Faridkot Accident: ਸਕੂਲ ਵੈਨ ਤੇ ਬੱਸ ਦੀ ਟੱਕਰ; ਇੱਕ ਵਿਦਿਆਰਥਣ ਦੀ ਮੌਤ, ਤਿੰਨ ਜ਼ਖ਼ਮੀ
Faridkot Accident: ਫਰੀਦਕੋਟ ਵਿਚ ਵੀਰਵਾਰ ਨੂੰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸਕੂਲ ਵੈਨ ਅਤੇ ਤੇਜ਼ ਰਫਤਾਰ ਨਿੱਜੀ ਬੱਸ ਦੀ ਟੱਕਰ ਹੋ ਗਈ।
Faridkot Accident: ਫਰੀਦਕੋਟ ਵਿਚ ਵੀਰਵਾਰ ਨੂੰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸਕੂਲ ਵੈਨ ਅਤੇ ਤੇਜ਼ ਰਫਤਾਰ ਨਿੱਜੀ ਬੱਸ ਦੀ ਟੱਕਰ ਹੋ ਗਈ। ਫਰੀਦਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਪਿੰਡ ਕਲੇਰ ਕੋਲ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ, ਤਿੰਨ ਵਿਦਿਆਰਥਣਾਂ ਅਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮਮੀਆਂ ਵਿਚ 2 ਸਕੀਆਂ ਭੈਣਾਂ ਹਨ। ਸਕੂਲ ਵੈਨ ਸ਼ਹੀਦ ਗੰਜ ਪਬਲਿਕ ਸਕੂਲ ਮੁਦਕੀ ਦੀ ਦੱਸੀ ਜਾ ਰਹੀ ਹੈ।
ਅੱਜ ਤੜਕਸਾਰ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਤੇ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਵੱਲੋਂ ਇੱਕ ਸਕੂਲ ਵੈਨ ਨੂੰ ਸਿੱਧੀ ਟੱਕਰ ਮਾਰੀ। ਇਸ ਟੱਕਰ ਦੌਰਾਨ ਸਕੂਲ ਵੈਨ ਵਿੱਚ ਸਵਾਰ ਛੇ ਬੱਚੇ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਇਸ ਟੱਕਰ ਦੇ ਦੌਰਾਨ ਵੈਨ ਚਾਲਕ ਡਰਾਈਵਰ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਵੱਜੀਆਂ। ਮੌਕੇ ਉਤੇ ਪਹੁੰਚੇ ਸੜਕ ਸੁਰੱਖਿਆ ਦਸਤੇ ਅਤੇ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਵੱਲੋਂ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨਾਂ ਦਾ ਇਲਾਜ ਚੱਲ ਰਿਹਾ ਹੈ। ਮੌਕੇ ਉਤੇ ਪ੍ਰਤੱਖਦਰਸ਼ੀਆਂ ਮੁਤਾਬਕ ਅੰਮ੍ਰਿਤਸਰ ਪਾਸੇ ਤੋਂ ਆ ਰਹੀ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਬਹੁਤ ਹੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜੋ ਇੱਕ ਨਿੱਜੀ ਸਕੂਲ ਦੀ ਵੈਨ ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ,ਉਸ ਨੂੰ ਸਾਹਮਣੇ ਟੱਕਰ ਮਾਰੀ।
ਇਸ ਟੱਕਰ ਦੌਰਾਨ ਦੱਸਿਆ ਜਾ ਰਿਹਾ ਕਿ ਵੈਨ ਵਿੱਚ ਛੇ ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਦੋ ਬੱਚੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਜਦਕਿ ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ।
ਘਟਨਾ ਸਥਾਨ ਉਤੇ ਪੁੱਜੇ ਐਸਐਸਪੀ ਫਰੀਦਕੋਟ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਬੱਚਿਆਂ ਦਾ ਹਾਲ ਚਾਲ ਜਾਣਿਆ। ਇਸ ਵਕਤ ਉਨ੍ਹਾਂ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਹਰ ਕਿਸਮ ਦੀ ਜਿਹੜੀ ਸਹਾਇਤਾ ਉਨ੍ਹਾਂ ਨੂੰ ਪ੍ਰਦਾਨ ਕੀਤੀ ਜਾਏਗੀ।
ਉਧਰ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਤੇਜ਼ ਰਫਤਾਰ ਬੱਸ ਵਾਲੇ ਡਰਾਈਵਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਤੇਜ਼ ਰਫਤਾਰ ਵਹੀਕਲ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਜਿਸ ਲਈ ਸਮੇਂ ਸਮੇਂ ਤੇ ਫਰੀਦਕੋਟ ਪੁਲਿਸ ਉਹਨਾਂ ਵਾਹਨਾਂ ਦੇ ਚਲਾਨ ਕਰਨ ਦੀ ਡਰਾਈਵ ਚਲਾਉਂਦੀ ਹੈ।