ਫਰਜ਼ੀ ਰੇਡ ਦੇ ਬਹਾਨੇ ਪੰਜਾਬ ‘ਚ ਲੁੱਟ ਦੀਆਂ ਵਾਰਦਾਤਾਂ ਵਧੀਆਂ, ਕਿਸਾਨ ਦੇ ਘਰੋਂ ਲੁੱਟੇ ਲੱਖਾਂ ਰੁਪਏ
ਖੰਨਾ ਦੇ ਪਿੰਡ ਰੋਹਣੋਂ-ਖੁਰਦ ਵਿਖੇ ਸਵੇਰੇ ਅਣਪਛਾਤੇ 4-5 ਵਿਅਕਤੀਆਂ ਵੱਲੋਂ ਕਿਸਾਨ ਘਰ ਇਨਕਮ ਟੈਕਸ ਦੀ ਰੇਡ ਬਹਾਨੇ ਤਕਰੀਬਨ 25 ਲੱਖ ਰੁਪਏ ਦੀ ਲੁੱਟ ਕੀਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ- ਪੰਜਾਬ ਵਿੱਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੁਟੇਰਿਆਂ ਵੱਲੋਂ ਲੁੱਟ ਲਈ ਨਵੇਂ ਢੰਗ ਤਰੀਕੇ ਆਪਣਾਏ ਜਾ ਰਹੇ ਹਨ। ਪੰਜਾਬ ਵਿੱਚ ਹੁਣ ਫਰਜ਼ੀ ਰੇਡ ਦੀ ਬਹਾਨੇ ਘਰਾਂ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ।
ਖੰਨਾ ਦੇ ਪਿੰਡ ਰੋਹਣੋਂ-ਖੁਰਦ ਵਿਖੇ ਸਵੇਰੇ ਅਣਪਛਾਤੇ 4-5 ਵਿਅਕਤੀਆਂ ਵੱਲੋਂ ਕਿਸਾਨ ਘਰ ਇਨਕਮ ਟੈਕਸ ਦੀ ਰੇਡ ਬਹਾਨੇ ਤਕਰੀਬਨ 25 ਲੱਖ ਰੁਪਏ ਦੀ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰੋਹਣੋਂ-ਖੁਰਦ ਦੇ ਨਿਵਾਸੀ ਕਿਸਾਨ ਸੱਜਣ ਸਿੰਘ ਦੇ ਘਰ ਕਾਰ ਵਿੱਚ 4-5 ਅਣਪਛਾਤੇ ਵਿਆਕਤੀ ਨਕਲੀ ਆਮਦਨ ਟੈਕਸ ਅਧਿਕਾਰੀ ਬਣ ਕੇ ਦਾਖਲ ਹੁੰਦੇ ਹਨ। ਜਿਸ ਤੋਂ ਬਾਅਦ ਕਿਸਾਨ ‘ਤੇ ਪਿਸਤੌਲ ਤਾਣ ਕੇ ਉਹ ਘਰ ‘ਚ ਪਏ 25 ਲੱਖ ਰੁਪਏ ਲੈ ਕੇ ਫ਼ਰਾਰ ਹੋ ਜਾਂਦੇ ਹਨ।