Chandigarh News: ਗਣਤੰਤਰ ਦਿਵਸ (26 ਜਨਵਰੀ) ਦੀ ਪਰੇਡ ਵਿੱਚ ਇਸ ਵਾਰ ਫਿਰ ਪੰਜਾਬ ਦੀ ਝਾਕੀ ਨਹੀਂ ਦਿਸੇਗੀ। ਜਿਸ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ, ਮੁੱਖ ਮੰਤਰੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਪੰਜਾਬ ਦੇ ਨਾਲ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ। ਪੰਜਾਬ ਸਰਕਾਰ ਨੇ ਪਰੇਡ ਦੇ ਲਈ 3 ਝਾਕੀਆਂ ਦਾ ਮਾਡਲ ਭੇਜਿਆ ਗਿਆ ਸੀ। ਜਿਨ੍ਹਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਰਿਜੈਕਟ ਕਰ ਦਿੱਤਾ ਹੈ। ਪਿਛਲੇ ਸਾਲ ਵੀ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ ਪੰਜਾਬ ਦੀ ਝਾਕੀ ਦਿਖਾਈ ਨਹੀਂ ਦਿੱਤੀ ਸੀ। 


COMMERCIAL BREAK
SCROLL TO CONTINUE READING

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਮੈਂ ਅੱਜ ਦੇ ਦਿਨ ਪ੍ਰੈੱਸ ਕਾਨਫਰੰਸ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਇਹ ਤਿੰਨੇ ਦਿਨ ਮਹਾਨ ਸ਼ਹਾਦਤ ਦੇ ਹੁੰਦੇ ਹਨ। ਦੇਸ਼ ਭਰ ਵਿੱਚ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਮਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਸ਼ਹੀਦੀ ਦਿਹਾੜੇ ਉੱਤੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ।


ਸੀਐੱਮ ਨੇ ਦੱਸਿਆ ਕਿ ਪੰਜਾਬ ਤੋਂ ਪੁੱਛਿਆ ਗਿਆ ਸੀ, ਕੀ ਤੁਹਾਡੇ ਸੂਬੇ ਵੱਲੋਂ 26 ਜਨਵਰੀ ਮੌਕੇ ਝਾਂਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ 4 ਅਗਸਤ 2023 ਨੂੰ ਦੇਸ਼ ਦੀ ਸਰਕਾਰ ਨੂੰ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਲਈ ਇਹ ਝਾਂਕੀ ਕੱਢੀ ਚਾਹੁੰਦੇ ਹਾਂ? ਜਦੋਂ ਸਾਡੇ ਤਿੰਨ ਓਪਸ਼ਨ ਪੁੱਛੇ ਗਏ ਤਾਂ ਅਸੀਂ ਤਿੰਨ ਮਾਡਲ ਤਿਆਰ ਕੀਤੇ। 


ਜਿਸ ਵਿੱਚ ਪਹਿਲਾਂ ਮਾਡਲ ਪੰਜਾਬ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਇਸਤਰੀ ਸਸ਼ਕਤੀਕਰਨ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਪੇਸ਼ਕਾਰੀ। ਅਸੀਂ ਸਾਰਿਆਂ ਮਾਡਲਾਂ ਦੇ ਦੋ-ਦੋ ਡਿਜ਼ਾਈਨ ਕੇਂਦਰ ਨੂੰ ਭੇਜੇ ਸਨ। ਜਿਸ ਸਬੰਧੀ ਅੱਜ ਸਾਨੂੰ ਪੱਤਰ ਪ੍ਰਾਪਤ ਹੋਇਆ ਹੈ ਕਿ ਤੁਹਾਡੀ ਝਾਂਕੀ ਨੂੰ 26 ਜਨਵਰੀ ਦੀ ਪਰੇਡ ਵਿੱਚੋਂ ਬਾਹਰ ਰੱਖਿਆ ਗਿਆ ਹੈ। 


ਸੀਐੱਮ ਨੇ ਬੀਜੇਪੀ ਤੇ ਨਿਸ਼ਾਨਾ ਸਾਥੇ ਹੋਏ ਕਿਹਾ ਕਿ ਭਾਜਪਾ ਨੇ 26 ਜਨਵਰੀ ਦੀ ਪਰੇਡ ਦਾ ਵੀ ਭਾਜਪਾਕਰਨ ਕਰ ਦਿੱਤਾ ਹੈ, ਪਿਛਲੇ ਸਾਲ ਵੀ ਪੰਜਾਬ ਦੀ ਝਾਂਕੀ ਨੂੰ ਇਜਾਜਤ ਨਹੀਂ ਮਿਲੀ ਸੀ, ਇਸ ਸਾਲ ਵੀ ਤਿੰਨ ਮੀਟਿੰਗਾਂ ਕਰਨ ਤੋਂ ਬਾਅਦ ਪੰਜਾਬ ਦੀਆਂ ਝਾਂਕੀਆਂ ਦੇ ਤਿੰਨ ਮਾਡਲ ਰਿਜੈਕਟ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਪਰ ਸਾਡੀ ਝਾਂਕੀ ਨੂੰ ਇਸ ਦਿਹਾੜੇ ਚੋਂ ਹੀ ਬਾਹਰ ਕਰ ਦਿੱਤਾ ਹੈ।


ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਾਲੇ ਦੇਸ਼ ਭਰ ਵਿੱਚ ਵਿਕਾਸ ਸੰਕਲਪ ਯਾਤਰਾ ਦੇ ਨਾਂ ਉਤੇ ਵੈਨਾਂ ਲੈ ਕੇ ਘੁੰਮ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਝਾਕੀਆਂ ਕੱਢ ਰਹੇ ਹਨ। ਪਰ ਭਾਜਪਾ ਵਾਲਿਆ ਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਰਾਜਗੁਰੂ ਚੰਗੇ ਨਹੀਂ ਲਗਦੇ।


ਮੁੱਖਮੰਤਰੀ ਨੇ ਇਕ ਵਾਰ ਫਿਰ ਜਨ-ਗਨ-ਮਨ 'ਚੋਂ ਹੀ ਪੰਜਾਬ ਨੂੰ ਕੱਢ ਦੇਣ ਗੱਲ ਆਖੀ ਅਤੇ ਕਿਹਾ ਕਿ ਸਟੇਟ ਦਾ ਮੁਖੀ ਹੋਣ ਦੇ ਨਾਤੇ ਇਸ ਦਾ ਵਿਰੋਧ ਕਰਨਾ ਮੇਰਾ ਫਰਜ਼ ਹੈ। ਅਸੀਂ ਇਹ ਝਾਕੀਆਂ ਨੂੰ ਤਿਆਰ ਕਰਕੇ ਪੰਜਾਬ ਵਿੱਚ 26 ਜਨਵਰੀ ਦੇ ਦਿਹਾੜੇ ਮੌਕੇ ਦਿਖਾਈਆਂ ਜਾਣਗੀਆਂ।ਅਤੇ ਉਨ੍ਹਾਂ ਉੱਪਰ ਵੀ ਲਿਖਣਾਂਗੇ ਕਿ ਰਿਜੈਕਟਿਡ ਬਾਏ ਸੈਂਟਰ।