Nangal News (ਬਿਮਲ ਸ਼ਰਮਾ):  ਨੰਗਲ ਤਹਿਸੀਲ ਦੀ ਹੱਦ ਅੰਦਰ 14 ਕਰੋੜਾਂ ਰੁਪਏ ਦੀ ਲਾਗਤ ਨਾਲ ਅਨੰਦਪੁਰ ਹਾਈਡਲ ਤੇ ਭਾਖੜਾ ਨਹਿਰ ਉੱਤੇ ਦੋ ਪੁਲ ਬਣਾਏ ਗਏ ਹਨ। ਇਸ ਤੋਂ ਬਾਅਦ ਇਹ ਰਸਤਾ ਪਿੰਡ ਜਾਂਦਲਾ ਤੋਂ ਹੋ ਕੇ ਗੁਜ਼ਰੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 40 ਤੋਂ 50 ਪਿੰਡਾਂ ਦੇ ਲੋਕ ਇਸ ਪੁਲ ਉਤੇ ਰਸਤੇ ਦਾ ਇਸਤੇਮਾਲ ਕਰਨਗੇ।


COMMERCIAL BREAK
SCROLL TO CONTINUE READING

ਪਿੰਡ ਜਾਂਦਲੇ ਵਿੱਚ ਇਸ ਪੁਲ ਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਕੰਮ ਵਿੱਚ ਕੁਝ ਪਿੰਡ ਦੇ ਹੀ ਵਿਅਕਤੀ ਅੜਿੱਕਾ ਪਾ ਰਿਹਾ ਅਤੇ ਉਨ੍ਹਾਂ ਵੱਲੋਂ ਕੋਰਟ ਵੱਲੋਂ ਭੇਜਿਆ ਹੋਇਆ ਜਿਸ ਵਿੱਚ ਇਸ ਰਸਤੇ ਦੇ ਕੰਮ ਨੂੰ ਬੰਦ ਕਰਨ ਲਈ ਇੱਕ ਨੋਟਿਸ ਲਗਾ ਦਿੱਤਾ ਹੈ ਜਦੋਂ ਕਿ ਇਸ ਦੇ ਵਿਰੁੱਧ ਅੱਜ ਸਮੁੱਚੇ ਪਿੰਡ ਵਾਸੀ ਇਕੱਠੇ ਹੋਏ ਤੇ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਉਤੇ ਕੀਤਾ ਜਾਵੇ ਤਾਂ ਜੋ ਪਿੰਡ ਜਾਂਦਲੇ ਦੇ ਨਾਲ ਨਾਲ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਪੁਲ ਤੋਂ ਲੰਘਣ ਵਿੱਚ ਰਾਹਤ ਮਿਲ ਸਕੇ।


ਨੰਗਲ ਦੇ ਪਿੰਡ ਜਾਂਦਲਾ ਦੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਭਾਖੜਾ ਨਹਿਰ ਦੇ ਉਪਰੋਂ ਲੰਘਣ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਪਰ ਜਦੋਂ ਹੁਣ ਪੀਡਬਲਯੂਡੀ ਵਿਭਾਗ ਵੱਲੋਂ ਇਸ ਸਮੱਸਿਆ ਦਾ ਹੱਲ ਦੋਨੇ ਨਹਿਰਾਂ ਦੇ ਉੱਪਰ ਪੁਲ ਬਣਾ ਕੇ ਕਰ ਦਿੱਤਾ ਗਿਆ ਹੈ ਪਰ ਇਹ ਰਾਹਤ ਕੁਝ ਪਿੰਡ ਦੇ ਹੀ ਲੋਕਾਂ ਨੂੰ ਰਾਸ ਨਹੀਂ ਆ ਰਹੀ ਪਿੰਡ ਜਾਂਦਲੇ ਦੇ ਕੋਲ ਅਨੰਦਪੁਰ ਹਾਈਡਲ ਨਹਿਰ ਤੇ ਭਾਖੜਾ ਨਹਿਰ ਤੇ ਪੀਡਬਲਯੂ ਵਿਭਾਗ ਵੱਲੋਂ ਬਣਾਏ ਗਏ ਦੋਵੇਂ ਪੁਲ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੀ ਹਨ ਪਰ ਇਸ ਪੁਲ ਦੇ ਰਸਤੇ ਨੂੰ ਲੈ ਕੇ ਪਿੰਡ ਦੇ ਦੋ ਧਿਰ ਆਹਮੋ-ਸਾਹਮਣੇ ਹੋਏ ਹਨ।


