Rajpura News: ਅਵਾਰਾ ਪਸ਼ੂ ਲੜਦੇ ਹੋਏ ਦੁਕਾਨ `ਚ ਵੜੇ, ਗ੍ਰਾਹਕਾਂ ਨੂੰ ਪਈਆਂ ਭਾਜੜਾਂ, ਹੋਏ ਜ਼ਖ਼ਮੀ
Rajpura Stray Animals: ਅੱਜ-ਕੱਲ੍ਹ ਹਰ ਥਾਂ ਅਵਾਰਾ ਪਸ਼ੂ ਆਮ ਦੇਖੇ ਜਾਂਦੇ ਹਨ। ਅੱਜ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਦੋ ਸਾਂਡ ਆਪਸ ਵਿੱਚ ਲੜਦੇ-ਲੜਦੇ ਇੱਕ ਐਨਕ ਵਾਲੀ ਦੁਕਾਨ ਵਿੱਚ ਵੜ ਗਏ
Rajpura News: ਲਗਾਤਾਰ ਵੱਧ ਰਹੇ ਅਵਾਰਾ ਪਸ਼ੂਆਂ ਦਾ ਕਹਿਰ ਰਾਜਪੁਰਾ ਵਿੱਚ ਜਾਰੀ ਹੈ। ਅੱਜ ਰਾਜਪੁਰਾ ਗੁਰਦੁਆਰਾ ਸਿੰਘ ਸਭਾ ਰੋਡ ਉੱਤੇ ਦੋ ਸਾਂਡ ਆਪਸ ਵਿੱਚ ਲੜਦੇ-ਲੜਦੇ ਇੱਕ ਐਨਕ ਵਾਲੀ ਦੁਕਾਨ ਵਿੱਚ ਵੜ ਗਏ ਜਿੱਥੇ ਕਿ ਉਥੇ ਬੈਠੇ ਗ੍ਰਾਹਕਾਂ ਨੂੰ ਭਾਜਣਾ ਪੈ ਗਈਆਂ ਹੈ। ਉਹਦੇ ਵਿੱਚ ਇੱਕ ਲੜਕੀ ਤੇ ਇੱਕ ਲੜਕਾ ਜੋ ਕਿ ਐਨਕ ਵਾਲੀ ਦੁਕਾਨ ਉੱਤੇ ਆਪਣਾ ਕੰਮ ਲਈ ਆਏ ਸੀ। ਓਹ ਭਿਆਨਕ ਰੂਪ ਵਿੱਚ ਜ਼ਖਮੀ ਹੋ ਗਏ ਤੇ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ।
ਜ਼ਖ਼ਮੀ ਹੋਏ ਬੱਚਿਆਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਪ੍ਰਾਥਮਿਕ ਉਪਚਾਰ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬੱਚੇ ਇੰਨੇ ਡਰੇ ਤੇ ਸਹਿਮੇ ਹੋਏ ਸੀ ਕਿ ਉਹਨਾਂ ਕੋਲੋਂ ਗੱਲ ਵੀ ਨਹੀਂ ਹੋ ਪਾ ਰਹੀ ਸੀ।
ਇਹ ਵੀ ਪੜ੍ਹੋ: Sunil Kumar Jakhar: ਪੰਜਾਬ ਦੇ BJP ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਨਹੀਂ ਦਿੱਤਾ ਕੋਈ ਅਸਤੀਫਾ
ਲੋਕਾਂ ਦਾ ਇਹ ਕਹਿਣਾ ਕਿ ਲੱਖਾਂ ਰੁਪਏ ਕਾਊਸੈਸ ਦੇ ਨਾਮ ਤੇ ਇਕੱਠੇ ਹੋਣ ਵਾਲੇ ਪੈਸੇ ਆਖਰ ਜਾਂਦੇ ਕਿੱਥੇ ਨੇ ਜੇ ਇੰਨੇ ਅਵਾਰਾ ਪਸ਼ੂ ਸੜਕ ਤੇ ਹੀ ਰਹਿਣਗੇ ਤਾਂ ਲੋਕਾਂ ਦਾ ਚੱਲਣਾ ਮੁਸ਼ਕਿਲ ਹੋ ਜਾਵੇਗਾ ਲੱਗਦਾ ਹੈ ਕਿ ਸਥਾਨਕ ਪ੍ਰਸ਼ਾਸਨ ਕਿਸੀ ਵੱਡੇ ਹਾਦਸੇ ਦੀ ਇੰਤਜ਼ਾਰ ਵਿੱਚ ਹੈ। ਗੌਰਤਲਬ ਹੈ ਕਿ ਅੱਜ-ਕੱਲ੍ਹ ਹਰ ਥਾਂ ਅਵਾਰਾ ਪਸ਼ੂ ਆਮ ਦੇਖੇ ਜਾਂਦੇ ਹਨ। ਅਕਸਰ ਸੜਕਾਂ ਉੱਤੇ ਹੋਣ ਕਰਕੇ ਲੋਕ ਜਖ਼ਮੀ ਹੋ ਜਾਂਦੇ ਅਤੇ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।
ਇਹ ਵੀ ਪੜ੍ਹੋ: Panchayat Elections: ਪੰਜਾਬ ਦੇ ਇਸ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ, ਨਿਰਮਲ ਸਿੰਘ ਸੰਧੂ ਬਣੇ ਸਰਪੰਚ