Rakhi Sawant and Adil Khan Durrani Wedding news: ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ ਸਨ। ਇਨ੍ਹਾਂ ਤਸਵੀਰਾਂ ਦੇ ਮੁਤਾਬਕ ਰਾਖੀ ਸਾਵੰਤ ਤੇ ਆਦਿਲ ਖਾਨ ਦੁਰਾਨੀ ਨੇ ਕੋਰਟ ਮੈਰਿਜ ਕਰਵਾਈ ਸੀ।  


COMMERCIAL BREAK
SCROLL TO CONTINUE READING

ਇਸ ਦੌਰਾਨ ਰਾਖੀ ਸਾਵੰਤ ਨੇ ਇਹ ਦਾਅਵਾ ਵੀ ਕੀਤਾ ਕਿ ਉਸ ਨੇ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨਾਲ ਮੁਸਲਿਮ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਆਦਿਲ ਵਿਆਹ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਰਿਹਾ ਹੈ। 


ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਇੱਕ ਨਿਜੀ ਚੈਨਲ ਵੱਲੋਂ ਰਾਖੀ ਸਾਵੰਤ ਨਾਲ ਗੱਲ ਕੀਤੀ ਗਈ ਅਤੇ ਪੁੱਛਿਆ ਗਿਆ ਕਿ ਆਖਿਰ ਕਿਉਂ ਆਦਿਲ ਵਿਆਹ ਤੋਂ ਇਨਕਾਰ ਕਰ ਰਿਹਾ ਹੈ। ਇਸ ਖ਼ਬਰ ਤੋਂ ਰਾਖੀ ਸਾਵੰਤ ਕਾਫ਼ੀ ਦੁਖੀ ਹੈ। ਰਾਖੀ ਵੱਲੋਂ ਆਪਣੇ ਵਿਆਹ ਨੂੰ ਜਾਇਜ਼ ਕਰਾਰ ਦਿੱਤਾ ਗਿਆ ਹੈ। 


ਅਦਾਕਾਰਾ ਨੇ ਕਿਹਾ ਕਿ ਆਦਿਲ ਨੇ ਉਸਨੂੰ ਆਪਣੀ ਭੈਣ ਦੇ ਵਿਆਹ ਕਰਕੇ ਇੱਕ ਸਾਲ ਤੱਕ ਆਪਣੇ ਵਿਆਹ ਦਾ ਖ਼ੁਲਾਸਾ ਨਾ ਕਰਨ ਲਈ ਕਿਹਾ ਸੀ ਅਤੇ ਰਾਖੀ ਨੇ ਉਸ 'ਤੇ ਭਰੋਸਾ ਕੀਤਾ ਅਤੇ ਬਿੱਗ ਬੌਸ ਮਰਾਠੀ ਸੀਜ਼ਨ 4 ਵਿੱਚ ਚਲੀ ਗਈ। 


ਰਾਖੀ ਨੇ ਦੱਸਿਆ ਕਿ ਜਦੋਂ ਉਹ ਬਿੱਗ ਬੌਸ ਦੇ ਘਰ ਵਿੱਚ ਸੀ ਤਾਂ ਘਰ ਦੇ ਬਾਹਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਜੋ ਉਸਦੀ ਹੱਦ ਤੋਂ ਬਾਹਰ ਸੀ। ਇਸ ਕਰਕੇ ਉਸਨੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਕਿਓਂਕਿ ਉਹ ਡਰ ਗਈ ਸੀ। 


ਰਾਖੀ ਸਾਵੰਤ ਨੇ ਇਹ ਵੀ ਕਿਹਾ ਕਿ ਆਦਿਲ ਉਸਨੂੰ ਬਹੁਤ ਪਿਆਰ ਕਰਦਾ ਹੈ, ਪਰ ਉਸ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ ਉਹ ਉਨ੍ਹਾਂ ਦੇ ਵਿਆਹ ਤੋਂ ਇਨਕਾਰ ਕਿਉਂ ਕਰ ਰਿਹਾ ਹੈ? ਉਸਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਉਸ ਦੇ ਪਰਿਵਾਰ ਦਾ ਹੱਥ ਹੈ।  


Rakhi Sawant and Adil Khan Durrani Wedding news: ਰਾਖੀ ਤੇ ਆਦਿਲ ਦਾ ਵਿਆਹ "ਕਾਨੂੰਨੀ ਹੈ"


ਰਾਖੀ ਸਾਵੰਤ ਨੇ ਹੋਰ ਜਾਣਕਾਰੀ ਦਿੱਤੀ ਕਿ ਉਸ ਦਾ ਵਿਆਹ 'ਹਲਾਲਾ' (ਕਾਨੂੰਨੀ) ਤਹਿਤ ਹੋਇਆ ਹੈ। ਉਸਨੇ ਕਿਹਾ ਕਿ ''ਮੈਂ ਹਰਾਮ ਨਹੀਂ ਸਗੋਂ ਹਲਾਲਾ ਕੀਤਾ ਹੈ। ਕਈ ਲੋਕ ‘ਹਰਾਮ’ ਕਰਦੇ ਹਨ, ਪਰ ਮੈਂ ‘ਹਲਾਲਾ’ ਕੀਤਾ। ਮੈਂ ਗਲਤ ਨਹੀਂ ਹਾਂ।"