Inderjit Singh Arrest: ਪੰਜਾਬ ਪੁਲਿਸ ਦਾ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਈਡੀ ਵੱਲੋਂ ਗ੍ਰਿਫ਼ਤਾਰ
Inderjit Singh Arrest: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ), 2002 ਦੀਆਂ ਧਾਰਾਵਾਂ ਦੇ ਤਹਿਤ ਬਰਖਾਸਤ ਸਿਪਾਹੀ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
Inderjit Singh Arrest: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ)ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ), 2002 ਦੀਆਂ ਧਾਰਾਵਾਂ ਦੇ ਤਹਿਤ ਬਰਖਾਸਤ ਸਿਪਾਹੀ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਬਾਅਦ ਇੰਦਰਜੀਤ ਸਿੰਘ ਨੂੰ ਵਿਸ਼ੇਸ਼ ਅਦਾਲਤ, ਐਸ.ਏ.ਐਸ.ਨਗਰ, ਮੋਹਾਲੀ ਵਿੱਚ ਪੇਸ਼ ਕੀਤਾ ਗਿਆ ਅਤੇ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
"ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.), ਹੈੱਡਕੁਆਰਟਰ ਦਫਤਰ ਨੇ 24 ਅਕਤੂਬਰ, 2024 ਨੂੰ ਪੰਜਾਬ ਪੁਲਿਸ ਦੇ ਇੰਸਪੈਕਟਰ (ਹੁਣ ਬਰਖਾਸਤ) ਇੰਦਰਜੀਤ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ), 2002 ਦੀਆਂ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਸੀ। ਉਸ ਦਿਨ ਵਿਸ਼ੇਸ਼ ਅਦਾਲਤ, ਐਸ.ਏ.ਐਸ. ਨਗਰ, ਮੋਹਾਲੀ ਨੇ ਇੰਦਰਜੀਤ ਸਿੰਘ ਨੂੰ ਈਡੀ ਦੀ ਹਿਰਾਸਤ ਦੇ ਦਿੱਤੀ ਹੈ, ਇਸ ਤੋਂ ਬਾਅਦ ਮਾਨਯੋਗ ਵਿਸ਼ੇਸ਼ ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਈਡੀ ਨੇ ਇੰਦਰਜੀਤ ਸਿੰਘ ਅਤੇ ਹੋਰਾਂ ਵਿਰੁੱਧ ਐਨਡੀਪੀਐਸ ਐਕਟ, 1985, ਆਈਪੀਸੀ, 1860, ਪੀਸੀ ਐਕਟ, 1988 ਅਤੇ ਅਸਲਾ ਐਕਟ, 1959 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬ ਪੁਲਿਸ ਦੁਆਰਾ ਦਰਜ ਕੀਤੀ ਐਫਆਈਆਰ ਦੇ ਅਧਾਰ 'ਤੇ ਜਾਂਚ ਸ਼ੁਰੂ ਕੀਤੀ, ਏਜੰਸੀ ਨੇ ਜਾਰੀ ਬਿਆਨ ਵਿੱਚ ਕਿਹਾ।
ਏਜੰਸੀ ਨੇ ਰਿਲੀਜ਼ ਵਿੱਚ ਕਿਹਾ ਕਿ "ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੰਦਰਜੀਤ ਸਿੰਘ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਨਾਪਾਕ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਸੀ, ਉਨ੍ਹਾਂ ਨੂੰ ਪਨਾਹ ਦਿੰਦਾ ਸੀ।
