Ropar Murder News: ਕੱਲ ਦੇਰ ਰਾਤ ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਵਿਖੇ ਗੋਲੀ ਚੱਲਣ ਦੇ ਨਾਲ ਦੋ ਦੀ ਮੌਤ ਹੋ ਗਈ ਜਦ ਕਿ ਇੱਕ ਨੌਜਵਾਨ ਗੰਭੀਰ ਹਾਲਤ ਦੇ ਚਲਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪਿੰਡ ਦੇ ਹੀ ਵਿਅਕਤੀਆਂ ਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਦਾ ਆਰੋਪ ਹੈ। ਜਦਕਿ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਮਰਨ ਵਾਲਿਆਂ ਵਿੱਚ ਕਾਂਗਰਸ ਦੀ ਬਲਾਕ ਸੰਮਤੀ ਮੈਂਬਰ ਭੋਲੀ ਦੇਵੀ ਦਾ ਪਤੀ ਕਰਮ ਚੰਦ ਅਤੇ ਉਸਦੀ ਭਰਜਾਈ ਗੀਤਾ ਦੇਵੀ ਸ਼ਾਮਿਲ ਹੈ ਜਦਕਿ ਉਹਨਾਂ ਦਾ ਪੁੱਤਰ ਸੰਦੀਪ ਕੁਮਾਰ ਵੀ ਗੋਲੀ ਲੱਗਣ ਦੇ ਨਾਲ ਜਖਮੀ ਹੋ ਗਿਆ ਜਿਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਹਾਲਾਂਕਿ ਪੁਲਿਸ ਵੱਲੋਂ ਪਿੰਡ ਦੇ ਹੀ ਨੋ ਵਿਅਕਤੀਆਂ ਤੇ ਬਾਈ ਨੇਮ ਤੇ 10 ਤੋਂ 15 ਨਾਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ । ਇਸ ਬਾਰੇ ਨਾ ਹੀ ਕੋਈ ਪਰਿਵਾਰਿਕ ਮੈਂਬਰ ਅਤੇ ਨਾ ਹੀ ਪੁਲਿਸ ਕੁਝ ਬੋਲਣ ਨੂੰ ਤਿਆਰ ਹੈ।


ਇਹ ਵੀ ਪੜ੍ਹੋ: Stubble Burning News: ਪਰਾਲੀ ਸਾੜਨ ਕਰਕੇ ਕੁਝ ਥਾਵਾਂ 'ਤੇ ਹਵਾ ਦੀ ਗੁਣਵੱਤਾ 'ਖਰਾਬ',1030 ਥਾਵਾਂ 'ਤੇ ਖੇਤਾਂ ਨੂੰ ਲੱਗੀ ਅੱਗ

ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਕਰਤਾਰਪੁਰ ਵਿਖੇ ਦੇਰ ਰਾਤ ਆਪਸੀ ਰੰਜਿਸ਼ ਦੇ ਚਲਦੇ ਦੋ ਲੋਕਾਂ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਪਰਿਵਾਰਾਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਜਿਸ ਕਾਰਨ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ।


ਪੁਲਿਸ ਵੱਲੋਂ ਦਰਜ ਐਫਆਈਆਰ ਦੇ ਮੁਤਾਬਿਕ ਪਿੰਡ ਦੇ ਹੀ ਨੌਜਵਾਨ ਰਵੀ ਕੁਮਾਰ ਸਹਿਤ ਨੌ ਹੋਰ ਵਿਅਕਤੀਆਂ ਅਤੇ 10 ਤੋਂ 15 ਨਾ ਮਾਲੂਮ ਵਿਅਕਤੀਆਂ ਤੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ ਇਸ ਮਾਮਲੇ ਦੇ ਵਿੱਚ ਨਾ ਹੀ ਕੋਈ ਪਰਿਵਾਰਿਕ ਮੈਂਬਰ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਬੋਲਣ ਨੂੰ ਕੁਝ ਵੀ ਤਿਆਰ ਨਹੀਂ ਹੈ। ਮਗਰ ਪੁਲਿਸ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ।


ਇਹ ਵੀ ਪੜ੍ਹੋ: Ferozepur News: ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ, ਜਾਇਦਾਦ ਕੀਤੀ ਜ਼ਬਤ 

ਪੁਲਿਸ ਨੇ ਰਵੀ ਕੁਮਾਰ, ਕਾਲਾ, ਜਸਵੰਤ, ਰਤੀਰਾਮ, ਰੋਹਿਤ ਕੁਮਾਰ, ਨੀਰਜ ਕੁਮਾਰ, ਪੰਪਾ, ਲਵਲੀ, ਧਰਮਪਾਲ, ਜੈਚੰਦ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਨੂਰਪੁਰ ਬੇਦੀ ਵਿਖੇ ਹੋਈ ਗੋਲੀਬਾਰੀ ਵਿੱਚ 2 ਦੀ ਮੌਤ ਤੋਂ ਬਾਅਦ DSP ਸ਼੍ਰੀ ਅਨੰਦਪੁਰ ਸਾਹਿਬ ਅਜੇ ਕੁਮਾਰ ਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਪਹਿਲਾਂ ਤੋਂ ਹੀ ਇਹਨਾਂ ਦਾ ਆਪਸੀ ਝਗੜਾ ਚੱਲਦਾ ਆ ਰਿਹਾ ਸੀ ਜਿਹੜਾ ਕਿ ਰਾਤ ਵੱਧ ਗਿਆ। ਇਹ ਆਪਸ ਵਿੱਚ ਸ਼ਰੀਕ ਹੀ ਹਨ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਬਾਕੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਉਹ ਵੀ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।