Kisan Andolan: ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਕਿਸਾਨ 21 ਦਿਨਾਂ ਤੋਂ ਡਟੇ ਹੋਏ ਹਨ। ਇਸ ਅੰਦੋਲਨ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਕਿਸਾਨਾਂ ਨੇ ਮੁੜ 6 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟਰੇਨਾਂ ਨੂੰ ਰੋਕਣ ਦਾ ਵੀ ਐਲਾਨ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਪਰ ਜੋ ਕਿਸਾਨ ਦੋਵੇਂ ਸਰਹੱਦਾਂ 'ਤੇ ਟਰੈਕਟਰ-ਟਰਾਲੀਆਂ ਲੈ ਕੇ ਬੈਠੇ ਹਨ, ਉਥੇ ਹੀ ਧਰਨਾ ਦੇਣਗੇ। ਇਹ ਐਲਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਤਵਾਰ (3 ਮਾਰਚ) ਨੂੰ ਬਠਿੰਡਾ ਵਿਖੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਕੀਤਾ। ਇਸ ਐਲਾਨ ਤੋਂ ਬਾਅਦ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


ਇਹ ਵੀ ਪੜ੍ਹੋ: Kisan Andolan 2.0: ਕਿਸਾਨਾਂ ਵੱਲੋਂ 6 ਮਾਰਚ ਨੂੰ ਦਿੱਲੀ ਜਾਣ ਦਾ ਐਲਾਨ; 10 ਮਾਰਚ ਨੂੰ ਦੇਸ਼ 'ਚ ਰੇਲਾਂ ਦਾ ਚੱਕਾ ਹੋਵੇਗਾ ਜਾਮ


ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਗੈਰ-ਸਿਆਸੀ ਆਗੂ ਪੰਧੇਰ ਨੇ ਕਿਹਾ ਕਿ 6 ਮਾਰਚ ਨੂੰ ਹਰਿਆਣਾ-ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ-ਆਪਣੇ ਢੰਗਾਂ ਨਾਲ ਦਿੱਲੀ ਪੁੱਜਣਗੇ। ਚਾਹੇ ਉਹ ਰੇਲਗੱਡੀ ਰਾਹੀਂ ਆਉਣ ਜਾਂ ਪੈਦਲ। ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਰੇਲ ਅਤੇ ਬੱਸ ਰਾਹੀਂ ਦਿੱਲੀ ਪਹੁੰਚ ਸਕਦੇ ਹਨ। ਉਧਰ ਬਿਹਾਰ-ਕਰਨਾਟਕ ਤੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੇਲ ਗੱਡੀ ਵਿੱਚੋਂ ਹੀ ਕਾਬੂ ਕਰ ਲਿਆ।


6 ਮਾਰਚ ਦਾ ਮਾਰਚ ਸਪੱਸ਼ਟ ਕਰ ਦੇਵੇਗਾ ਕਿ ਕੀ ਸਰਕਾਰ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਤੋਂ ਬਿਨਾਂ ਵੀ ਦਿੱਲੀ ਆਉਣ ਦੀ ਇਜਾਜ਼ਤ ਦੇਣਾ ਚਾਹੁੰਦੀ ਹੈ ਜਾਂ ਨਹੀਂ।


ਇਹ ਵੀ ਪੜ੍ਹੋ: Diljit Dosanjh Video: ਦੋਸਾਂਝਾ ਵਾਲੇ ਜੱਟ ਨੇ ਫਿਰ ਲੁੱਟਿਆ ਮੇਲਾ, ਜਦੋਂ ਅਨੰਤ ਅੰਬਾਨੀ ਨੇ 20 ਮਿੰਟ ਹੋਰ ਗਾਉਂਣ ਲਈ ਕਿਹਾ ਤਾਂ ਅੱਗੋਂ ਕਿਹਾ ਇਹ...