ਉਹ ਤਸਕਰਾਂ ਤੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਦਾ ਸੀ ਅਤੇ ਉਹਨਾਂ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕਰਦਾ ਸੀ। ਹਾਲਾਂਕਿ, ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਇੰਦਰਜੀਤ ਸਿੰਘ ਰਿਸ਼ਵਤ ਮੰਗਦਾ ਸੀ। ਤਸਕਰਾਂ ਤੋਂ ਉਹਨਾਂ ਦੀ ਜ਼ਮਾਨਤ ਦੀ ਸਹੂਲਤ ਦੇ ਬਦਲੇ, ਉਸਨੇ ਇਹਨਾਂ ਤਸਕਰਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਣ ਲਈ ਧਮਕੀਆਂ ਅਤੇ ਜ਼ਬਰਦਸਤੀ ਕਰਦਾ ਸੀ।''
ਇੰਦਰਜੀਤ ਸਿੰਘ ਨੇ ਸਮੱਗਲਰ ਸਵਰਗੀ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 13 ਕਿਲੋ ਹੈਰੋਇਨ, 60 ਲੱਖ ਰੁਪਏ ਦੀ ਨਕਦੀ 19/20 ਤੋਲੇ ਸੋਨਾ ਬਰਾਮਦ ਕੀਤਾ ਸੀ। ਹਾਲਾਂਕਿ ਇਸ ਵਿੱਚੋਂ ਉਸ ਨੇ ਸਿਰਫ 36 ਲੱਖ ਰੁਪਏ ਦੀ ਰਿਕਵਰੀ ਦਿਖਾਈ ਸੀ ਅਤੇ ਬਾਕੀ 24 ਲੱਖ ਰੁਪਏ ਅਤੇ ਸੋਨਾ ਉਸ ਨੇ ਆਪਣੇ ਕੋਲ ਰੱਖਿਆ ਹੋਇਆ ਸੀ।
ਇਸ ਤੋਂ ਬਾਅਦ ਇੰਦਰਜੀਤ ਸਿੰਘ ਨੇ ਸਵਰਗੀ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਡਰਾ ਧਮਕਾ ਕੇ ਉਨ੍ਹਾਂ ਕੋਲੋਂ ਕੁੱਲ 39 ਲੱਖ ਰੁਪਏ ਹੜੱਪ ਲਏ। ਇਸ ਤੋਂ ਇਲਾਵਾ ਇੰਦਰਜੀਤ ਸਿੰਘ ਨੇ ਗੁਰਜੀਤ ਸਿੰਘ 'ਤੇ ਆਪਣੀ ਪਤਨੀ ਅਤੇ ਪਿਤਾ ਨੂੰ ਨਸ਼ੇ ਦੇ ਕੇਸ ਵਿਚ ਨਾ ਫਸਾਉਣ ਲਈ ਉਨ੍ਹਾਂ ਦਾ ਮਕਾਨ ਉਨ੍ਹਾਂ ਦੇ ਨਾਂ 'ਤੇ ਤਬਦੀਲ ਕਰਨ ਲਈ ਦਬਾਅ ਪਾਇਆ ਅਤੇ ਕੋਠੀ ਨੰਬਰ 4 ਮੈਕਸ ਕਲੋਨੀ, ਛੇਹਰਟਾ, ਅੰਮ੍ਰਿਤਸਰ ਦੀ ਮਲਕੀਅਤ ਆਪਣੇ ਸਾਥੀ ਦੇ ਨਾਂ 'ਤੇ ਤਬਦੀਲ ਕਰ ਦਿੱਤੀ।
ਏਜੰਸੀ ਨੇ ਦੱਸਿਆ, “ਇੰਦਰਜੀਤ ਸਿੰਘ ਕੋਲੋਂ ਵੱਖ-ਵੱਖ ਹਥਿਆਰ ਅਤੇ ਗੋਲਾ ਬਾਰੂਦ, 16.5 ਲੱਖ ਰੁਪਏ ਨਕਦ, 3550 ਪੌਂਡ (ਵਿਦੇਸ਼ੀ ਕਰੰਸੀ), ਦੋ ਕਾਰਾਂ, 4 ਕਿਲੋ ਹੈਰੋਇਨ, 3 ਕਿਲੋ ਸਮੈਕ, ਐਸਟੀਐਫ, ਪੰਜਾਬ ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਬਰਾਮਦ ਹੋਈ। ਈਡੀ ਨੇ ਇਸ ਮਾਮਲੇ ਵਿੱਚ ਮਕਾਨ/ਕੋਠੀ ਨੰਬਰ 4, ਮੈਕਸ ਕਲੋਨੀ, ਛੇਹਰਟਾ, ਅੰਮ੍ਰਿਤਸਰ ਵਿਖੇ ਸਥਿਤ ਅਚੱਲ ਜਾਇਦਾਦ ਅਤੇ 32.42 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ ਨੂੰ ਵੀ ਕੁਰਕ ਕੀਤਾ ਸੀ।