Ropar News/ਮਨਪ੍ਰੀਤ ਚਾਹਲ: ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹਨ।  ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਵਿੱਚ ਇੱਕ ਮਹਿਲਾ ਦੇ ਨਹਾਉਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਹਨ। ਬੀਤੀ ਰਾਤ ਰੋਪੜ ਦੇ ਸਰਕਾਰੀ ਹਸਪਤਾਲ ਦੇ ਬਾਥਰੂਮ ਵਿੱਚ ਇੱਕ ਮਹਿਲਾ ਦੇ ਨਹਾਉਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।


COMMERCIAL BREAK
SCROLL TO CONTINUE READING

ਹਸਪਤਾਲ ਵਿੱਚ ਦੇ ਮੈਡੀਕਲ ਵਾਰਡ ਵਿੱਚ ਦਾਖਲ ਇੱਕ ਮਰੀਜ ਦੀ ਪਤਨੀ ਰਾਤ ਨੂੰ ਨੌਂ ਵਜੇ ਦੇ ਲਗਭਗ ਨਹਾਉਣ ਦੇ ਲਈ ਬਾਥਰੂਮ ਵਿੱਚ ਗਈ ਤਾਂ ਕਿਸੇ ਵਿਅਕਤੀ ਨੇ ਉਸਦੀ ਵੀਡੀਓ ਬਣਾਉਣ ਦੀ ਗੱਲ ਸਾਹਮਣੇ ਆਈ। ਮਰੀਜ ਦੇ ਅਨੁਸਾਰ ਇਸ ਵਿਅਕਤੀ ਨੇ ਇਹ ਵੀਡੀਓ ਸਬੰਧਿਤ ਮਹਿਲਾ ਨੂੰ ਵੀ ਦਿਖਾਈ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਇਸ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋ ਗਿਆ ਤੇ ਹਸਪਤਾਲ ਦੇ ਸਟਾਫ ਵੱਲੋਂ ਵੀ ਸੁਰੱਖਿਆ ਨੂੰ ਲੈ ਵੱਡੇ ਸਵਾਲ ਚੁੱਕੇ ਗਏ ਜਦ ਕਿ ਮੌਕੇ ਉੱਤੇ ਪੁੱਜੇ। ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਮਰੀਜ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਰਾਤ ਦੇ ਸਮੇਂ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ।


ਜਦਕਿ ਹਸਪਤਾਲ ਦੇ ਬਾਥਰੂਮਾਂ ਦੀ ਗੱਲ ਕੀਤੀ ਜਾਵੇ ਤਾਂ ਮੈਡੀਕਲ ਵਾਰਡ ਦੇ ਵਿੱਚ ਇੱਕ ਮਹਿਲਾ ਬਾਥਰੂਮ ਨੂੰ ਤਾਂ ਤਾਲਾ ਹੀ ਜੜਿਆ ਹੋਇਆ ਹੈ ਤੇ ਦੂਜੇ ਬਾਥਰੂਮ ਦੇ ਬਾਹਰ ਤਾਂ ਇੱਕ ਸਪੱਸ਼ਟ ਲਿਖਿਆ ਹੀ ਨਹੀ ਕਿ ਇਹ ਬਾਥਰੂਮ ਮਹਿਲਾਵਾਂ ਲਈ ਹੈ ਯਾਂ ਪੁਰਸ਼ਾਂ ਲਈ। ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਤੇ ਪੁਲਿਸ ਕਾਰਵਾਈ ਚ ਜੁਟੇ ਹੋਏ ਹਨ।


ਇਹ ਵੀ ਪੜ੍ਹੋ: Vinesh Phogat News: ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਲਈ ਗਈ ਵਾਪਸ? ਵਿਨੇਸ਼ ਫੋਗਾਟ ਦੇ ਦੋਸ਼ਾਂ 'ਤੇ ਦਿੱਲੀ ਪੁਲਿਸ ਦਾ ਜਵਾਬ