ਰਹੀ ਹੈ।
ਇਸ ਦੌਰਾਨ ਆਪਣੇ ਭਾਸ਼ਣਾਂ ਦੌਰਾਨ ਵੜਿੰਗ ਨੇ ਲੋਕਾਂ ਨੂੰ ਕਾਂਗਰਸ ਨੂੰ ਹੀ ਵੋਟ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਸਿਰਫ ਭਾਜਪਾ ਨੂੰ ਫਾਇਦਾ ਪਹੁੰਚਾਉਣਾ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਛੁਪੀ ਹੋਈ ਨਹੀਂ ਹੈ ਕਿ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਨੂੰ ਸਿਰਫ਼ ਸ਼ਹਿਰੀ ਖੇਤਰਾਂ ‘ਚ ਕਾਂਗਰਸ ਦੀਆਂ ਵੋਟਾਂ ਕੱਟ ਕੇ ਬਿੱਟੂ ਦੀ ਮਦਦ ਕਰਨ ਦੇ ਮਕਸਦ ਨਾਲ ਹੀ ਮੈਦਾਨ ‘ਚ ਉਤਾਰਿਆ ਗਿਆ ਹੈ, ਜਦਕਿ ਪੇਂਡੂ ਖੇਤਰ ‘ਚ ਅਕਾਲੀ ਉਮੀਦਵਾਰ ਨੂੰ ਵੀ ਇਸੇ ਮਕਸਦ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਗਿੱਲ ਵਿਧਾਨ ਸਭਾ ਹਲਕੇ ਵਿੱਚ ਕਈ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ, ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, “ਜੇਕਰ ਤੁਸੀਂ ਇਹ ਪੁਖਤਾ ਕਰਨਾ ਚਾਹੁੰਦੇ ਹੋ ਕਿ ਭਾਜਪਾ ਉਮੀਦਵਾਰ ਦੀ ਹਾਰ ਹੋਵੇ, ਜੇਕਰ ਤੁਸੀਂ ਲੋਕਤੰਤਰੀ ਢੰਗ ਨਾਲ 700 ਕਿਸਾਨਾਂ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੁੰਦੇ ਹੋ, ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਜੇਕਰ ਤੁਸੀਂ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਸਿਰਫ਼ ਕਾਂਗਰਸ ਨੂੰ ਹੀ ਵੋਟ ਦਿਓ।" ਜਿਸ ਬਾਰੇ ਉਨ੍ਹਾਂ ਚੇਤਾਵਨੀ ਦਿੱਤੀ ਕਿ ‘ਆਪ’ ਜਾਂ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਭਾਜਪਾ ਨੂੰ ਵੋਟ ਦੇਣਾ ਹੋਵੇਗਾ।
ਇਹ ਵੀ ਪੜ੍ਹੋ : Rana Gurmeet Singh Sodhi: ਕਿਸਾਨਾਂ ਦੇ ਵਿਰੋਧ ਕਾਰਨ ਪਿੰਡ ਮਰਾੜ੍ਹ ਦੇ ਬਾਹਰੋਂ ਬੇਰੰਗ ਮੁੜੇ ਰਾਣਾ ਸੋਢੀ