ਮਜੀਠੀਆ ਮਾਣਹਾਨੀ ਕੇਸ `ਚ ਲੁਧਿਆਣਾ ਅਦਾਲਤ ਪੁੱਜੇ ਸੰਜੇ ਸਿੰਘ, ਕਿਹਾ ਅੱਜ ਵੀ ਆਪਣੇ ਬਿਆਨ `ਤੇ ਕਾਇਮ
ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਸੀ ਓਹ ਸਚ ਕਿਹਾ ਸੀ ਭਾਰਤ ਦਾ ਸੰਵਿਧਾਨ ਸਾਨੂੰ ਸੱਚ ਬੋਲਣ ਦੀ ਇਜਾਜ਼ਤ ਦਿੰਦਾ ਹੈ ਇਸ ਕਰਕੇ ਮੈਂ ਅੱਜ ਵੀ ਆਪਣੇ ਬਿਆਨ `ਤੇ ਕਾਇਮ ਹਨ। ਕੇਸ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਣੀ ਹੈ।
ਭਰਤ ਸ਼ਰਮਾ/ਲੁਧਿਆਣਾ: ਮਜੀਠੀਆ ਮਾਣਹਾਣੀ ਮਾਮਲੇ 'ਚ ਅੱਜ ਸੰਜੇ ਸਿੰਘ ਲੁਧਿਆਣਾ ਜ਼ਿਲ੍ਹਾ ਅਦਾਲਤ ਪੁੱਜੇ, ਕੇਸ ਦੀ ਅਗਲੀ ਸੁਣਵਾਈ 5 ਨਵੰਬਰ ਨੂੰ ਹੋਣੀ ਹੈ। ਉਨ੍ਹਾ ਕਿਹਾ ਕਿ ਮੈਨੂੰ ਪੂਰਾ ਅਦਾਲਤ ਤੇ ਭਰੋਸਾ ਹੈ, ਸੰਜੇ ਸਿੰਘ ਨੇ ਕਿਹਾ ਕਿ ਮੈਂ ਆਪਣੇ ਬਿਆਨ 'ਤੇ ਕਾਇਮ ਹਨ ਉਨ੍ਹਾਂ ਕਿਹਾ ਕਿ ਮਜੀਠੀਆ ਜ਼ਮਾਨਤ 'ਤੇ ਬਾਹਰ ਹੈ ਉਹ ਹਾਲੇ ਕੇਸ 'ਚ ਬਰੀ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਜੋ ਵੀ ਕਿਹਾ ਸੀ ਓਹ ਸਚ ਕਿਹਾ ਸੀ ਭਾਰਤ ਦਾ ਸੰਵਿਧਾਨ ਸਾਨੂੰ ਸੱਚ ਬੋਲਣ ਦੀ ਇਜਾਜ਼ਤ ਦਿੰਦਾ ਹੈ ਇਸ ਕਰਕੇ ਮੈਂ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹਨ। ਇਸ ਮੌਕੇ ਪਰਾਲੀ ਦੇ ਧੂੰਏ ਦਿੱਲੀ ਪੁੱਜਣ ਦੇ ਸਵਾਲ ਦਾ ਸੰਜੇ ਸਿੰਘ ਨੇ ਜਵਾਬ ਦਿੱਤਾ ਕੇ ਉਸ ਵਾਰ ਪਿਛਲੇ ਸਾਲਾਂ ਨਾਲੋਂ ਧੂੰਆਂ ਘਟ ਵੇਖਣ ਨੂੰ ਮਿਲਿਆ ਹੈ।
ਸੰਜੇ ਸਿੰਘ ਨੂੰ ਚੋਣਾਂ ਲੈ ਕੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਤਿਆਰ ਨੇ ਗੁਜਰਾਤ ਦੇ ਵਿਚ ਪੁਲ ਟੁੱਟਣ ਦੇ ਮੁੱਦੇ 'ਤੇ ਉਨ੍ਹਾ ਬੋਲਦਿਆਂ ਕਿਹਾ ਕਿ 5 ਦਿਨ ਪਹਿਲਾਂ ਹੀ ਉਸ ਦਾ ਉਦਘਾਟਨ ਕੀਤਾ ਗਿਆ ਸੀ ਤੇ ਜਿਹੜੇ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਏ ਉਹ ਉਨ੍ਹਾਂ ਦੇ ਨਾਲ ਖੜੇ ਨੇ ਨਾਲ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਉਸ ਵਿਚ ਕਿਸ ਦੀ ਗਲਤੀ ਸੀ।
ਕੀ ਹੈ ਮਾਮਲਾ ?
ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਆਗੂਆਂ ਨੇ ਬਿਕਰਮ ਮਜੀਠੀਆ 'ਤੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਜਿਸਤੋਂ ਬਾਅਦ ਬਿਕਰਮ ਮਜੀਠੀਆ ਨੇ ਸੰਜੇ ਸਿੰਘ ਅਤੇ ਅਰਵਿੰਦ ਕੇਜਰੀਵਾਲ ਖਿਲਾਫ਼ ਮਾਨਹਾਨੀ ਦਾ ਕੇਸ ਕੀਤਾ ਸੀ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਆਪਣਾ ਪਿੱਛਾ ਛੁਡਵਾ ਲਿਆ ਸੀ। ਸੰਜੇ ਸਿੰਘ ਇਸ ਮਾਮਲੇ 'ਚ ਕਈ ਵਾਰ ਪੇਸ਼ ਹੋ ਚੁੱਕੇ ਹਨ।
WATCH LIVE TV