ਸੰਗਰੂਰ ਜ਼ਿਮਨੀ ਚੋਣ : ਸਿਮਰਨਜੀਤ ਸਿੰਘ ਮਾਨ 5,592 ਵੋਟਾਂ ਨਾਲ ਅੱਗੇ
ਸਿਮਰਨਜੀਤ ਸਿੰਘ ਮਾਨ ਤਕਰੀਬਨ 5500 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪੱਛੜਦੇ ਜਾ ਰਹੇ ਹਨ।
ਚੰਡੀਗੜ੍ਹ: ਪੰਜਾਬ 'ਚ ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਮੁਢਲੇ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਹੈ।
ਸਿਮਰਨਜੀਤ ਸਿੰਘ ਮਾਨ ਤਕਰੀਬਨ 5500 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਲਗਾਤਾਰ ਪੱਛੜਦੇ ਜਾ ਰਹੇ ਹਨ।
ਤਾਜਾ ਅੰਕੜੇ
ਕਮਲਦੀਪ ਕੌਰ, ਅਕਾਲੀ ਦਲ ਬਾਦਲ- 30948 ਹੈ
ਕੇਵਲ ਸਿੰਘ ਢਿੱਲੋਂ, ਭਾਜਪਾ- 46764
ਗੁਰਮੇਲ ਸਿੰਘ, ਆਪ- 1,76,705
ਦਲਬੀਰ ਸਿੰਘ ਗੋਲਡੀ, ਕਾਂਗਰਸ- 57,502
ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ- 1,82,297
ਜਦੋਂ ਕਿ ਬਾਕੀ ਧਿਰਾਂ ਮੁਕਾਬਲੇ ਤੋਂ ਕਾਫੀ ਦੂਰ ਹਨ। ਮੁਢਲੇ ਰੁਝਾਨ ਅਕਾਲੀ ਦਲ ਬਦਲ ਲਈ ਸਭ ਤੋਂ ਵੱਧ ਨਮੋਸ਼ੀ ਵਾਲੇ ਹਨ। ਇਥੋਂ ਤੱਕ ਕਿ ਬਾਦਲ ਧੜਾ ਭਾਜਪਾ ਨਾਲੋਂ ਵੀ ਕਾਫੀ ਪੱਛੜ ਗਿਆ ਹੈ। ਫਿਲਹਾਲ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਹਾਲਾਂਕਿ ਗੁਰਮੇਲ ਸਿੰਘ ਵੀ ਸਖ਼ਤ ਟੱਕਰ ਦੇ ਰਹੇ ਹਨ।