ਓਵਰ ਸਪੀਡ ਕਰਕੇ ਰਿਸ਼ਭ ਪੰਤ ਦੀ ਮਰਸੀਡੀਜ਼ ਦਾ 2 ਵਾਰ ਕੱਟ ਚੁੱਕਿਆ ਹੈ ਚਲਾਨ
Rishabh Pant Accident News: ਕ੍ਰਿਕਟਰ ਰਿਸ਼ਭ ਪੰਤ ਅੱਜ ਸਵੇਰੇ ਡਰਾਈਵਿੰਗ ਦੌਰਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਵਿਚਕਾਰ ਇਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਕਿ ਯੂਪੀ ਟ੍ਰੈਫਿਕ ਪੁਲਿਸ ਨੇ ਇਸ ਕ੍ਰਿਕਟਰ ਦਾ ਓਵਰ ਸਪੀਡ `ਤੇ ਗੱਡੀ ਚਲਾਉਣ `ਤੇ ਚਲਾਨ ਕੀਤਾ ਸੀ।
Rishabh Pant Accident News: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸ਼ੁਕਰਵਾਰ ਨੂੰ ਇੱਕ ਭਿਆਨਕ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਰ ਸੜਕ 'ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ, ਕ੍ਰਿਕਟਰ ਨੂੰ ਕਈ ਸੱਟਾਂ ਲੱਗੀਆਂ, ਜਦਕਿ ਕਾਰ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ 'ਚ ਆ ਗਈ। ਪੰਤ ਨੇ ਦੱਸਿਆ ਕਿ ਨੀਂਦ ਆਉਣ ਕਾਰਨ ਉਹ ਵਾਹਨ ਤੋਂ ਕੰਟਰੋਲ ਗੁਆ ਬੈਠੇ ਅਤੇ ਇਹ ਹਾਦਸਾ ਵਾਪਰ ਗਿਆ। ਫ਼ਿਲਹਾਲ ਰਿਸ਼ਭ ਪੰਤ ਦਾ ਇੱਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਕ ਬੇਹੱਦ ਹੈਰਾਨੀਜਨਕ ਅਪਡੇਟ ਵੀ ਸਾਹਮਣੇ ਆਇਆ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਹਾਦਸੇ ਤੋਂ ਪਹਿਲਾਂ ਵੀ ਇਸ ਕ੍ਰਿਕਟਰ ਦਾ ਉੱਤਰ ਪ੍ਰਦੇਸ਼ ਵਿੱਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਤੇਜ਼ ਰਫ਼ਤਾਰ (Rishabh Pant Accident) ਨਾਲ ਗੱਡੀ ਚਲਾਉਣ ਦੇ ਕਰਕੇ ਚਲਾਨ ਕੱਟਿਆ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਟ੍ਰੈਫਿਕ ਡਾਇਰੈਕਟੋਰੇਟ ਵੱਲੋਂ ਰਿਸ਼ਭ ਪੰਤ ਨੂੰ ਚਲਾਨ ਦੀ ਰਕਮ ਜਮ੍ਹਾ ਕਰਵਾਉਣ ਲਈ ਨੋਟਿਸ ਵੀ ਭੇਜਿਆ ਗਿਆ ਹੈ। ਇਨ੍ਹਾਂ ਤਹਿਤ ਇਸ ਸਾਲ 22 ਫਰਵਰੀ ਦੀ ਰਾਤ 11:30 ਵਜੇ ਰਿਸ਼ਭ ਪੰਤ ਦੀ ਮਰਸਡੀਜ਼ ਕਾਰ (ਡੀ. ਐੱਲ. 10 ਸੀ. ਐੱਨ. 1717) ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਇਹ ਵੀ ਪੜ੍ਹੋ: ਰਿਸ਼ਭ ਪੰਤ ਦੀ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ, ਗੰਭੀਰ ਹਾਲਤ ਵਿੱਚ ਹਸਪਤਾਲ 'ਚ ਭਰਤੀ
ਓਵਰ ਸਪੀਡ 'ਤੇ ਚੱਲ ਰਹੀ ਕਾਰ ਸੜਕ 'ਤੇ ਲੱਗੇ ਕੈਮਰਿਆਂ (Rishabh Pant Accident) 'ਚ ਕੈਦ ਹੋ ਗਈ। ਇਸ ਸਬੰਧੀ ਪੰਤ ਨੂੰ ਮੋਟਰ ਵਹੀਕਲ ਐਕਟ ਤਹਿਤ 2000 ਰੁਪਏ ਦਾ ਚਲਾਨ ਭੇਜਿਆ ਗਿਆ ਸੀ, ਜੋ ਅਜੇ ਬਕਾਇਆ ਹੈ। ਇਸ ਤੋਂ ਇਲਾਵਾ 25 ਮਈ ਨੂੰ ਸ਼ਾਮ 5 ਵਜੇ ਕ੍ਰਿਕਟਰ ਦੀ ਇਸੇ ਕਾਰ ਨੇ ਫਿਰ ਸਪੀਡ ਲਿਮਟ ਦੀ ਉਲੰਘਣਾ ਕੀਤੀ। ਫਿਰ ਦੁਬਾਰਾ ਕਾਰ ਮਾਲਕ ਪੰਤ ਨੂੰ 2000 ਰੁਪਏ ਜੁਰਮਾਨਾ ਭਰਨ ਲਈ ਨੋਟਿਸ ਭੇਜਿਆ ਗਿਆ। ਯੂਪੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਅਨੁਸਾਰ ਫਿਲਹਾਲ ਵਾਹਨ ਮਾਲਕ (Rishabh Pant )ਵੱਲੋਂ ਦੋਵਾਂ ਚਲਾਨਾਂ ਦੀ ਜੁਰਮਾਨੇ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਗਈ ਹੈ।
ਦੱਸ ਦਈਏ ਕਿ ਰਿਸ਼ਭ ਪੰਤ ਬੰਗਲਾਦੇਸ਼ ਖ਼ਿਲਾਫ਼ ਟੈਸਟ ਸੀਰੀਜ਼ ਖੇਡ ਕੇ (Rishabh Pant Accident) 'ਘਰ ਪਰਤ ਰਹੇ ਸਨ ਅਤੇ ਇਸ ਦੌਰਾਨ ਨਰਸਨ ਨੇੜੇ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਕ੍ਰਿਕਟਰ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ। ਦਰਅਸਲ ਰਿਸ਼ਭ ਪੰਤ ਦੇ ਐਕਸੀਡੈਂਟ ਦੀ CCTV ਵੀਡੀਓ 'ਚ ਦੇਖਿਆ ਗਿਆ ਹੈ ਕਿ ਕਿਵੇਂ ਪੰਤ ਦੀ ਕਰ ਡਿਵਾਈਡਰ ਨਾਲ ਟਕਰਾਉਂਦੀ ਹੈ ਅਤੇ ਸੜਕ ਦੇ ਦੂਜੇ ਪਾਸੇ ਜਾ ਡਿੱਗਦੀ ਹੈ। ਇਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਦੌਰਾਨ ਪੰਤ ਸਮੇਂ ਸਿਰ ਕਾਰ ਤੋਂ ਬਾਹਰ ਆ ਗਏ ਜਿਸ ਕਰਕੇ ਉਸਦੀ ਜਾਨ ਬੱਚ ਗਈ।