ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ, ਪੰਜਾਬ ਵਿਚ ਪਏ ਭੰਗੜੇ, ਜਾਣੋ ਰਿਸ਼ੀ ਸੁਨਕ ਦਾ ਪੰਜਾਬ ਕਨੈਕਸ਼ਨ..
ਰਿਸ਼ੀ ਸੁਨਕ ਦਾ ਪੰਜਾਬ ਨਾਲ ਨਾਤਾ ਕੋਈ ਅੱਜ ਦਾ ਨਹੀਂ ਹੈ ਬਲਕਿ ਵੰਡ ਤੋਂ ਪਹਿਲ਼ਾਂ ਦਾ ਹੈ। ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੇ ਖੁਸ਼ੀ ਸਿਰਫ਼ ਭਾਰਤੀ ਪੰਜਾਬ ਵਿਚ ਹੀ ਨਹੀਂ ਮਨਾਈ ਜਾ ਰਹੀ ਬਲਕਿ ਪਾਕਿਸਤਾਨੀ ਪੰਜਾਬ ਗੁਜਰਾਂਵਾਲਾ ਵਿਚ ਵੀ ਮਨਾਈ ਜਾ ਰਹੀ ਹੈ।
ਚੰਡੀਗੜ: ਬ੍ਰਿਟੇਨ ਦੇ ਵਿਚ ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ 'ਤੇ ਪੰਜਾਬ ਵਿਚ ਭੰਗੜੇ ਪੈ ਰਹੇ ਹਨ। ਕਿਉਂਕਿ ਰਿਸ਼ੀ ਸੁਨਕ ਦਾ ਪੰਜਾਬ ਨਾਲ ਪੁਰਾਣਾ ਕਨੈਕਸ਼ਨ ਹੈ।ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਪੰਜਾਬ ਨਾਲ ਰਿਸ਼ੀ ਸੁਨਕ ਦੀ ਕੀ ਸਾਂਝ ਹੈ ਅਤੇ ਕਿਉਂ ਉਸਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
ਰਿਸ਼ੀ ਸੁਨਕ ਦਾ ਪੰਜਾਬ ਨਾਲ ਕੀ ਹੈ ਨਾਤਾ
ਰਿਸ਼ੀ ਸੁਨਕ ਦਾ ਪੰਜਾਬ ਨਾਲ ਨਾਤਾ ਕੋਈ ਅੱਜ ਦਾ ਨਹੀਂ ਹੈ ਬਲਕਿ ਵੰਡ ਤੋਂ ਪਹਿਲ਼ਾਂ ਦਾ ਹੈ। ਦਰਅਸਲ ਵੰਡ ਤੋਂ ਪਹਿਲਾਂ ਉਹਨਾਂ ਦਾ ਪਰਿਵਾਰ ਗੁਜਰਾਂਵਾਲਾ ਵਿਚ ਰਹਿੰਦਾ ਸੀ ਅਤੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਹ ਗੁਜਰਾਂਵਾਲਾ ਤੋਂ ਜਲੰਧਰ ਵਿਚ ਆ ਵਸੇ। ਜਿਥੇ ਜੀਅ ਤੋੜ ਮਿਹਨਤ ਕੀਤੀ ਅਤੇ ਆਪਣਾ ਕਾਰੋਬਾਰ ਖੜਾ ਕੀਤਾ। ਉਹ ਕੁਝ ਮੁੜ ਕਮਾਇਆ ਜੋ ਵੰਡ ਦੇ ਸੰਤਾਪ ਵਿਚ ਗਵਾ ਦਿੱਤਾ ਸੀ। ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੇ ਖੁਸ਼ੀ ਸਿਰਫ਼ ਭਾਰਤੀ ਪੰਜਾਬ ਵਿਚ ਹੀ ਨਹੀਂ ਮਨਾਈ ਜਾ ਰਹੀ ਬਲਕਿ ਪਾਕਿਸਤਾਨੀ ਪੰਜਾਬ ਗੁਜਰਾਂਵਾਲਾ ਵਿਚ ਵੀ ਮਨਾਈ ਜਾ ਰਹੀ ਹੈ।
ਜਲੰਧਰ ਬੈਠੇ ਰਿਸ਼ਤੇਦਾਰ ਖੁਸ਼
ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਤਾਇਨਾਤ ਉਹਨਾਂ ਦਾ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਨੇ ਵੰਡ ਦਾ ਸੰਤਾਪ ਹੰਢਾਇਆ ਹੈ। ਪਰ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ 'ਤੇ ਰਾਜ ਕਰਨ ਵਾਲੇ ਅੰਗਰੇਜਾਂ ਤੇ ਹੁਣ ਅਸੀਂ ਰਾਜ ਕਰਾਂਗੇ। ਭਾਵੇਂ ਉਹਨਾਂ ਨੇ ਪਾਕਿਸਤਾਨ ਨਹੀਂ ਵੇਖਿਆ ਅਤੇ ਵੰਡ ਤੋਂ ਬਾਅਦ ਉਹਨਾਂ ਦਾ ਜਨਮ ਹੋਇਆ ਪਰ ਵੱਡੇ-ਵਡੇਰਿਆਂ ਨੇ ਜੋ ਸੰਤਾਪ ਭੋਗਿਆ ਉਹ ਅਕਸਰ ਸੁਣਾਉਂਦੇ ਰਹੇ।ਰਿਸ਼ੀ ਸੁਨਕ ਦੇ ਪਰਿਵਾਰ ਦਾ ਜਲੰਧਰ ਵਿਚ ਜਵੈਲਰੀ ਦਾ ਕੰਮ ਹੈ ਅਤੇ ਜਲੰਧਰ ਵਿਚ ਕਿਸੇ ਨੂੰ ਪੁੱਛਿਆ ਜਾ ਸਕਦਾ ਹੈ ਗੁਜਰਾਂਵਾਲਾ ਜਵੈਲਰਸ ਦੇ ਬਾਰੇ।
ਲੁਧਿਆਣਾ ਵਿਚ ਰਹਿੰਦੇ ਹਨ ਰਿਸ਼ੀ ਸੁਨਕ ਦੇ ਨਾਨਕੇ
ਰਿਸ਼ੀ ਸੁਨਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ।ਉਹਨਾਂ ਦੇ ਰਿਸ਼ਤੇਦਾਰੀ ਵਿਚ ਮਾਮਾ ਲੱਗਦੇ ਸੁਭਾਸ਼ ਬੇਰੀ ਲੁਧਿਆਣਾ ਵਿਚ ਰਹਿੰਦੇ ਹਨ। ਰਿਸ਼ੀ ਸੁਨਕ ਦੀ ਮਾਂ ਊਸ਼ਾ ਬੇਰੀ ਉਹਨਾਂ ਦੀ ਚਚੇਰੀ ਭੈਣ ਹੈ ਅਤੇ ਰਿਸ਼ੀ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਫੁਲੇ ਨਹੀਂ ਸਮਾ ਰਹੇ।ਉਹਨਾਂ ਆਖਿਆ ਕਿ ਹੁਣ ਭਾਰਤੀ ਅੰਗਰੇਜਾਂ ਤੇ ਰਾਜ ਕਰੇਗਾ ਜੋ ਕਿ ਬਹੁਤ ਮਾਨ ਵਾਲੀ ਗੱਲ ਹੈ।
WATCH LIVE TV