ਲੁਧਿਆਣਾ: ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ (Accident Of Faridkot MLA) ਦਾ ਦੇਰ ਰਾਤ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਵਿਧਾਇਕ ਗੁਰਦਿੱਤ ਸਿੰਘ ਦੀ ਸਰਕਾਰੀ ਗੱਡੀ ਨੂੰ ਬਹੁਤ ਨੁਕਸਾਨ ਪਹੁੰਚਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਬੱਦੋਵਾਲ ਗੇਟ ਨੇੜੇ ਆ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਇੱਕ ਕਾਰ ਨੇ ਬ੍ਰੇਕ ਲਗਾ ਦਿੱਤੀ। ਵਿਜੀਬਿਲਟੀ ਘੱਟ ਹੋਣ ਕਰਕੇ ਉਹਨਾਂ ਦੀ ਕਾਰ ਪਿੱਛੇ ਤੋਂ ਟਕਰਾ ਗਈ।


COMMERCIAL BREAK
SCROLL TO CONTINUE READING

ਬ੍ਰੇਕ ਲਗਾਉਣ ਨਾਲ ਕਾਰ ਦਾ ਬੰਪਰ ਖਰਾਬ ਹੋ ਗਿਆ। ਗੱਡੀ ਦੇ ਨੁਕਸਾਨੇ ਜਾਣ ਤੋਂ ਬਾਅਦ ਵਿਧਾਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ। ਵਿਧਾਇਕ ਗੁਰਦਿੱਤ ਸਿੰਘ ( MLA Gurdit Singh Sekhon) ਨੂੰ ਸੁਰੱਖਿਅਤ ਚੰਡੀਗੜ੍ਹ ਭੇਜ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਗੁਰਦਿੱਤ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਚੰਡੀਗੜ੍ਹ ਜਾ ਰਿਹਾ ਸੀ। ਅਚਾਨਕ ਅੱਗੇ ਜਾ ਰਹੀ ਕਾਰ ਨੇ ਬ੍ਰੇਕ ਲਗਾ ਦਿੱਤੀ। ਖ਼ਰਾਬ ਵਿਜ਼ੀਬਿਲਟੀ ਹੋਣ ਕਾਰਨ ਕਾਰ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਜਾ ਟਕਰਾਈ ਪਰ ਮੌਕੇ ’ਤੇ ਹੀ ਵਾਲ-ਵਾਲ ਬਚ ਗਏ। 



ਇਹ ਵੀ ਪੜ੍ਹੋ: ਆਨੰਦ ਮੈਰਿਜ ਐਕਟ ਬਾਰੇ ਹਰ ਸਵਾਲ ਦਾ ਜਵਾਬ, ਜਲਦ ਪੰਜਾਬ 'ਚ ਹੋਵੇਗਾ ਲਾਗੂ ਇਹ ਐਕਟ


 


ਗੁਰਦਿੱਤ ਸਿੰਘ ਨੇ ਦੱਸਿਆ ਕਿ ਉਸ ਦੇ ਸਰੀਰ ਨੂੰ ਇੱਕ ਵਾਰ ਸੱਟ ਜ਼ਰੂਰ ਲੱਗੀ ਹੈ। ਬਾਕੀ ਨਿਸ਼ਚਿਤ ਤੌਰ 'ਤੇ ਇੱਕ ਵਾਰ ਮੁੱਢਲੀ ਜਾਂਚ ਕਰਵਾ ਲੈਣਗੇ। ਫਿਲਹਾਲ ਉਹ ਚੰਡੀਗੜ੍ਹ ਜਾ ਰਹੇ ਹਨ। ਦੱਸ ਦੇਈਏ ਕਿ ਪਰਾਲੀ ਸਾੜਨ ਕਾਰਨ ਸੜਕਾਂ 'ਤੇ ਧੂੰਆਂ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।