Bigg Boss 16 ਪ੍ਰਤੀਭਾਗੀ ਪ੍ਰਿਯੰਕਾ ਚਾਹਰ ਚੌਧਰੀ ਦੇ ਸਮਰਥਨ `ਚ ਆਈ ਸਰਗੁਨ ਮਹਿਤਾ
ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਸਰਗੁਣ ਮਹਿਤਾ ਨੇ ਪ੍ਰਿਯੰਕਾ ਨੂੰ ਸਪੋਰਟ ਕੀਤਾ ਤੇ ਉਸ ਦੇ ਹੱਕ ‘ਚ ਵੋਟ ਕਰਨ ਲਈ ਕਿਹਾ।
Sargun Mehta supports Priyanka Chahar Choudhary for Bigg Boss 16 finale: ਬਿੱਗ ਬੌਸ 16 ਰਿਐਲਿਟੀ ਸ਼ੋਅ ਆਪਣੇ ਆਖਰੀ ਪੜਾਅ ਵੱਲ ਵਧ ਰਿਹਾ ਹੈ ਅਤੇ ਇਸ ਸ਼ੋਅ ‘ਚ ਪ੍ਰਿਯੰਕਾ ਚਾਹਰ ਚੌਧਰੀ ਨੂੰ ਬਹੁਤ ਹੀ ਮਜ਼ਬੂਤ ਪ੍ਰਤੀਭਾਗੀ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ Bigg Boss 16 ਪ੍ਰਤੀਭਾਗੀ ਪ੍ਰਿਯੰਕਾ ਚਾਹਰ ਚੌਧਰੀ ਦੇ ਸਮਰਥਨ 'ਚ ਆਈ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਪਹਿਲੀ ਨਹੀਂ ਹੈ ਜੋ ਕਿ ਪ੍ਰਿਯੰਕਾ ਚਾਹਰ ਚੌਧਰੀ ਦੇ ਸਮਰਥਨ 'ਚ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ ਰੁਬੀਨਾ ਦਿਲਾਇਕ ਅਤੇ ਦੇਵੋਲੀਨਾ ਭੱਟਾਚਰਜੀ ਸਣੇ ਕਈ ਸਿਤਾਰਿਆਂ ਨੇ ਕਿਹਾ ਕਿ ਉਹ ਪ੍ਰਿਯੰਕਾ ਨੂੰ ਜੇਤੂ ਦੇ ਰੌਰ 'ਤੇ ਦੇਖ ਰਹੇ ਹਨ।
ਇਸ ਦੌਰਾਨ ਸਰਗੁਨ ਮਹਿਤਾ ਵੱਲੋਂ ਪ੍ਰਿਯੰਕਾ ਦੇ ਲਈ ਖ਼ਾਸ ਸੁਨੇਹਾ ਦਿੱਤਾ ਗਿਆ। ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਸਰਗੁਣ ਮਹਿਤਾ ਨੇ ਪ੍ਰਿਯੰਕਾ ਨੂੰ ਸਪੋਰਟ ਕੀਤਾ ਤੇ ਉਸ ਦੇ ਹੱਕ ‘ਚ ਵੋਟ ਕਰਨ ਲਈ ਕਿਹਾ।
ਇਹ ਵੀ ਪੜ੍ਹੋ: Turkey and Syria earthquake news: ਤੁਰਕੀ ਤੇ ਸੀਰੀਆ 'ਚ ਭੂਚਾਲ ਕਰਕੇ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ
ਸਰਗੁਣ ਨੇ ਕੈਪਸ਼ਨ 'ਚ ਲਿਖਿਆ ਕਿ "ਮੇਰੀ ਮੰਮੀ ਪਹਿਲੇ ਦਿਨ ਦੇ ਐਪੀਸੋਡ ਤੋਂ ਹੀ ਕਹਿ ਰਹੀ ਹੈ ਕਿ ‘ਬਾਕੀ ਸਭ ਖੇਲਣ ਆਏ ਹਨ, ਲੇਕਿਨ ਪ੍ਰਿਯੰਕਾ ਜੀਤਨ ਲਈ ਆਈ ਹੈ। ਦਿਲਾਂ ਨੂੰ ਜਿੱਤਣਾ ਅਤੇ ਰਾਜ ਕਰਨਾ’।" ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ "ਜੇ ਤੁਸੀਂ ਹਾਲੇ ਤੱਕ ਵੋਟ ਨਹੀਂ ਕੀਤੀ ਤਾਂ ਉਸ ਨੂੰ ਵੋਟ ਕਰੋ"।
ਸਰਗੁਨ ਮਹਿਤਾ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਹੈ ਅਤੇ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਸਰਗੁਣ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ 'ਕੱਟਪੁਤਲੀ' ‘ਚ ਦਿਖਾਈ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਹ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਬਾਬੇ ਭੰਗੜੇ ਪਾਉਂਦੇ ਨੇ' 'ਚ ਵੀ ਦਿਖਾਈ ਦਿੱਤੀ ਸੀ।
ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਆਪਣੀ ਵੈਡਿੰਗ ਐਨੀਵਰਸਰੀ 'ਤੇ ਆਪਣੇ ਪਤੀ ਨੂੰ ਦਿੱਤੀ ਵਧਾਈ!
(For more news apart from Sargun Mehta supporting Priyanka Chahar Choudhary for Bigg Boss 16 finale, stay tuned to Zee PHH)