Sukhdev Singh Dhindsa: ਸੰਗਰੂਰ ਲੋਕ ਸਭਾ ਸੀਟ ਕਾਰਨ ਬਾਦਲ ਤੇ ਢੀਂਡਸਾ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ
Sukhdev Singh Dhindsa: ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਫੈਸਲਿਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ।
Sukhdev Singh Dhindsa: ਹਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਫੈਸਲਿਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦਰਮਿਆਨ ਉਨ੍ਹਾਂ ਨੇ ਅੱਜ ਵਰਕਰਾਂ ਨਾਲ ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕੀਤਾ।
ਸੁਖਦੇਵ ਢੀਂਡਸਾ ਨੇ ਕਿਹਾ ਕਿ ਜੇਕਰ ਹੁਣ ਸੁਖਬੀਰ ਬਾਦਲ ਸੰਗਰੂਰ ਲੋਕ ਸਭਾ ਸੀਟ ਉਨ੍ਹਾਂ ਦੇ ਵੀ ਦੇਣ ਉਹ ਫਿਰ ਵੀ ਨਹੀਂ ਲੜਾਂਗੇ। ਉਨ੍ਹਾਂ ਦੇ ਵਰਕਰ ਕਾਫ਼ੀ ਨਾਰਾਜ਼ ਹਨ ਤੇ ਕਹਿ ਰਹੇ ਹਨ ਕਿ ਆਜ਼ਾਦ ਲੜੋ। ਉਨ੍ਹਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲੜਨਾ। ਸੁਖਦੇਵ ਸਿੰਘ ਢੀਂਡਸਾ ਨੇ ਅੱਜ ਵਰਕਰਾਂ ਨਾਲ ਮੀਟਿੰਗ ਕਰਕੇ ਵਿਚਾਰ-ਵਟਾਂਦਰਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਜਾਂ ਆਜ਼ਾਦ ਚੋਣ ਲੜੋ ਜਾਂ ਫਿਰ ਉਹ ਨਾਲ ਨਹੀਂ ਤੁਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਅਕਾਲੀ ਹਨ ਅਕਾਲੀ ਹੀ ਰਹਿਣਗੇ ਪਰ ਉਹ ਆਜ਼ਾਦ ਚੋਣ ਨਹੀਂ ਲੜਨਗੇ। ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਤੇ ਮਲੇਰਕੋਟਲਾ ਵਿੱਚ ਅਲੱਗ-ਅਲੱਗ ਜਗ੍ਹਾ ਆਪਣੇ ਵਰਕਰਾਂ ਨੂੰ ਮਿਲਣਗੇ ਤੇ ਉਨ੍ਹਾਂ ਦੀ ਰਾਇ ਲੈਣਗੇ।
ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਘਰ ਮਿਲਣ ਆਏ ਸਨ ਅਤੇ ਆਪਣੀ ਗਲਤੀ ਮੰਨ ਰਹੇ ਸੀ। ਸੁਖਦੇਵ ਸਿੰਘ ਢੀਂਡਸਾ ਦੇ ਘਰ ਅੱਜ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਸ਼ਾਮਿਲ ਹੋਏ ਜਿਸ ਤੋਂ ਬਾਅਦ ਸੰਬੋਧਨ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਵਰਕਰ ਉਨ੍ਹਾਂ ਦੀ ਤਾਕਤ ਹਨ।
ਇਹ ਵੀ ਪੜ੍ਹੋ: Sukhdev Singh Dhindsa: ਸੰਗਰੂਰ ਲੋਕ ਸਭਾ ਸੀਟ ਕਾਰਨ ਬਾਦਲ ਤੇ ਢੀਂਡਸਾ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ
ਕਾਬਿਲੇਗੌਰ ਹੈ ਕਿ ਬੀਤੇ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ 'ਤੇ ਪਹੁੰਚੇ। ਦੱਸਿਆ ਜਾਂਦਾ ਹੈ ਕਿ ਦੋਵਾਂ ਆਗੂਆਂ ਦਰਮਿਆਨ ਕਰੀਬ 15 ਮਿੰਟ ਕਮਰਾ ਬੰਦ ਮੀਟਿੰਗ ਹੋਈ ਸੀ।
ਵਰਣਨਯੋਗ ਹੈ ਕਿ ਢੀਂਡਸਾ ਧੜਾ ਦੇ ਆਗੂਆਂ ਨੇ ਕਰੀਬ ਤਿੰਨ ਘੰਟੇ ਮੀਟਿੰਗ ਕਰ ਕੇ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇਣ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਢੀਂਡਸਾ ਧੜੇ ਦੇ ਜ਼ਿਆਦਾਤਰ ਆਗੂਆਂ ਨੇ ਵੋਟਾਂ ਵਿੱਚ ਅਕਾਲੀ ਆਗੂਆਂ ਦੀ ਮੁਖਾਲਫਤ ਕਰਨ ਦਾ ਸੁਝਾਅ ਵੀ ਦਿੱਤਾ ਸੀ ਪਰ ਢੀਂਡਸਾ ਨੇ ਅਕਾਲੀ ਸਿਧਾਂਤਾਂ 'ਤੇ ਖੜ੍ਹੇ ਹੋਣ ਦੀ ਹੀ ਗੱਲ ਕਹੀ ਹੈ।
ਇਹ ਵੀ ਪੜ੍ਹੋ: Jaskaran Grewal Threats News: ਸਿੱਧੂ ਮੂਸੇਵਾਲਾ ਦੇ ਦੋਸਤ ਅਤੇ ਪੰਜਾਬੀ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