Mandi Gobindgarh News: ਮਿੱਲ ਮਾਲਕਾਂ ਨੇ ਇੱਕ ਦਿਨ ਲਈ ਰੋਲਿੰਗ ਮਿੱਲਾਂ ਰੱਖੀਆਂ ਬੰਦ
Mandi Gobindgarh News: ਮੰਡੀ ਗੋਬਿੰਦਗੜ੍ਹ ਦੀਆ ਰੋਲਿੰਗ ਮਿੱਲਾਂ ਨੂੰ ਇੱਕ ਪੀਐਨਜੀ ਗੈਸ ਉਤੇ ਕਰਨ ਅਤੇ ਮਿੱਲਾਂ ਨੂੰ ਭਾਰੀ ਜੁਰਮਾਨਾ ਕਰਨ ਦੇ ਰੋਸ ਵਜੋਂ ਮਿੱਲ ਮਾਲਕਾਂ ਨੇ ਇੱਕ ਦਿਨ ਲਈ ਮਿੱਲਾਂ ਬੰਦ ਰੱਖੀਆਂ।
Mandi Gobindgarh News: ਏਸ਼ੀਆ ਦੀ ਪ੍ਰਸਿੱਧ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀਆ ਰੋਲਿੰਗ ਮਿੱਲਾਂ ਨੂੰ ਇੱਕ ਪੀਐਨਜੀ ਗੈਸ ਉਤੇ ਕਰਨ ਤੇ ਮਿੱਲਾਂ ਨੂੰ ਭਾਰੀ ਜੁਰਮਾਨਾ ਕਰਨ ਦੇ ਰੋਸ ਵਜੋਂ ਮਿੱਲ ਮਾਲਕਾਂ ਨੇ ਇੱਕ ਦਿਨ ਦੀ ਹੜਤਾਲ ਕਰਕੇ ਸਰਕਾਰ ਨੂੰ ਇੰਡਸਟਰੀ ਨੂੰ ਬਚਾਉਣ ਲਈ ਸੁਨੇਹਾ ਦਿੱਤਾ ਹੈ।
ਮੰਡੀ ਗੋਬਿੰਦਗੜ੍ਹ ਦੀਆਂ ਕਰੀਬ 150 ਰੋਲਿੰਗ ਮਿੱਲਾਂ ਬੰਦ ਰਹੀਆਂ ਜਿਸ ਨਾਲ ਸਰਕਾਰ ਦੇ ਬਿਜਲੀ ਵਿਭਾਗ ਨੂੰ ਕਰੋੜਾਂ ਦਾ ਨੁਕਸਾਨ ਹੋਇਆ। ਆਲ ਇੰਡੀਆ ਰੀ ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਤੇ ਸਕੱਤਰ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਸਟੀਲ ਦੇ ਮਾਲਕਾਂ ਨੇ ਕਿਹਾ ਕਿ ਪੰਜਾਬ ਵਿਚਲੀ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਹੀ ਗੈਸ ਉਤੇ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਨਾਲ ਹਿਮਾਚਲ ਅਤੇ ਹੋਰ ਰਾਜਾਂ ਵਿਚ ਕੋਲੇ ਉਤੇ ਚੱਲਣ ਵਾਲੀਆਂ ਇੰਡਸਟਰੀ ਨਾਲ ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨੂੰ ਮੁਕਾਬਲਾ ਕਰਨਾ ਮੁਸ਼ਕਲ ਹੈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਨ੍ਹਾਂ ਨੇ ਕਿਹਾ ਕਿ ਪੀਐਨਜੀ ਦੀਆਂ ਮਨਮਾਨੀਆਂ ਕਾਰਨ ਵੀ ਉਦਯੋਗਪਤੀ ਆਪਣੀਆਂ ਮਿੱਲਾਂ ਨੂੰ ਗੈਸ ਉਤੇ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਸਰਕਾਰ ਉਪਰਾਲੇ ਕਰੇ। ਕੋਲੇ ਨੂੰ ਛੱਡ ਗੈਸ ਉਤੇ ਕਰਨ ਲਈ ਇੰਡਸਟਰੀ ਨੂੰ ਸਬਸਿਡੀ ਦਿੱਤੀ ਜਾਵੇ।
ਇਹ ਵੀ ਪੜ੍ਹੋ : Jalandhar by-election: ਭਾਜਪਾ ਨੇ ਸ਼ੀਤਲ ਅੰਗੂਰਾਲ ਨੂੰ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