Ram Rahim Parole news: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਫਿਲਹਾਲ ਯੂਪੀ ਦੇ ਬਾਗਪਤ ਵਿੱਚ ਆਪਣੇ ਆਸ਼ਰਮ ਵਿੱਚ ਹਨ । ਇਸ ਦੌਰਾਨ ਉਨ੍ਹਾਂ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਫਿਲਹਾਲ ਸਪਸ਼ਟ ਨਹੀਂ ਹੈ ਕਿ ਰਾਮ ਰਹੀਮ ਕਦੋਂ ਵਾਪਸ ਜੇਲ੍ਹ ਵਿੱਚ ਸਰੰਡਰ ਕਰਦੇ ਹਨ।  ਦੱਸਿਆ ਜਾ ਰਿਹਾ ਹੈ ਕਿ ਉਹ ਭਲਕੇ ਵਾਪਸ ਸੁਨਾਰੀਆ ਜੇਲ੍ਹ ਪਹੁੰਚ ਜਾਵੇਗਾ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਬੁੱਧਵਾਰ ਰਾਤ ਨੂੰ ਰਾਮ ਰਹੀਮ ਵੱਲੋਂ ਡੇਰੇ 'ਚ ਸੇਵਾ ਕਰਨ ਆਏ ਤਕਰੀਬਨ 500 ਸੇਵਾਦਾਰਾਂ ਨੂੰ ਪ੍ਰਸ਼ਾਦ ਦੇ ਕੇ ਵਾਪਸ ਭੇਜਿਆ ਗਿਆ। ਇਸ ਤੋਂ ਬਾਅਦ ਹੀ ਪ੍ਰੇਮੀ ਵਾਪਸ ਆਉਣ ਲੱਗੇ ਹਨ ਅਤੇ ਸਵੇਰ ਤੋਂ ਹੀ ਡੇਰਾ ਪ੍ਰੇਮੀ ਗੇਟ ਦੇ ਬਾਹਰੋਂ ਹੀ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ।


ਰਾਮ ਰਹੀਮ ਦੀ ਵਾਪਸੀ ਨੂੰ ਲੈ ਕੇ ਪੂਰੀ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ ਕਿ ਉਹ ਸੁਨਾਰੀਆ ਜੇਲ੍ਹ ਕਦੋਂ ਜਾਣਗੇ। ਜੇਲ ਮੈਨੂਅਲ ਦੇ ਮੁਤਾਬਕ, ਪੈਰੋਲ ਖ਼ਤਮ ਹੋਣ ਤੋਂ ਬਾਅਦ, ਦੋਸ਼ੀ ਨੂੰ ਵਾਧੂ ਸਮਾਂ ਮਿਲਦਾ ਹੈ ਅਤੇ ਅਜਿਹੇ 'ਚ ਰਾਮ ਰਹੀਮ 25 ਨਵੰਬਰ ਨੂੰ ਵਾਪਸ ਜੇਲ ਜਾ ਸਕਦਾ ਹੈ।


ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਨੇ ਆਪਣੀ ਪੈਰੋਲ ਦੌਰਾਨ 30 ਦਿਨਾਂ ਵਿੱਚ 300 ਤੋਂ ਵੱਧ ਸਤਸੰਗ ਕੀਤੇ। ਇਨ੍ਹੀਂ ਦਿਨੀਂ ਉਨ੍ਹਾਂ ਨੇ ਹਿੰਦੂਤਵ 'ਤੇ ਜ਼ੋਰ ਦਿੱਤਾ। ਉਸ ਦੌਰਾਨ ਉਸ ਵੱਲੋਂ 2 ਨਵੇਂ ਗੀਤ ਵੀ ਰਿਲੀਜ਼ ਕੀਤੇ ਗਏ।  ਇਹ ਗੀਤ ਨਸ਼ੇ ਪ੍ਰਤੀ ਜਾਗਰੂਕ ਕਰਵਾਉਂਦੇ ਹਨ। ਇਸ ਨੇ ਨਾਲ ਹੀ ਨਸ਼ਿਆਂ ਦੇ ਖ਼ਿਲਾਫ਼ ਡੂੰਘਾਈ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਹਨੀਪ੍ਰੀਤ ਨੂੰ ਗੱਦੀ ਮਿਲਣ ਦੀਆਂ ਚਰਚਾਵਾਂ 'ਤੇ ਰੋਕ ਲਗਾਈ ਗਈ, ਅਤੇ ਕਿਹਾ ਗਿਆ ਹੈ ਕਿ ਰਾਮ ਰਹੀਮ ਗੁਰੂ ਸੀ, ਹੈ ਅਤੇ ਰਹੇਗਾ।  


ਹੋਰ ਪੜ੍ਹੋ: ਹੁਣ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾਵੇਗੀ NIA, ਮਿਲਿਆ 10 ਦਿਨ ਦਾ ਰਿਮਾਂਡ


ਦੱਸ ਦਈਏ ਕਿ ਹੁਣ ਤੱਕ ਰਾਮ ਰਹੀਮ ਨੂੰ ਇੱਕ ਵਾਰ ਫ਼ਰਲੋ ਅਤੇ ਦੋ ਵਾਰ ਪੈਰੋਲ ਮਿਲ ਚੁੱਕੀ ਹੈ। ਰਾਮ ਰਹੀਮ ਦੋਵੇਂ ਵਾਰ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਪੈਰੋਲ ਕੱਟ ਚੁੱਕਾ ਹੈ। ਦੱਸ ਦਈਏ  ਕਿ ਇਸ ਡੇਰੇ ਦੀ ਸਥਾਪਨਾ ਸ਼ਾਹ ਸਤਨਾਮ ਵੱਲੋਂ 1980 ਵਿੱਚ ਕੀਤੀ ਗਈ ਸੀ। ਸ਼ਾਹ ਸਤਨਾਮ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਸਿਰਫ਼ ਇੱਕ ਡੇਰੇ ਦੀ ਸਥਾਪਨਾ ਕੀਤੀ ਸੀ। 


ਸ਼ਾਹ ਸਤਨਾਮ ਨੇ ਆਪਣੇ ਸਮੇਂ ਵਿੱਚ ਰਾਮ ਰਹੀਮ ਨੂੰ ਗੱਦੀ ਸੌਂਪੀ ਸੀ ਜਿਸ ਕਰਕੇ ਰਾਮ ਰਹੀਮ ਦਾ ਇਸ ਡੇਰੇ ਨਾਲ ਖ਼ਾਸ ਲਗਾਅ ਹੈ। ਦੱਸਣਯੋਗ ਹੈ ਕਿ ਇਸ ਆਸ਼ਰਮ ਕੋਲ ਲਗਭਗ 100 ਏਕੜ ਦੀ ਜ਼ਮੀਨ ਹੈ।


ਹੋਰ ਪੜ੍ਹੋ: ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ; 72 ਅਸਲਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼


(For more updates apart from news of Ram Rahim's parole, stay tuned to Zee PHH)