Richa Chadha Apology news: ਹਾਲ ਹੀ ਵਿੱਚ ਬਾਲੀਵੁੱਡ ਦੀ ਅਭਿਨੇਤਰੀ ਰਿਚਾ ਚੱਢਾ ਦੇ ਟਵੀਟ ਨੂੰ ਲੈ ਕੇ ਹੰਗਾਮਾ ਮੱਚਿਆ ਹੋਇਆ ਸੀ। ਟਵੀਟ 'ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਰਿਚਾ ਵੱਲੋਂ ਆਪਣਾ ਟਵੀਟ ਡਿਲੀਟ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਵੱਲੋਂ ਮੁਆਫੀ ਮੰਗ ਲਈ ਗਈ ਸੀ। 


COMMERCIAL BREAK
SCROLL TO CONTINUE READING

ਰਿਚਾ ਚੱਢਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਫੌਜੀਆਂ ਦਾ ਅਪਮਾਨ ਕਰਨ ਜਾਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਹ ਸੋਚਿਆ ਸੀ ਕਿ ਉਨ੍ਹਾਂ ਵੱਲੋਂ ਲਿਖੇ ਗਏ ਤਿੰਨ ਸ਼ਬਦਾਂ ਕਰਕੇ ਕੋਈ ਵਿਵਾਦ ਖੜ੍ਹਾ ਕੀਤਾ ਜਾਵੇਗਾ।


ਹਾਲ ਹੀ ਵਿੱਚ ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਸੀ ਕਿ ਜੇਕਰ ਸਰਕਾਰ ਹੁਕਮ ਦਿੰਦੀ ਹੈ ਤਾਂ ਉਹ ਪੀਓਕੇ (PoK) ਨੂੰ ਵਾਪਸ ਲੈਣ ਲਈ ਤਿਆਰ ਹਨ। ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ ਰਿਚਾ ਚੱਢਾ ਨੇ ਕਿਹਾ ਸੀ ਕਿ ਗਲਵਾਨ ਹੈਲੋ ਬੋਲ ਰਹੀ ਹੈ। ਇਸ ਟਵੀਟ 'ਤੇ ਹੰਗਾਮਾ ਹੋ ਗਿਆ। ਇਸ ਦੌਰਾਨ ਲੋਕਾਂ ਵੱਲੋਂ ਅਦਾਕਾਰਾ 'ਤੇ ਭਾਰਤੀ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ।


ਵਿਵਾਦਾਂ ਤੋਂ ਬਾਅਦ ਰਿਚਾ ਚੱਢਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਮੁਆਫੀ ਮੰਗਦੇ ਹੋਏ ਲਿਖਿਆ ਕਿ ਇਹ ਉਨ੍ਹਾਂ ਲਈ ਵੀ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਉਸ ਵੱਲੋਂ ਕਿਸੇ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ। ਰਿਚਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਕਹੇ ਗਏ ਤਿੰਨ ਸ਼ਬਦਾਂ ਕਰਕੇ ਉਸ ਨੂੰ ਜ਼ਬਰਦਸਤੀ ਵਿਵਾਦਾਂ ਵਿੱਚ ਘਸੀਟਿਆ ਗਿਆ। 


ਹੋਰ ਪੜ੍ਹੋ: ਹੁਣ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਦਿੱਲੀ ਲੈ ਕੇ ਜਾਵੇਗੀ NIA, ਮਿਲਿਆ 10 ਦਿਨ ਦਾ ਰਿਮਾਂਡ


ਇਸ ਦੌਰਾਨ ਰਿਚਾ ਚੱਢਾ ਨੇ ਆਪਣੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਮੇਰਾ ਇਰਾਦਾ ਕਦੇ ਵੀ ਕਿਸੇ ਨੂੰ ਅਪਮਾਨਿਤ ਕਰਨਾ ਨਹੀਂ ਸੀ। ਮੇਰੇ ਕਹੇ ਤਿੰਨ ਸ਼ਬਦਾਂ ਕਾਰਨ ਮੈਨੂੰ ਵਿਵਾਦਾਂ ਵਿੱਚ ਘਸੀਟਿਆ ਗਿਆ। ਜੇਕਰ ਜਾਣੇ-ਅਣਜਾਣੇ ਵਿੱਚ ਮੇਰੇ ਸ਼ਬਦਾਂ ਨਾਲ ਮੇਰੇ ਫੌਜੀ ਭਰਾਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਮੈਂ ਮੁਆਫ਼ੀ ਮੰਗਦੀ ਹਾਂ। ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਨਾਨਕੇ ਵੀ ਫੌਜ ਵਿੱਚ ਸਨ। ਮੇਰੇ ਮਾਮਾ ਇੱਕ ਪੈਰਾਟਰੂਪਰ ਸਨ। ਦੇਸ਼ ਭਗਤੀ ਮੇਰੇ ਖ਼ੂਨ ਵਿੱਚ ਹੈ। ਜਦੋਂ ਕੋਈ ਜਵਾਨ ਦੇਸ਼ ਨੂੰ ਬਚਾਉਂਦੇ ਹੋਏ ਸ਼ਹੀਦ ਹੁੰਦਾ ਹੈ ਤਾਂ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਜੇ ਕੋਈ ਸਿਪਾਹੀ ਜ਼ਖਮੀ ਹੋ ਜਾਂਦਾ ਹੈ ਤਾਂ ਇਸਦਾ ਕੀ ਪ੍ਰਭਾਵ ਹੁੰਦਾ ਹੈ। ਇਹ ਮੇਰੇ ਲਈ ਇੱਕ ਭਾਵਨਾਤਮਕ ਮੁੱਦਾ ਵੀ ਹੈ।"


ਹੋਰ ਪੜ੍ਹੋ: ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ; 72 ਅਸਲਾ ਲਾਇਸੈਂਸ ਰੱਦ ਕਰਨ ਦੀ ਕੀਤੀ ਸਿਫਾਰਿਸ਼


(Apart from news of apology by Richa Chadha, stay tuned to Zee PHH for more updates)