Ram Lalla Pran Pratishtha: ਰਾਮ ਮੰਦਿਰ 'ਪ੍ਰਾਣ ਪ੍ਰਤੀਸ਼ਠਾ' ਲਈ ਪੂਰਾ ਦੇਸ਼ ਤਿਆਰੀਆਂ ਕਰ ਰਿਹਾ ਹੈ। ਹਰ ਪਾਸੇ ਇਸ ਦਿਨ ਲਈ ਉਤਸ਼ਾਹ ਹੈ ਅਤੇ ਜ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਹੁਣ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਮਹਿਜ ਇੱਕ ਹੀ ਦਿਨ ਬਾਕੀ ਹੈ। ਅਯੁੱਧਿਆ 'ਚ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਇਸ ਵਿਚਾਲੇ ਅਯੁੱਧਿਆ 'ਚ ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ 'ਤੇ ਜਲੰਧਰ ਵਿੱਚ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਦਫਤਰਾਂ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪਾਸਪੋਰਟ ਸੇਵਾ ਕੇਂਦਰ, ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ, ਆਰਪੀਓ ਕੈਂਪ, ਮੋਬਾਈਲ ਵੈਨ ਦੇ ਨਾਲ-ਨਾਲ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਖੇਤਰੀ ਪਾਸਪੋਰਟ ਦਫਤਰ ਸੋਮਵਾਰ ਦੁਪਹਿਰ 2.30 ਵਜੇ ਤੱਕ ਬੰਦ ਰਹਿਣਗੇ।


ਖੇਤਰੀ ਪਾਸਪੋਰਟ ਅਧਿਕਾਰੀ ਨੇ ਦੱਸਿਆ ਕਿ ਉਹ ਸਾਰੇ ਬਿਨੈਕਾਰ ਜਿਨ੍ਹਾਂ ਨੇ 22 ਜਨਵਰੀ ਨੂੰ ਦੁਪਹਿਰ 2.30 ਵਜੇ ਤੱਕ ਅਪਾਇੰਟਮੈਂਟ ਬੁੱਕ ਕਰਵਾ ਲਈ ਹੈ। ਉਹਨਾਂ ਨੂੰ ਨਿੱਜੀ ਸਹੂਲਤ ਅਨੁਸਾਰ ਅਗਲੀ ਉਪਲਬਧ ਮਿਤੀ ਤੱਕ ਆਪਣੀ ਨਿਯੁਕਤੀ ਨੂੰ ਮੁੜ ਤਹਿ ਕਰਨਾ ਹੋਵੇਗਾ। ਦੱਸ ਦੇਈਏ ਕਿ ਪੂਰਾ ਦੁਆਬਾ ਜਲੰਧਰ ਦੇ ਪਾਸਪੋਰਟ ਦਫਤਰਾਂ ਵਿੱਚ ਆਉਂਦਾ ਹੈ।


ਇਹ ਵੀ ਪੜ੍ਹੋ: Ram Mandir Pran Pratishtha: 'ਪ੍ਰਾਣ ਪ੍ਰਤਿਸ਼ਠਾ' ਕਰਕੇ ਜਾਣੋ ਕਿਹੜੇ ਸੂੂਬਿਆਂ 'ਚ ਛੁੱਟੀ, ਕਿੱਥੇ ਸ਼ਰਾਬ ਦੀ ਵਿਕਰੀ 'ਤੇ ਹੋਵੇਗੀ ਪਾਬੰਦੀ

ਉਨ੍ਹਾਂ ਕਿਹਾ ਕਿ ਨਿਯੁਕਤੀਆਂ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਕੋਈ ਹੋਰ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਵੇ। ਲੋਕਾਂ ਦੀ ਅਪਡੇਟ ਕੀਤੀ ਜਾਣਕਾਰੀ ਸਾਰੀਆਂ ਸਬੰਧਤ ਈਮੇਲਾਂ rpo.jalandhar@mea.gov.in ਰਾਹੀਂ ਭੇਜੀ ਜਾਵੇਗੀ।


ਅਯੁੱਧਿਆ ਰਾਮ ਮੰਦਿਰ 'ਚ ਸ਼੍ਰੀ ਰਾਮਲਲਾ 'ਪ੍ਰਾਣ ਪ੍ਰਤੀਸ਼ਠਾ' ਨੂੰ ਲੈ ਕੇ ਦੇਸ਼ ਭਰ 'ਚ ਰੌਣਕ ਹੈ। ਰਾਮ ਮੰਦਰ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਨੂੰ ਇਸ ਦਿਨ ਦੀਵਾਲੀ ਵਾਂਗ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਲੋਕਾਂ ਦੇ ਘਰ-ਘਰ ਪਹੁੰਚ ਕੇ ਇਹ ਸੰਦੇਸ਼ ਪਹੁੰਚਾ ਰਹੇ ਹਨ।


 


ਇਹ ਵੀ ਪੜ੍ਹੋ: Ayodhya Ram Pran Pratishtha: राम मंदिर प्राण प्रतिष्ठा कार्यक्रम से पहले अयोध्या का देखें सुबह का मनमोहक दृश्य