Rakhi Sawant mother death: ਰਾਖੀ ਸਾਵੰਤ ਦਾ ਰੋ-ਰੋ ਕੇ ਬੁਰਾ ਹਾਲ; ਮਾਂ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ
Rakhi Sawant Mother Died: ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਤਕਰੀਬਨ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
Rakhi Sawant mother death news: ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਰਾਖੀ ਸਾਵੰਤ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਬੀਤੇ ਦਿਨੀ ਰਾਖੀ ਸਾਵੰਤ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਰਾਖੀ ਦੀ ਮਾਂ ਲੰਮੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਪੀੜਿਤ ਸੀ। ਸ਼ਨੀਵਾਰ ਨੂੰ 8:30 ਵਜੇ ਉਨ੍ਹਾਂ ਨੇ ਆਖਰੀ ਸਾਂਹ ਲਏ। ਦੱਸਿਆ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਤਕਰੀਬਨ ਤਿੰਨ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਰਾਖੀ ਸਾਵੰਤ ਦੀ ਮਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ਵਿਚ ਹੋਵੇਗਾ।
ਮਾਂ ਦੇ ਦਿਹਾਂਤ ਤੋਂ ਬਾਅਦ ਰਾਖੀ ਸਾਵੰਤ ਦਾ ਬੁਰਾ ਹਾਲ ਹੈ। ਰਾਖੀ ਦੇ ਸੋਸ਼ਲ ਮੀਡੀਆ (Rakhi Sawant mother death)ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਉਹ ਜ਼ਮੀਨ 'ਤੇ ਬੈਠੀ ਰੋਂਦੀ ਨਜ਼ਰ ਆ ਰਹੀ ਹੈ। ਰਾਖੀ ਦਾ ਇਹ ਵੀਡੀਓ ਹਸਪਤਾਲ ਦਾ ਹੈ ਜਿੱਥੇ ਉਸ ਦੀ ਮਾਂ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਨੇ ਵੀਡੀਓ ਦੇ ਨਾਲ ਲਿਖਿਆ, 'ਅੱਜ ਮੇਰੀ ਮਾਂ ਦਾ ਹੱਥ (Rakhi Sawant mother death) ਮੇਰੇ ਸਿਰ ਤੋਂ ਉਠ ਗਿਆ.. ਹੁਣ ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਹੈ।
ਮੈਂ ਤੈਨੂੰ ਪਿਆਰ ਕਰਦੀ ਹਾਂ ਮਾਂ, ਮੈਂ ਤੇਰੇ ਬਿਨਾਂ ਕੁਝ ਵੀ ਨਹੀਂ ਹਾਂ, ਹੁਣ ਕੌਣ ਮੇਰੀ ਪੁਕਾਰ ਸੁਣੇਗਾ ਜਾਂ ਕੌਣ ਮੈਨੂੰ ਜੱਫੀ ਪਾਵੇਗਾ ਮਾਂ... ਹੁਣ ਮਾਂ ਮੈਂ ਕੀ ਕਰਾਂ... ਕਿੱਥੇ ਜਾਵਾਂ. ਮੈਨੂੰ ਤੇਰੀ ਯਾਦ ਆਉਂਦੀ ਹੈ।'
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਭੜਕੀ ਨਵਜੋਤ ਕੌਰ; ਕਿਹਾ ਗੈਂਗਸਟਰ-ਅਪਰਾਧੀ ਨੂੰ ਜ਼ਮਾਨਤ ਮਿਲ ਸਕਦੀ ਪਰ...
ਅਕਸਰ ਰਾਖੀ ਸਾਵੰਤ ਨੂੰ ਕਈ ਵਾਰ ਹਸਪਤਾਲ 'ਚ ਵੀ ਦੇਖਿਆ ਗਿਆ ਸੀ। ਹਾਲ ਹੀ ਵਿੱਚ ਬਿਗ ਬੌਸ ਮਰਾਠੀ ਤੋਂ ਬਾਅਦ ਰਾਖੀ ਸਾਵੰਤ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਮਾਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ (Rakhi Sawant mother death)ਰਾਖੀ ਬਿਗ ਬੌਸ ਤੋਂ ਨਿਕਲ ਗਈ ਸੀ ਅਤੇ ਹਸਪਤਾਲ ਪਹੁੰਚੀ ਜਿੱਥੇ ਉਸਦਾ ਲਗਾਤਾਰ ਆਉਣਾ-ਜਾਉਣਾ ਲੱਗਿਆ ਹੋਇਆ ਸੀ। ਹਾਲਾਂਕਿ ਸ਼ਨੀਵਾਰ ਨੂੰ ਰਾਖੀ ਸਾਵੰਤ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ (Rakhi Sawant mother death news) ਹੋ ਗਿਆ ਸੀ।