Vijay Sampla News: ਬੀਤੇ ਭਾਜਪਾ ਵੱਲੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਸੀਟ ਉਪਰ ਅਨੀਤਾ ਸੋਮਵਾਰ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਨਾਰਾਜ਼ਗੀ ਦਾ ਦੌਰ ਸ਼ੁਰੂ ਹੋ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਕੇ ਆਪਣਾ ਦਰਦ ਬਿਆਨ ਕੀਤਾ। ਵਿਜੇ ਸਾਂਪਲਾ ਨੂੰ ਟਿਕਟ ਨਾ ਮਿਲਣ ਉਤੇ ਸੰਜੀਵ ਤਲਵਾੜ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਇਸ਼ਾਰਾ ਕੀਤਾ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਇੱਕੋ-ਇੱਕ ਆਵਾਜ਼ ਵਿਜੇ ਸਾਂਪਲਾ ਹੈ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤਕ ਲੋਕ ਹਨ ਅਤੇ ਰਾਜਨੀਤੀ ਵਿੱਚ ਰਹਿ ਕੇ ਲੋਕਾਂ ਦੇ ਮਸਲੇ ਹੱਲ ਕਰਵਾ ਸਕਦੇ ਹਨ ਚਾਹੇ ਅਕਾਲੀ ਦਲ ਹੀ ਹੋਵੇ ਕੋਈ ਇਤਰਾਜ਼ ਨਹੀਂ ਹੈ।


COMMERCIAL BREAK
SCROLL TO CONTINUE READING

ਬੀਤੇ ਵਿਜੇ ਸਾਂਪਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਵਿਜੇ ਸਾਂਪਲਾ ਨੇ ਟਵਿੱਟਰ 'ਤੇ ਲਿਖਿਆ ਸੀ, "ਰੱਬ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਹੋਰ ਖੋਲ੍ਹਦਾ ਹੈ। ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਤੈਅ ਕੀਤਾ ਹੋਵੇਗਾ। ਮੇਰਾ ਸਮਰਥਨ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।" ਇਸ ਟਵੀਟ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਕਾਫੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ।


ਦੱਸ ਦੇਈਏ ਕਿ ਸਾਂਪਲਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਭਾਜਪਾ ਦੀ ਟਿਕਟ ਮਿਲਣ ਤੋਂ ਨਾਰਾਜ਼ ਹਨ।


ਦੂਜੀ ਵਾਰ ਟਿਕਟ ਰੱਦ ਹੋਣ ਕਾਰਨ ਵਿਜੇ ਸਾਂਪਲਾ ਨਾਰਾਜ਼ ਹੋਏ


ਵਿਜੇ ਸਾਂਪਲਾ ਪੰਜਾਬ ਦੇ ਉੱਘੇ ਦਲਿਤ ਨੇਤਾਵਾਂ ਵਿੱਚੋਂ ਇੱਕ ਹਨ। ਵਿਜੇ ਸਾਂਪਲਾ 2014 ਤੋਂ 2019 ਤੱਕ ਪੰਜਾਬ ਦੀ ਹੁਸ਼ਿਆਰਪੁਰ ਸੀਟ ਤੋਂ ਸੰਸਦ ਮੈਂਬਰ ਰਹੇ। 2019 ਵਿੱਚ ਉਨ੍ਹਾਂ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਦਿੱਤੀ ਗਈ ਸੀ। ਸਾਂਪਲਾ ਨੇ 2024 ਦੀ ਟਿਕਟ ਲਈ ਵੀ ਦਾਅਵਾ ਪੇਸ਼ ਕੀਤਾ ਸੀ। ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦੇਣ ਦੀ ਬਜਾਏ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਪ ਪ੍ਰਕਾਸ਼ ਨੂੰ ਟਿਕਟ ਦੇ ਦਿੱਤੀ।


ਜਿਸ ਤੋਂ ਬਾਅਦ ਉਸ ਦਾ ਗੁੱਸਾ ਭੜਕ ਗਿਆ ਅਤੇ 5 ਘੰਟਿਆਂ ਦੇ ਅੰਦਰ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੱਡਾ ਬਦਲਾਅ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਮੋਦੀ ਪਰਿਵਾਰ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਪੋਸਟਾਂ ਵੀ ਸ਼ੇਅਰ ਕੀਤੀਆਂ ਹਨ।


ਭਾਜਪਾ ਦਾ ਚੋਣ ਮਨੋਰਥ ਪੱਤਰ ਇੱਕ ਦਿਨ ਪਹਿਲਾਂ ਹੀ ਜਾਰੀ ਕੀਤਾ ਸੀ


ਟਿਕਟ ਨਾ ਮਿਲਣ ਤੋਂ ਇੱਕ ਦਿਨ ਪਹਿਲਾਂ ਭਾਜਪਾ ਨੇ 15 ਅਪ੍ਰੈਲ ਨੂੰ ਹੀ ਆਪਣਾ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕਰਨ ਲਈ ਪੰਜਾਬ ਵਿੱਚ ਵਿਜੇ ਸਾਂਪਲਾ ਨੂੰ ਮਿਲ ਗਿਆ ਸੀ। ਇੱਕ ਦਿਨ ਬਾਅਦ ਜਾਰੀ ਉਮੀਦਵਾਰਾਂ ਦੀ ਸੂਚੀ ਵਿੱਚ ਵਿਜੇ ਸਾਂਪਲਾ ਦੇ ਦਾਅਵੇ ਨੂੰ ਨਜ਼ਰਅੰਦਾਜ਼ ਕਰਦਿਆਂ ਪਾਰਟੀ ਨੇ ਹੁਸ਼ਿਆਰਪੁਰ (ਰਾਖਵੀਂ) ਸੀਟ ਤੋਂ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦੀ ਪਤਨੀ ਅਨੀਤਾ ਸੋਮਪ੍ਰਕਾਸ਼ ਨੂੰ ਟਿਕਟ ਦੇ ਦਿੱਤੀ।