Samrala News/ਵਰੁਣ ਕੌਸ਼ਲ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ। ਦਰਅਸਲ ਮੱਝ ਦੀ ਟੱਕਰ ਨਾਲ 45 ਸਾਲਾਂ ਮਜ਼ਦੂਰ ਦੀ ਜਾਨ ਚਲੀ ਗਈ ਹੈ। ਸਮਰਾਲਾ ਤੋਂ ਮਾਛੀਵਾੜਾ ਰੋਡ ਤੇ ਪਿੰਡ ਬਾਲਿਓ ਦੇ ਨਜ਼ਦੀਕ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਵੱਲ ਮੋਟਰਸਾਈਕਲ ਤੇ ਆਉਂਦੇ ਇੱਕ ਵਿਅਕਤੀ ਨੂੰ ਰੋਡ ਉੱਪਰ ਜਾ ਰਹੀਆ ਗੁੱਜਰਾਂ ਦੀਆਂ ਮੱਝਾਂ ਵਿੱਚੋਂ ਇੱਕ ਮੱਝ ਨੇ ਜ਼ੋਰਦਾਰ ਟੱਕਰ ਮਾਰੀ। 


COMMERCIAL BREAK
SCROLL TO CONTINUE READING

ਇਸ ਹਾਦਸੇ ਕਰਕੇ ਵਿਅਕਤੀ ਮੁਕੇਸ਼ ਜਿਸ ਦੀ ਉਮਰ 45 ਸਾਲਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਨੌਜਵਾਨ ਮੁਕੇਸ਼ ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਲੱਖੋਵਾਲ ਦਾ ਰਹਿਣ ਵਾਲਾ ਸੀ। 45 ਸਾਲਾਂ ਮਜ਼ਦੂਰ ਦਿਹਾੜੀ ਜੋਤ ਦਾ ਕੰਮ ਕਰਦਾ ਸੀ ਜੋ ਕਿ ਕੰਮ ਦੇ ਸਿਲਸਿਲੇ ਵਿੱਚ ਹੀ ਸਮਰਾਲੇ ਵੱਲ ਆ ਰਿਹਾ ਸੀ ਰਸਤੇ ਵਿੱਚ ਇਹ ਘਟਨਾ ਉਸ ਨਾਲ ਵਾਪਰ ਗਈ। ਮੌਕੇ ਉੱਤੇ ਸਮਰਾਲਾ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਰਾਲਾ ਦੇ ਸਿਵਲ ਹਸਪਤਾਲ ਪਹੁੰਚਾ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


ਇਹ ਵੀ ਪੜ੍ਹੋ:  Jalandhar News: ਜਲੰਧਰ ਵਿੱਚ ਖੁਦ ਦੀ ਰਾਈਫਲ ਵਿੱਚੋਂ ਚੱਲੀ ਗੋਲ਼ੀ, ਕਾਂਸਟੇਬਲ ਦੀ ਮੌਤ


ਰਾਹਗੀਰ ਜਤਿੰਦਰ ਸਿੰਘ ਨੇ ਦੱਸਿਆ ਕਿ ਰੋਡ ਦੇ ਉੱਪਰ ਇਸ ਤਰ੍ਹਾਂ ਗੁਜਰਾਂ ਵੱਲੋਂ ਜਾਨਵਰਾਂ ਨੂੰ ਲੈ ਕੇ ਆਉਣਾ ਗਲਤ ਹੈ। ਇਹਨਾਂ ਦੇ ਕਾਰਨ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾ ਹੁੰਦੀਆਂ ਰਹਿੰਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਅਵਾਰਾ ਜਾਨਵਰਾਂ ਨੂੰ ਲੈ ਕੇ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿਸੇ ਦੀ ਜਾਨ ਜਾਣ ਤੋਂ ਬਚ ਸਕੇ। ਜੋ ਅੱਜ ਹੋਇਆ ਬਹੁਤ ਮਾੜਾ ਹੋਇਆ ਹੈ। ਜਿੰਮੀਦਾਰ ਵੀ ਦੂਧਧਾਰੀ ਪਸ਼ੂਆਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਹਨ ਇਹਨਾਂ ਗੁਜਰਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ।


ਉੱਥੇ ਹੀ ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਵਿੱਚ ਮੁਕੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਜਿਸ ਨੂੰ ਬਰੋਡ ਡੈਥ ਹਸਪਤਾਲ ਲਿਆਂਦਾ ਗਿਆ ।