Road accident : ਬੇਕਾਬੂ ਟਰੱਕ ਦੀ ਲਪੇਟ `ਚ ਆਈਆਂ ਕਈ ਗੱਡੀਆਂ, CCTV ਰਾਹੀਂ ਦੇਖੋ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ
Road accident in Phagwara: ਫਗਵਾੜਾ ਵਿਖੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਇੱਕ ਤੇਜ ਰਫ਼ਤਾਰ ਬੇਕਾਬੂ ਟਰੱਕ ਸਰਵਿਸ ਰੋਡ `ਤੇ ਆ ਕੇ ਠੀਕ ਹੋਣ ਲਈ ਆਈਆਂ ਗੱਡੀਆਂ ਵਿੱਚ ਜਾ ਵੱਜਾ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਸੁਨੀਲ ਮਹਿੰਦਰੂ/Road accident in Phagwara: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਬੇਕਾਬੂ ਕੈਂਟਰ ਹਾਈਵੇਅ ਤੋਂ ਨਿਕਲ ਕੇ ਸਰਵਿਸ ਲੇਨ ਪਾਰ ਕਰਦੇ ਹੋਏ ਦੁਕਾਨਾਂ ਵਿੱਚ ਜਾ ਵੜਿਆ। ਦੱਸ ਦੇਈਏ ਕਿ ਇਹ ਹਾਦਸਾ ਜਲੰਧਰ-ਲੁਧਿਆਣਾ ਹਾਈਵੇ 'ਤੇ ਫਗਵਾੜਾ ਨੇੜੇ ਚਾਚੋਕੀ ਵਿਖੇ ਵਾਪਰਿਆ ਪਰ ਇਹ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਸ਼ੁਕਰ ਹੈ ਕਿ ਕੋਈ ਵੀ ਇਸ ਦੀ ਲਪੇਟ ਵਿਚ ਨਹੀਂ ਆਇਆ, ਲੋਕ ਵਾਲ-ਵਾਲ ਬਚ ਗਏ। ਕੈਂਟਰ ਦੀ ਟੱਕਰ ਨਾਲ ਦੁਕਾਨਾਂ ਦੇ ਬਾਹਰ ਖੜ੍ਹੇ ਚਾਰ ਵਾਹਨ ਨੁਕਸਾਨੇ ਗਏ। ਕੈਂਟਰ ਨੇ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ। ਇਸ ਹਾਦਸੇ ਵਿੱਚ ਜਿੱਥੇ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉਥੇ ਹੀ ਟਰੱਕ ਡਰਾਈਵਰ ਜਖਮੀ ਹੋ ਗਿਆ। ਉਕਤ ਹਾਦਸੇ ਦੀ ਇੱਕ ਸੀ.ਸੀ.ਟੀ.ਵੀ ਫੂਟੇਜ ਵੀ ਸਾਹਮਣੇ ਆਈ ਹੈ।
ਇਸ CCTV ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹੈ ਤੇ ਕਿੰਨਾ ਵੱਡਾ ਹਾਦਸਾ ਟਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆ ਟਰੱਕ ਦੇ ਕੈਂਟਰ ਨੇ ਦੱਸਿਆ ਕਿ ਉਹ ਜਦੋਂ ਜਲੰਧਰ ਤੋਂ ਲੁਧਿਆਣਾ ਵਾਲੀ ਸਾਈਡ ਜਾ ਰਹੇ ਸਨ ਤਾਂ ਫਗਵਾੜਾ ਦੇ ਚਾਚੋਕੀ ਜੀ.ਟੀ 'ਤੇ ਇੱਕ ਟਰੱਕ ਵੱਲੋਂ ਉਨਾਂ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਉਨਾਂ ਦਾ ਟਰੱਕ ਬੇਕਾਬੂ ਹੋ ਕੇ ਸਰਵਿਸ ਰੋਡ 'ਤੇ ਦੁਕਾਨਾਂ 'ਤੇ ਖੜੀਆਂ ਗੱਡੀਆਂ ਵਿੱਚ ਜਾ ਵੱਜਾ। ਜਿਸ ਨਾਲ ਟਰੱਕ ਚਾਲਕ ਜਖਮੀ ਹੋ ਗਿਆ ਜਦ ਕਿ ਬਾਕੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਉਧਰ ਮੌਕੇ ਤੇ ਮਜੌੂਦ ਦੁਕਾਨਦਾਰ ਹੰਸ ਰਾਜ ਅਤੇ ਰਾਮਜੀ ਸੰਧੂ ਨੇ ਕਿਹਾ ਕਿ ਉਹ ਜਦੋਂ ਦੁਕਾਨ 'ਤੇ ਕੰਮ ਕਰ ਰਹੇ ਸਨ ਤਾਂ ਅਚਾਨਕ ਤੇਜ ਰਫਤਾਰ ਟਰੱਕ ਬੇਕਾਬੂ ਹੋ ਕੇ ਸਰਵਿਸ ਲਾਈਨ 'ਤੇ ਆ ਕੇ ਦੁਕਾਨਾਂ ਤੇ ਗੱਡੀਆਂ ਵਿੱਚ ਆ ਵੱਜਾ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਉਨਾਂ ਦੇ ਹੋਏ ਨੁਕਸਾਨ ਦੀ ਕਰਵਾਈ ਜਾਵੇ।
ਇਹ ਵੀ ਪੜ੍ਹੋ: Vikram Gokhale: ਵਿਕਰਮ ਗੋਖਲੇ ਦੀ ਮੌਤ ਦੀ ਖਬਰ ਹੋ ਰਹੀ ਵਾਇਰਲ, ਕੀ ਹੈ ਇਸਦਾ ਅਸਲੀ ਸੱਚ
ਇਸ ਘਟਨਾਂ ਤੋਂ ਬਾਅਦ ਮੌਕੇ 'ਤੇ ਪਹੁੰਚੇ ਚੌਂਕੀ ਇੰਡਸਟਰੀ ਏਰੀਆ ਦੇ ਪੁਲਿਸ ਅਧਿਕਾਰੀ ਏ.ਐੱਸ.ਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਹਾਦਸੇ ਸਬੰਧੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ 'ਤੇ ਆਏ ਹਨ ਤੇ ਪੀਵਤ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।