Rajasthan Teacher Recruitment 2023:  ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਦੱਸ ਦੇਈਏ ਕਿ ਸੈਕੰਡਰੀ ਐਜੂਕੇਸ਼ਨ, ਰਾਜਸਥਾਨ ਨੇ ਅਧਿਆਪਕਾਂ ਲਈ ਬੰਪਰ ਭਰਤੀਆਂ ਕੱਢੀਆਂ ਗਈਆਂ ਹਨ। ਰਾਜਸਥਾਨ ਅਧਿਆਪਕ ਭਰਤੀ ਜਾਂ ਰਾਜਸਥਾਨ ਸਹਾਇਕ ਅਧਿਆਪਕ ਭਰਤੀ ਦੇ ਮੌਕਿਆਂ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਇਹ ਖ਼ਬਰ ਬਹੁਤ ਮਾਇਨੇ ਰੱਖਦੀ ਹੈ। 


COMMERCIAL BREAK
SCROLL TO CONTINUE READING

ਕੁੱਲ ਅਹੁਦੇ- 9108 ( Rajasthan Teacher Recruitment 2023)
ਅਧਿਆਪਕਾਂ ਲਈ ਕੁੱਲ 9108 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਵਿੱਚ (Teacher Recruitment)  ਸਹਾਇਕ ਅਧਿਆਪਕ ਪੱਧਰ-1 ਦੀਆਂ 6670 ਅਸਾਮੀਆਂ, ਸਹਾਇਕ ਅਧਿਆਪਕ ਪੱਧਰ-2 ਅੰਗਰੇਜ਼ੀ ਦੀਆਂ 1219 ਅਸਾਮੀਆਂ ਅਤੇ ਸਹਾਇਕ ਅਧਿਆਪਕ ਪੱਧਰ-2 ਗਣਿਤ ਦੀਆਂ 1219 ਅਸਾਮੀਆਂ ਸ਼ਾਮਲ ਹਨ। 


ਅਨੁਸੂਚਿਤ ਖੇਤਰਾਂ ਵਿੱਚ ਸਹਾਇਕ ਅਧਿਆਪਕ ਪੱਧਰ-1 ਦੀਆਂ 470 ਅਸਾਮੀਆਂ, ਸਹਾਇਕ ਅਧਿਆਪਕ ਪੱਧਰ-2 ਅੰਗਰੇਜ਼ੀ ਦੀਆਂ 67 ਅਸਾਮੀਆਂ ਅਤੇ ਸਹਾਇਕ ਅਧਿਆਪਕ ਪੱਧਰ-2 ਗਣਿਤ ਦੀਆਂ 67 ਅਸਾਮੀਆਂ ਸਮੇਤ ਕੁੱਲ 604 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।


ਵਿਦਿਅਕ ਯੋਗਤਾ ( Rajasthan Teacher Recruitment 2023)
ਰਾਜਸਥਾਨ ਸੈਕੰਡਰੀ ਸਿੱਖਿਆ ਵਿਭਾਗ ਅਧੀਨ ਅੰਗਰੇਜ਼ੀ ਮਾਧਿਅਮ ਦੇ ਸਹਾਇਕ ਅਧਿਆਪਕਾਂ ਦੀ ਇਹ ਭਰਤੀ ਠੇਕੇ 'ਤੇ ਕੀਤੀ ਜਾਣੀ ਹੈ। 


ਇੰਝ ਕਰੋ ਅਪਲਾਈ ( Rajasthan Teacher Recruitment 2023)
ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਇੱਛੁਕ ਅਤੇ ਯੋਗ ਉਮੀਦਵਾਰ ਰਾਜ ਸਰਕਾਰ ਦੇ ਅਧਿਕਾਰਤ ਭਰਤੀ ਪੋਰਟਲ, recruitment.rajasthan.gov.in 'ਤੇ ਉਪਲਬਧ ਕਰਵਾਏ ਗਏ ਔਨਲਾਈਨ ਅਰਜ਼ੀ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। 


ਇਹ ਵੀ ਪੜ੍ਹੋ: Chandigarh Mayor Election: ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ; ਅੱਜ ਹੋਣਗੀਆਂ ਚੋਣਾਂ

ਅਪਲਾਈ  ਕਰਨ ਦੀ ਆਖ਼ਿਰੀ ਤਾਰੀਕ( Rajasthan Teacher Recruitment 2023)
ਅਰਜ਼ੀ ਦੀ ਪ੍ਰਕਿਰਿਆ 31 ਜਨਵਰੀ 2023 ਤੋਂ ਸ਼ੁਰੂ
ਅਪਲਾਈ  ਕਰਨ ਦੀ ਆਖ਼ਿਰੀ ਤਾਰੀਕ 1 ਮਾਰਚ 2023 


 ਅਰਜ਼ੀ ਦੀ ਫੀਸ
ਅਰਜ਼ੀ ਦੇ ਦੌਰਾਨ ਉਮੀਦਵਾਰਾਂ ਨੂੰ 100 ਰੁਪਏ ਦੀ ਫੀਸ ਔਨਲਾਈਨ ਸਾਧਨਾਂ ਰਾਹੀਂ ਅਦਾ ਕਰਨੀ ਪਵੇਗੀ। ਰਾਜ ਦੀਆਂ ਰਾਖਵੀਆਂ (Teacher Recruitment) ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਅਰਜ਼ੀ ਫੀਸ ਵਿੱਚ ਛੋਟ ਦਿੱਤੀ ਗਈ ਹੈ।