Red Sea Film Festival: ਇੰਟਰਨੈਸ਼ਨਲ ਫਿਲਮ ਫੈਸਟੀਵਲ `ਚ ਕਿੰਗ ਖਾਨ ਸ਼ਾਹਰੁਖ ਖਾਨ ਨੂੰ ਕੀਤਾ ਜਾਵੇਗਾ ਸਨਮਾਨਿਤ
Red Sea Film Festival: ਸ਼ਾਹਰੁਖ ਖਾਨ ਇਕ ਅਜਿਹੀ ਸ਼ਖਸੀਅਤ ਹੈ, ਜਿਸ ਦੀ ਲੋਕਪ੍ਰਿਅਤਾ ਦਾ ਕੋਈ ਸੀਮਾ ਨਹੀਂ ਹੈ। ਉਨ੍ਹਾਂ ਨੇ ਦੇਸ਼ ਦੁਨੀਆਂ ਵਿਚ ਬਹੁਤ ਨਾਮ ਕਮਾਇਆ ਹੈ ਤੇ ਅੱਜ ਦੇ ਸਮੇਂ ਵਿਚ ਵੀ ਉਨ੍ਹਾਂ ਦੀਆਂ ਫ਼ਿਲਮਾਂ ਵੇਖਣ ਲਈ ਫੈਨਸ ਬੇਤਾਬ ਰਹਿੰਦੇ ਹਨ। 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਕਿੰਗ ਖਾਨ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਕਾਰਡ ਆਪਣੇ ਨਾਂ ਕੀਤੇ ਹਨ।
Shah Rukh Khan At Red Sea Film Festival: ਬਾਲੀਵੁੱਡ ਦੇ 'ਕਿੰਗ ਖਾਨ' ਅਤੇ ਰੋਮਾਂਸ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਸਨਮਾਨਿਤ ਕੀਤਾ ਜਾਵੇਗਾ। ਹਿੰਦੀ ਸਿਨੇਮਾ ਦੇ ਕਿੰਗ ਖਾਨ Shahrukh Khan ਨੇ ਆਪਣੇ ਨਾਂ ਨਵਾਂ ਖਿਤਾਬ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਸ਼ਾਹਰੁਖ ਖਾਨ ਨੂੰ ਜੇਦਾਹ ਵਿੱਚ ਫੈਸਟੀਵਲ ਦੇ ਦੂਜੇ ਐਡੀਸ਼ਨ ਦੇ ਉਦਘਾਟਨੀ ਸਮਾਰੋਹ ਵਿੱਚ ਇਹ ਪੁਰਸਕਾਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਫਿਲਮ ਇੰਡਸਟਰੀ 'ਚ 100 ਤੋਂ ਵੱਧ ਫਿਲਮਾਂ ਕਰਨ ਵਾਲੇ ਸ਼ਾਹਰੁਖ ਖਾਨ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਸ਼ਾਹਰੁਖ ਖਾਨ ਲਗਭਗ ਤਿੰਨ ਦਹਾਕਿਆਂ ਤੋਂ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਹਨ। ਸ਼ਾਹਰੁਖ ਖਾਨ ਦੁਨੀਆ ਭਰ ਦੇ ਸਫਲ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ। ਹਾਲ ਹੀ ਦੇ ਵਿਚ ਕਈ ਪ੍ਰਸ਼ੰਸਕਾਂ ਅਤੇ ਸ਼ਾਹਰੁਖ ਖਾਨ ਦੇ ਫੈਨ ਕਲੱਬਾਂ ਨੇ ਮੰਨਤ ਦੇ ਨਵੇਂ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗੇਟ ਦੇ ਸਾਹਮਣੇ ਲੱਗੀ ਨੇਮ ਪਲੇਟ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਹਟਾ ਦਿੱਤਾ ਗਿਆ ਸੀ ਕਿਉਂਕਿ ਇਸਦੀ ਮੁਰੰਮਤ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
ਦੂਜੇ ਪਾਸੇ ਇਹ ਸ਼ੋਅ ਸਾਊਦੀ ਅਰਬ 'ਚ ਹੋਣ ਵਾਲਾ ਹੈ ਅਤੇ ਇਹ ਫੈਸਟੀਵਲ 1 ਦਸੰਬਰ ਤੋਂ 10 ਦਸੰਬਰ ਤੱਕ ਚੱਲੇਗਾ। ਇਸ ਫੈਸਟੀਵਲ 'ਚ ਦੁਨੀਆ ਭਰ ਦੇ ਸਿਤਾਰੇ ਹਿੱਸਾ ਲੈਣਗੇ। ਇੱਥੇ 41 ਭਾਸ਼ਾਵਾਂ ਅਤੇ 61 ਦੇਸ਼ਾਂ ਦੀਆਂ 131 ਫੀਚਰ ਅਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ।