Nangal News (ਬਿਮਲ ਸ਼ਰਮਾ): ਨੰਗਲ ਨੂੰ ਨੂਰਪੁਰ ਬੇਦੀ ਰਸਤੇ ਰੋਪੜ ਤੇ ਚੰਡੀਗੜ੍ਹ ਨੂੰ ਜੋੜਨ ਵਾਲਾ ਐਲਗਰਾਂ ਪੁਲ ਬੀਤੇ ਡੇਢ ਸਾਲ ਤੋਂ ਪੁਲ ਵਿੱਚ ਗੈਪ ਕਾਰਨ ਬੰਦ ਕੀਤਾ ਗਿਆ ਹੈ। ਇਸ ਪੁਲ ਦੇ ਬੰਦ ਹੋਣ ਕਾਰਨ ਆਲੇ-ਦੁਆਲੇ ਦੇ ਕਈ ਦਰਜਨ ਪਿੰਡਾਂ ਤੋਂ ਇਲਾਵਾ ਹਿਮਾਚਲ ਤੋਂ ਨੰਗਲ ਰਸਤੇ ਨੂਰਪੁਰ ਬੇਦੀ ਚੰਡੀਗੜ੍ਹ ਜਾਣ ਵਾਲੇ ਲੋਕ ਕਾਫੀ ਪਰੇਸ਼ਾਨ ਹਨ।  ਵੱਡੇ ਹਾਦਸੇ ਤੇ ਖ਼ਤਰੇ ਦੇ ਮੱਦੇਨਜ਼ਰ ਇਸ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਨੂਰਪੁਰ ਬੇਦੀ ਜਾਣ ਲਈ ਨੰਗਲ ਤੋਂ ਬਾਇਆ ਅਨੰਦਪੁਰ ਸਾਹਿਬ ਹੋ ਕੇ ਲਗਭਗ 30 ਕਿਲੋਮੀਟਰ ਦਾ ਵੱਖਰਾ ਰਸਤਾ ਤੈਅ ਕਰਕੇ ਜਾਣਾ ਪੈਂਦਾ ਹੈ। ਦੂਜੇ ਪਾਸੇ ਸਕੂਲ ਤੋਂ ਦੂਜੇ ਪਾਸੇ ਇਸ ਪੁਲ ਤੋਂ ਦੂਜੇ ਪਾਸੇ ਸਕੂਲ ਪੜ੍ਹਨ ਜਾਂ ਵਾਲੇ ਬੱਚੇ ਵੀ ਕਾਫੀ ਪਰੇਸ਼ਾਨ ਹਨ। 
ਦੋ ਸਾਲ ਪਹਿਲਾਂ ਇਸ ਪੁਲ ਨੂੰ ਅਣਸੁਰੱਖਿਅਤ ਕਰਾਰ ਦੇ ਕੇ ਬੰਦ ਕਰ ਦਿੱਤਾ ਗਿਆ ਸੀ। ਫੰਡ ਜਾਰੀ ਨਾ ਹੋਣ ਕਾਰਨ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਮਨਾਹੀ ਦੇ ਬਾਵਜੂਦ ਲੋਕ ਇਸ ਪੁਲ ਤੋਂ ਲੰਘ ਰਹੇ ਸਨ। ਇਹ ਪੁਲ ਪੰਜਾਬ ਤੇ ਹਿਮਾਚਲ ਪ੍ਰਦੇਸ ਦੇ ਪਿੰਡਾਂ ਤੇ ਵਪਾਰਕ ਅਦਾਰਿਆਂ ਨੂੰ ਜੋੜਦਾ ਸੀ। ਨੰਗਲ, ਸੰਤੋਖਗੜ੍ਹ ਆਦਿ ਦੇ ਵਿਦਿਆਰਥੀ ਖ਼ੁਆਰ ਹੋ ਰਹੇ ਹਨ।


ਅੱਜ ਕਾਂਗਰਸੀ ਆਗੂ ਤੇ ਯੂਥ ਕਾਂਗਰਸ ਦੇ ਪੰਜਾਬ ਤੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ ਐਲਗਰਾਂ ਪੁਲ ਉਤੇ ਪਹੁੰਚੇ ਜਿੱਥੇ ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ।


ਇਹ ਵੀ ਪੜ੍ਹੋ : CM Bhagwant Mann: ਸੀਐਮ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਉਤੇ ਹੋਏ ਹਮਲੇ ਦੀ ਨਿੰਦਾ; ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ


ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨਾਲਾਇਕੀ ਕਾਰਨ ਪਿਛਲੇ ਡੇਢ ਸਾਲ ਤੋਂ ਇਹ ਪੁਲ ਬੰਦ ਪਿਆ ਹੈ। ਜੋ ਕਿ ਨੂਰਪੁਰ ਬੇਦੀ ਨੂੰ ਨੰਗਲ ਨਾਲ ਜੋੜਦਾ ਹੈ। ਇਸ ਪੁਲ ਦੇ ਬੰਦ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ। ਅਸੀਂ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਨੂੰ ਮੁਰੰਮਤ ਕਰਕੇ ਲੋਕਾਂ ਲਈ ਚਾਲੂ ਕੀਤਾ ਜਾਵੇ ਨਹੀਂ ਤਾਂ ਅਸੀਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਨੂੰ ਚਾਲੂ ਕਰਾਉਣ ਲਈ ਵੱਡਾ ਸੰਘਰਸ਼ ਉਲੀਕਾਂਗੇ।


ਇਹ ਵੀ ਪੜ੍ਹੋ : Ravneet Bittu News: ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ, ਨਰਾਇਣ ਸਿੰਘ ਮੈਨੂੰ ਵੀ ਮਾਰਨਾ ਚਾਹੁੰਦਾ ਸੀ