Bihar Board 10th Exam 2023: ਬਿਹਾਰ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੀ ਰੁਕਮਣੀ ਕੁਮਾਰੀ ਦੇ ਹੌਂਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਜਣੇਪੇ ਦਾ ਦਰਦ ਵੀ ਰੁਕਮਣੀ ਦੇ ਹੌਂਸਲੇ ਨੂੰ ਰੋਕ ਨਹੀਂ ਸਕਿਆ। ਹਸਪਤਾਲ 'ਚ ਕੁਝ ਘੰਟੇ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਅਤੇ ਐਂਬੂਲੈਂਸ 'ਚ ਬਿਹਾਰ ਬੋਰਡ 10ਵੀਂ ਦੀ ਪ੍ਰੀਖਿਆ (Bihar Board 10th Exam 2023) ਦੇਣ ਪਹੁੰਚ ਗਈ। 


COMMERCIAL BREAK
SCROLL TO CONTINUE READING

ਬਿਹਾਰ ਬੋਰਡ ਦੀ 10ਵੀਂ ਜਮਾਤ ਯਾਨੀ ਦਸਵੀਂ ਦੀਆਂ (Bihar Board 10th Exam 2023) ਪ੍ਰੀਖਿਆਵਾਂ 14 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ। ਰਾਜ ਭਰ ਦੇ ਲਗਭਗ 1500 ਪ੍ਰੀਖਿਆ ਕੇਂਦਰਾਂ 'ਤੇ 16 ਲੱਖ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ। ਇਨ੍ਹਾਂ ਵਿੱਚੋਂ ਬਾਂਕਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਰੁਕਮਣੀ ਕੁਮਾਰੀ (22) (Rukmini Kumari)  ਨੇ ਮਿਸਾਲ ਕਾਇਮ ਕੀਤੀ ਹੈ। 


ਰੁਕਮਣੀ ਦੀ (Rukmini Kumari) ਹਰ ਪਾਸੇ ਚਰਚਾ ਹੋ ਰਹੀ ਹੈ, ਲੋਕ ਉਸ ਦੇ ਹੌਂਸਲੇ ਨੂੰ ਸਲਾਮ ਕਰ ਰਹੇ ਹਨ। ਬਿਹਾਰ ਬੋਰਡ ਤੋਂ ਦਸਵੀਂ ਦੀ ਪ੍ਰੀਖਿਆ ਦੇ ਰਹੀ ਰੁਕਮਣੀ ਨੇ ਪ੍ਰੀਖਿਆ (Rukmini Kumari) ਵਾਲੇ ਦਿਨ ਸਵੇਰੇ ਬੱਚੇ ਨੂੰ ਜਨਮ ਦਿੱਤਾ ਅਤੇ ਤਿੰਨ ਘੰਟੇ ਬਾਅਦ ਵਿਗਿਆਨ ਦਾ ਪੇਪਰ ਦੇਣ ਲਈ ਪ੍ਰੀਖਿਆ ਕੇਂਦਰ ਪਹੁੰਚੀ। ਜਦੋਂ ਐਂਬੂਲੈਂਸ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਡਾਕਟਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਣੇਪੇ ਤੋਂ ਬਾਅਦ ਆਰਾਮ ਕਰਨ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਪ੍ਰੀਖਿਆ ਕੇਂਦਰ ਚਲੀ ਗਈ।


ਇਹ ਵੀ ਪੜ੍ਹੋ: 'ਕੀ ਵਿਆਹ ਨਹੀਂ ਹੋਇਆ? ਨਾ ਮੰਗਲਸੂਤਰ ਨਾ ਸਿੰਦੂਰ...' ਨਵੀਂ ਦੁਲਹਨ ਕਿਆਰਾ ਪਤੀ ਸਿਧਾਰਥ ਨਾਲ ਏਅਰਪੋਰਟ 'ਤੇ ਦਿਖੀ

ਬਿਹਾਰ ਤੋਂ ਆਈ ਇਹ ਖ਼ਬਰ ਅਜਿਹੀ ਹੈ ਕਿ ਇਹ ਦਰਸਾਉਂਦੀ ਹੈ ਕਿ ਜੇ ਜਜ਼ਬਾ ਅਤੇ ਹਿੰਮਤ ਹੋਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਦਸਵੀਂ ਦੀ ਦੂਜੀ ਸ਼ਿਫਟ 'ਚ ਸਾਇੰਸ ਵਿਸ਼ੇ ਦੀ ਪ੍ਰੀਖਿਆ ਤੋਂ 2 ਘੰਟੇ ਪਹਿਲਾਂ (Rukmini Kumari) ਗਰਭਵਤੀ ਔਰਤ ਨੂੰ ਦਰਦ ਹੋਣ ਲੱਗਾ ਤੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ, 2 ਘੰਟੇ ਬਾਅਦ ਹੀ ਐਂਬੂਲੈਂਸ ਪ੍ਰੀਖਿਆ ਕੇਂਦਰ 'ਚ ਪ੍ਰੀਖਿਆ ਦੇਣ ਲਈ ਪਹੁੰਚੀ। ਅਜਿਹਾ ਕੁਝ ਕਰਨ ਵਾਲੀਆਂ ਹੋਣਹਾਰ ਕੁੜੀਆਂ ਦੇ ਜਜ਼ਬੇ ਦੀ ਹਰ ਕੋਈ ਸ਼ਲਾਘਾ ਕਰਦਾ ਹੈ।