Samrala News/ਵਰੁਣ ਕੌਸ਼ਲ: ਮਾਛੀਵਾੜਾ ਵਿਖੇ ਕੁਹਾਡ਼ਾ ਰੋਡ ’ਤੇ ਸਥਿਤ ਮਾਡਲ ਟਾਊਨ ਕਾਲੋਨੀ ਵਿਖੇ ਇੱਕ ਕਮਰੇ ਅੰਦਰ ਸ਼ੱਕੀ ਹਾਲਤ ਵਿਚ 2 ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਜਿਨ੍ਹਾਂ ਦੀ ਪਹਿਚਾਣ ਦੀਪਕ ਕੁਮਾਰ ਉਰਫ਼ ਦੀਪੂ (24) ਵਾਸੀ ਬਿਹਾਰ, ਹਾਲ ਵਾਸੀ ਗੁਰੂਗਡ਼੍ਹ ਅਤੇ ਵਿਜੈ ਕੁਮਾਰ (24) ਵਾਸੀ ਗੁਰੂਗਡ਼੍ਹ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਕੁਮਾਰ ਤੇ ਵਿਜੈ ਕੁਮਾਰ ਦੋਵੇਂ ਹੀ ਕੁਹਾਡ਼ਾ ਰੋਡ ’ਤੇ ਸਥਿਤ ਇੱਕ ਫੈਕਟਰੀ ਵਿਚ ਮਕੈਨਿਕ ਵਜੋਂ ਕੰਮ ਕਰਦੇ ਸਨ। ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਉਸਦਾ ਇੱਕ ਲਡ਼ਕਾ ਤੇ ਇੱਕ ਭਾਣਜਾ ਹੈ ਜੋ ਆਪਸ ਵਿਚ ਰਿਸ਼ਤੇਦਾਰ ਹਨ। 


COMMERCIAL BREAK
SCROLL TO CONTINUE READING

ਸੁਲੱਖਣ ਕੁਮਾਰ ਨੇ ਦੱਸਿਆ ਕਿ ਉਹ ਕੱਲ੍ਹ ਦੋਵੇਂ ਸ਼ਾਮ ਨੂੰ ਇਹ ਆਖ ਕੇ ਘਰੋਂ ਗਏ ਕਿ ਉਹ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਲਈ ਜਾ ਰਹੇ ਹਨ। ਅੱਜ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇਹ ਦੋਵੇਂ ਬੇਹੋਸ਼ੀ ਦੀ ਹਾਲਤ ਵਿਚ ਮਾਡਲ ਟਾਊਨ ਵਿਖੇ ਇੱਕ ਕਮਰੇ ਵਿਚ ਪਏ ਹਨ ਅਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇਹ ਮੌਤ ਕਿਵੇਂ ਹੋਈ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਸੀ। ਇਨ੍ਹਾਂ ’ਚੋਂ ਮ੍ਰਿਤਕ ਦੀਪਕ ਕੁਮਾਰ ਦਾ ਵਿਆਹ ਹੋਇਆ ਸੀ ਜਦਕਿ ਦੂਜਾ ਅਜੇ ਕੁਆਰਾ ਸੀ। ਇਨ੍ਹਾਂ ਦੋਵਾਂ ਮ੍ਰਿਤਕਾਂ ਦਾ ਪਿਛੋਕਡ਼ ਬਿਹਾਰ ਦਾ ਦੱਸਿਆ ਜਾ ਰਿਹਾ ਹੈ ਪਰ ਹੁਣ ਇਹ ਪਰਿਵਾਰ ਸਮੇਤ ਪਿੰਡ ਗੁਰੂਗਡ਼੍ਹ ਵਿਖੇ ਰਹਿੰਦੇ ਸਨ।


ਇਹ ਵੀ ਪੜ੍ਹੋ:  Punjab Robbery case: ਔਰਤ ਦੀ ਚੈਣੀ ਲਾਉਦਿਆਂ ਦੋ ਚੋਰ ਕਾਬੂ, ਲੋਕਾਂ ਨੇ ਛਿੱਤਰ ਪਰੇਡ ਕਰਕੇ ਕੀਤਾ ਪੁਲਿਸ ਦੇ ਹਵਾਲੇ
 


ਇਸ ਸਬੰਧ ਵਿੱਚ ਜਦੋਂ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਹਰਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋ ਡੈਡ ਬਾਡੀਜ ਮੋਰਚੇ ਦੀ ਵਿੱਚ ਰਖਾ ਦਿੱਤੀਆਂ ਗਈਆਂ ਹਨ ਜਿਨਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਕਿਸ ਤਰ੍ਹਾਂ ਮੌਤ ਹੋਈ ਹੈ।


ਥਾਣਾ ਮੁਖੀ ਭਿੰਦਰ ਸਿੰਘ ਖੰਗੂਡ਼ਾ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਮਰੇ ਵਿਚ ਕੁਝ ਖਾਣ-ਪੀਣ ਦਾ ਸਮਾਨ ਵੀ ਮਿਲਿਆ ਹੈ ਜੋ ਕਿ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਨ੍ਹਾਂ ਦੀ ਮੌਤ ਕੋਈ ਜ਼ਹਿਰੀਲਾ ਖਾਣਾ, ਜ਼ਹਿਰੀਲੇ ਜਾਨਵਰ ਦੇ ਡੱਸਣ ਜਾਂ ਫਿਰ ਨਸ਼ੇ ਕਾਰਨ ਹੋਈ ਹੈ। ਪੁਲਸ ਵਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।