Jhabal Sarpanch Murder News: ਤਰਨਤਾਰਨ ਦੇ ਕਸਬਾ ਝਬਾਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝਬਾਲ ਦੇ ਸਰਪੰਚ ਦੀ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹਮਲਾ ਸਵੇਰੇ ਉਸ ਸਮੇਂ ਜਦੋਂ ਸਰਪੰਚ ਅਵਨ ਕੁਮਾਰ ਉਰਫ ਸੋਨੂੰ ਚੀਮਾ ਝਬਾਲ ਸਥਿਤ ਇੱਕ ਸੈਲੂਨ ਵਿੱਚ ਕਟਿੰਗ ਕਰਵਾਉਣ ਲਈ ਪੁੱਜਿਆ ਸੀ।


COMMERCIAL BREAK
SCROLL TO CONTINUE READING

ਗੱਡੀ ਵਿਚੋਂ ਬਾਹਰ ਨਿਕਲਣ ਸਮੇਂ ਅਣਪਛਾਤਿਆਂ ਨੇ ਫਾਇਰਿੰਗ ਕਰ ਦਿੱਤੀ। ਗੰਭੀਰ ਰੂਪ ਜ਼ਖ਼ਮੀ ਸਰਪੰਚ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਇਆ ਗਿਆ ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।


ਜਾਣਕਾਰੀ ਮੁਤਾਬਕ ਝਬਾਲ ਦੇ ਸਰਪੰਚ ਤੇ ਸਿਆਸਤ ਵਿੱਚ ਚਰਚਿਤ ਵਿਅਕਤੀ ਅਵਨ ਕੁਮਾਰ ਸੋਨੂ ਚੀਮਾ ਨੂੰ ਅਣਪਛਾਤੇ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਜਦੋਂ ਸੋਨੂ ਚੀਮਾ ਸੈਲੂਨ 'ਤੇ ਕਟਿੰਗ ਕਰਵਾਉਣ ਲਈ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਸੋਨੂ ਚੀਮਾ ਦੇ ਦੋ ਗੋਲੀਆਂ ਲੱਗੀਆਂ ਹਨ। ਜਿਸ ਨੂੰ ਗੰਭੀਰ ਹਾਲਤ 'ਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।


ਸੈਲੂਨ ਸੰਚਾਲਕ ਵਿਜੇ ਮੁਤਾਬਕ ਇੱਕ ਨੌਜਵਾਨ ਦੁਕਾਨ ਅੰਦਰ ਆਇਆ ਅਤੇ ਕਟਿੰਗ ਕਰਵਾਉਣ ਲਈ ਕਿਹਾ। ਉਸ ਨੇ ਥੋੜ੍ਹੀ ਦੇਰ ਉਡੀਕ ਲਈ ਬੈਠਣ ਲਈ ਕਿਹਾ ਪਰ ਕੁਝ ਮਿੰਟ ਬਾਅਦ ਹੀ ਉਸਨੇ ਸੋਨੂ ਚੀਮਾ ਜੋ ਕਟਿੰਗ ਕਰਵਾਉਣ ਲਈ ਪੁੱਜੇ ਸਨ ਉਪਰ ਫਾਇਰਿੰਗ ਕਰ ਦਿੱਤੀ।


ਇਹ ਵੀ ਪੜ੍ਹੋ : Ludhiana Car Accident News: ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਘਰ 'ਚ ਵੜੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ


ਘਟਨਾ ਸਥਾਨ 'ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਅਨੁਸਾਰ ਗੋਲੀ ਮਾਰਨ ਵਾਲਾ ਮੋਟਰਸਾਈਕਲ 'ਤੇ ਆਏ ਸਨ ਤੇ ਉਸਦਾ ਇੱਕ ਸਾਥੀ ਮੋਟਰਸਾਈਕਲ ਸਟਾਰਟ ਕਰਕੇ ਬਾਹਰ ਖੜ੍ਹਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਜਣੇ ਫ਼ਰਾਰ ਹੋ ਗਏ।


ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਅੱਡਾ ਦੁਸਾੜਕਾ ਵਿਖੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਕਾਜਲ ਅਰਥ ਮੂਵਰ ਦੇ ਮਾਲਕ ਸਾਬਕਾ ਸਰਪੰਚ ਸੰਦੀਪ ਸਿੰਘ ਕਾਜਲ ਨੂੰ ਗੋਲੀ ਮਾਰ ਦਿੱਤੀ ਸੀ। ਸੰਦੀਪ ਸਿੰਘ ਕਾਜਲ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਸਿੰਘ ਬਹੁਜਨ ਸਮਾਜ ਪਾਰਟੀ ਦੇ ਆਗੂ ਸਨ।


ਇਹ ਵੀ ਪੜ੍ਹੋ : Delhi Weather Update: ਦਿੱਲੀ NCR 'ਚ ਕੜਾਕੇ ਦੀ ਠੰਡ, ਪੂਰੇ ਇਲਾਕੇ ਵਿੱਚ ਜ਼ੀਰੋ ਵਿਜ਼ੀਬਿਲਟੀ, ਪੜ੍ਹੋ- ਮੌਸਮ ਅਪਡੇਟ