Sangrur News: ਸੰਗਰੂਰ ਵਿੱਚ ਮਤਰੇਏ ਪਿਤਾ ਨੇ ਆਪਣੀ 9 ਸਾਲਾ ਧੀ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ। ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਦੋ ਵਾਰ ਵਿਆਹ ਹੋ ਚੁੱਕਾ ਹੈ ਅਤੇ ਇਸ ਘਟਨਾ ਨੂੰ ਉਸ ਦੇ ਦੂਜੇ ਪਤੀ ਨੇ ਅੰਜਾਮ ਦਿੱਤਾ ਹੈ। ਉਸਨੇ ਦੱਸਿਆ ਕਿ ਉਸਦਾ ਪਤੀ ਉਸਦੀ ਲੜਕੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਮੇਰੀ ਲੜਕੀ ਹਰ ਰੋਜ਼ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਸਕੇਟਿੰਗ ਕਰਨ ਜਾਂਦੀ ਸੀ।


COMMERCIAL BREAK
SCROLL TO CONTINUE READING

ਕੱਲ੍ਹ ਵੀ ਜਦੋਂ ਉਹ ਸਕੇਟਿੰਗ ਗਈ ਸੀ ਤਾਂ ਮੈਂ ਆਪਣੇ ਪਤੀ ਨੂੰ ਫ਼ੋਨ ਕੀਤਾ ਅਤੇ ਉਸਦੇ ਘਰ ਨਾ ਪਹੁੰਚਣ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਕੁਝ ਕੰਮ ਕਰ ਰਹੇ ਹਾਂ ਅਤੇ ਕੰਮ ਤੋਂ ਬਾਅਦ ਘਰ ਪਹੁੰਚ ਜਾਵਾਂਗੇ। ਪਤੀ ਨੇ ਦੱਸਿਆ ਕਿ ਲੜਕੀ ਰਸਤੇ ਵਿਚ ਪੀਜ਼ਾ ਖਾ ਰਹੀ ਸੀ ਅਤੇ ਜਦੋਂ ਉਹ ਜਿਓਮੈਟਰੀ ਦੇਣ ਲਈ ਘਰ ਨਹੀਂ ਪਹੁੰਚੀ ਤਾਂ ਉਸ ਨੇ ਪਤੀ ਨੂੰ ਦੁਬਾਰਾ ਫੋਨ ਕੀਤਾ। ਜਦੋਂ ਉਹ ਰਾਤ 9 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਮੇਰੇ ਪਤੀ ਨੇ ਮੈਨੂੰ ਫੋਨ ਕੀਤਾ ਕਿ ਜਲਦੀ ਕਰੋ, ਹੇਠਾਂ ਆਓ, ਲੜਕੀ ਦੀ ਤਬੀਅਤ ਠੀਕ ਨਹੀਂ ਹੈ।


ਇਹ ਵੀ ਪੜ੍ਹੋ: Panchayat Elections Viral Video: ਚੋਣ ਜਾਬਤੇ ਦੇ ਬਾਵਜੂਦ ਪੰਚਾਇਤ ਸਕੱਤਰ ਵੱਲੋਂ ਚੈੱਕ ਕੱਟਣ ਦੀ ਵੀਡੀਓ ਵਾਇਰਲ
 


ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਮੇਰੀ ਧੀ (Sangrur Girl) ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਮਤਰੇਏ ਪਿਤਾ ਨੇ ਹੀ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ


ਇਹ ਵੀ ਪੜ੍ਹੋ: Kultar Sandhwan Video: ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਟਿੱਲਾ ਬਾਬਾ ਫਰੀਦ ਪੁੱਜੇ ਸਪੀਕਰ ਕੁਲਤਾਰ ਸੰਧਵਾ