Punjab Accident News: ਪੰਜਾਬ `ਚ ਦੋ ਥਾਈਂ ਵਾਪਰੇ ਸੜਕ ਹਾਦਸੇ; ਬੱਸ `ਚ ਸਵਾਰ ਸਵਾਰੀਆਂ ਹੋਈਆਂ ਜ਼ਖ਼ਮੀ
Punjab Accident News: ਪੰਜਾਬ ਵਿੱਚ ਕਈ ਥਾਈਂ ਸੜਕ ਹਾਦਸੇ ਵਾਪਰੇ। ਹਲਕੀ ਹਲਕੀ ਬੂੰਦਾਬਾਂਦੀ ਕਾਰਨ ਸਾਬਣ ਦਾ ਭਰਿਆ ਕੈਂਟਰ ਬੇਕਾਬੂ ਹੋ ਕੇ ਸੜਕ ਉਤੇ ਪਲਟ ਗਿਆ।
Punjab Accident News (ਕੁਲਬੀਰ ਬੀਰਾ/ਅਨਮੋਲ ਸਿੰਘ ਵੜਿੰਗ): ਪੰਜਾਬ ਵਿੱਚ ਮੰਗਲਵਾਰ ਨੂੰ ਕਈ ਥਾਈਂ ਸੜਕ ਹਾਦਸੇ ਵਾਪਰੇ। ਹਲਕੀ ਹਲਕੀ ਬੂੰਦਾਬਾਂਦੀ ਕਾਰਨ ਸਾਬਣ ਦਾ ਭਰਿਆ ਕੈਂਟਰ ਬੇਕਾਬੂ ਹੋ ਕੇ ਸੜਕ ਉਤੇ ਪਲਟ ਗਿਆ।
ਪਿੱਛੇ ਆਉਂਦੀਆਂ ਦੋ ਬੱਸਾਂ ਕੈਂਟਰ ਨਾਲ ਟਕਰਾ ਗਈਆਂ। ਇਸ ਕਾਰਨ ਬੱਸ ਵਿੱਚ ਸਵਾਰ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਨੇੜੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹਨ।
ਇਹ ਹਾਦਸਾ ਵੀ ਬਠਿੰਡਾ ਦੇ ਸਿਵਲ ਹਸਪਤਾਲ ਦੇ ਸਾਹਮਣੇ ਹੋਇਆ ਸੀ। ਸਵੇਰ ਹੋਣ ਕਾਰਨ ਬੱਸਾਂ ਵਿੱਚ ਸਵਾਰੀਆਂ ਵੀ ਘੱਟ ਸਨ ਜਿਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਤੋਂ ਪੁੱਛਗਿੱਛ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਮਾਰਗ ਉਤੇ ਪਿੰਡ ਉਦੇਕਰਨ ਨੇੜੇ ਪੰਜਾਬ ਰੋਡਵੇਜ਼ ਤੇ ਬਲੈਰੋ ਪਿੱਕਅਪ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਬਲੈਰੋ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਫਾਜ਼ਿਲਕਾ ਦੇ ਜਲਾਲਾਬਾਦ ਦੇ ਪਿੰਡ ਫਲੀਆਂਵਾਲਾ ਵਿਖੇ ਕਾਰ ਤੇ ਐਕਟਿਵਾ ਵਿਚਕਾਰ ਮਾਮੂਲੀ ਟੱਕਰ ਹੋ ਗਈ। ਇਸ ਤੋਂ ਬਾਅਦ ਕਾਰ ਚਾਲਕ ਨੇ 25 ਤੋਂ 30 ਗੁੰਡਿਆਂ ਨੂੰ ਬੁਲਾਇਆ ਤੇ ਇਕ ਹੋਰ ਨੌਜਵਾਨ ਦੇ ਘਰ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ।
ਸੰਤੋਸ਼ ਰਾਣੀ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੇ ਪਤੀ ਨਾਲ ਦਿਹਾੜੀਦਾਰ ਮਜ਼ਦੂਰੀ ਕਰਨ ਲਈ ਬਾਹਰ ਗਈ ਹੋਈ ਸੀ। ਉਸ ਦੇ ਲੜਕੇ ਦਾ ਬੀਤੇ ਦਿਨ ਪੇਪਰ ਸੀ ਅਤੇ ਉਹ ਪੇਪਰ ਦੇਣ ਤੋਂ ਬਾਅਦ ਐਕਟਿਵਾ 'ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਵਿਜੇ ਕੁਮਾਰ ਨਾਂ ਦੇ ਵਿਅਕਤੀ ਦੀ ਕਾਰ ਨਾਲ ਉਸ ਦੀ ਮਾਮੂਲੀ ਟੱਕਰ ਹੋ ਗਈ।
ਇਹ ਵੀ ਪੜ੍ਹੋ : Chandigarh Mayor Election Updates: ਚੰਡੀਗੜ੍ਹ ਮੇਅਰ ਚੋਣ; ਭਲਕੇ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਚੰਡੀਗੜ੍ਹ 'ਚ ਦੇਣਗੇ ਧਰਨਾ
ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਉਸਦੇ ਬੇਟੇ ਨੂੰ ਥੱਪੜ ਮਾਰਿਆ ਅਤੇ ਉਸਦਾ ਪਤਾ ਪੁੱਛਿਆ। ਕੁਝ ਸਮੇਂ ਬਾਅਦ ਉਸ ਨੇ ਦੋ ਗੱਡੀਆਂ ਅਤੇ ਇਕ ਮੋਟਰਸਾਈਕਲ 'ਤੇ 30 ਤੋਂ 35 ਗੁੰਡੇ ਬੁਲਾ ਲਏ ਅਤੇ ਕਿਰਪਾਨ, ਤੇ ਹੋਰ ਹਥਿਆਰਾਂ ਨਾਲ ਉਸ ਦੇ ਘਰ ਵਿਚ ਦਾਖਲ ਹੋ ਗਏ ਅਤੇ ਉਸ ਦੇ ਘਰ ਵਿਚ ਭੰਨਤੋੜ ਕੀਤੀ ਅਤੇ ਘਰ ਵਿਚ ਮੌਜੂਦ ਇਕਲੌਤੀ ਲੜਕੀ ਦੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : Aman Arora News: ਅਮਨ ਅਰੋੜਾ ਦੀ ਸਜ਼ਾ 'ਤੇ ਰੋਕ ਬਰਕਰਾਰ, ਰਜਿੰਦਰ ਦੀਪਾ ਨੇ ਕਿਹਾ- ਅਸੀਂ ਹਾਈਕੋਰਟ ਜਾਵਾਂਗੇ