ਇਸ ਕਰਕੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਗਿਆ ਹੈ ਤੇ ਇੱਕ ਬੋਰਡ ਤੇ ਨੋਟਿਸ ਚਿਪਕਾ ਕੇ ਇਸ ਕੰਮ ਨੂੰ ਬੰਦ ਕਰਨ ਦੀ ਗੱਲ ਕਹੀ ਹੈ ਪਰ ਚਿਪਕਾਏ ਗਏ ਇਸ ਨੋਟਿਸ ਨੂੰ ਲੈ ਕੇ ਪਿੰਡ ਵਾਸੀ ਇਕੱਠੇ ਹੋਏ ਹਨ। ਉਨ੍ਹਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਚੱਲ ਰਹੇ ਕੰਮ ਨੂੰ ਜੋ ਤੋਂ ਜਲਦ ਖਤਮ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਰਸਤੇ ਤੋਂ ਪੁਲ ਤੋਂ ਤਕਰੀਬਨ 40-50 ਦੇ ਕਰੀਬ ਪਿੰਡਾਂ ਨੂੰ ਆਉਣ-ਜਾਣ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਵੇਗਾ।


ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਨਾਲ ਲੱਗਦੇ ਸਰਕਾਰੀ ਸਕੂਲ ਦੇ ਗੇਟ ਤੇ ਦੀਵਾਰ ਨੂੰ ਕੁਝ ਪਿੱਛੇ ਕਰਕੇ ਬਣਾਉਣਾ ਚਾਹੁੰਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਇਸ ਨੂੰ ਲੈ ਕੇ ਕੁਝ ਵਿਅਕਤੀ ਕੰਮ ਕਰਨ ਵਿੱਚ ਅੜਿੱਕਾ ਪਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਦੀਵਾਰ ਥੋੜ੍ਹੀ ਪਿੱਛੇ ਹੋ ਜਾਵੇ ਤੇ ਰਸਤਾ ਚੌੜਾ ਕਰਨ ਦੇ ਨਾਲ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਲੰਘਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।


ਟ੍ਰੈਫਿਕ ਆਸਾਨੀ ਨਾਲ ਆ ਜਾ ਸਕੇਗੀ। ਇਸ ਨੂੰ ਲੈ ਕੇ ਸਮੁੱਚੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਾਉਣ ਦੀ ਮੰਗ ਕੀਤੀ ਇੱਕ ਸਹਿਮਤੀ ਪੱਤਰ ਤੇ ਸਾਰੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਆਪਣੇ ਦਸਤਖਤ ਵੀ ਕੀਤੇ। ਕਿਉਂਕਿ ਕੁਝ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪਿੰਡ ਦੇ ਸਰਪੰਚ ਇੱਕ ਹੋਰ ਵਿਅਕਤੀ ਸਮੇਤ ਪੀਡਬਲਯੂਡੀ ਉੱਤੇ ਕੰਮ ਨੂੰ ਬੰਦ ਕਰਾਉਣ ਨੂੰ ਲੈ ਕੇ ਸ਼ਿਕਾਇਤ ਦੇ ਕੇ ਸੰਮਨ ਵੀ ਕਢਵਾ ਦਿੱਤੇ ਹਨ। 


ਪੀਡਬਲਯੂਡੀ ਦੇ ਜੇਈ ਬਲਵਿੰਦਰ ਸਿੰਘ ਵੀ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਇਸ ਕੰਮ ਨੂੰ ਰੋਕਣ ਦੇ ਲਈ ਕੋਰਟ ਵੱਲੋਂ ਕੋਈ ਵੀ ਸਟੇਅ ਨਹੀਂ ਦਿੱਤੀ ਗਈ ਤੇ ਉਨ੍ਹਾਂ ਵੱਲੋਂ ਜਲਦ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਤੇ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਵਾਲੇ ਵਿਅਕਤੀਆਂ ਉਤੇ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾਵੇਗੀ।