Mohali News: ਮੁਹਾਲੀ ਵਿੱਚ ਸ਼ਰਾਰਤੀ ਅਨਸਰ ਸ਼ਰੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲੇ ਵਿੱਚ ਜਿਮ ਟ੍ਰੇਨਰ ਦੀ ਤਲਵਾਰਾਂ ਤੇ ਡੰਡਿਆਂ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਮ ਟ੍ਰੇਨਰ ਨੂੰ ਜ਼ਖ਼ਮੀ ਹਾਲਤ ਵਿੱਚ ਇੱਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਸੈਕਟਰ 78 ਸਿੰਘ ਸ਼ਹੀਦਾਂ ਗੁਰਦੁਆਰੇ ਦੇ ਨਾਲ ਪੈਂਦੀ ਮਾਰਕੀਟ ਵਿੱਚ ਦੁਪਹਿਰ 1 ਵਜੇ ਦੇ ਕਰੀਬ ਜਿਮ ਟ੍ਰੇਨਰ ਮਨਪ੍ਰੀਤ ਸਿੰਘ ਨੇ ਜਿਮ ਵਿੱਚ ਟ੍ਰੇਨਿੰਗ ਲੈ ਰਹੇ ਇੱਕ ਮੁੰਡੇ ਨੂੰ ਥੱਪੜ ਮਾਰ ਦਿੱਤਾ ਸੀ ਜਿਸ ਉਤੇ ਉਸਨੇ ਆਪਣੇ ਸਾਥੀਆਂ ਨੂੰ ਸਾਰੀ ਗੱਲ ਦੱਸੀ ਤਾਂ 15 ਤੋਂ 20 ਲੜਕੇ ਜਿਮ ਦੇ ਬਾਹਰ ਲੱਗਦੀ ਮਾਰਕੀਟ ਵਿੱਚ ਆਏ ਜਿੱਥੇ ਮਨਪ੍ਰੀਤ ਨੂੰ ਉਨ੍ਹਾਂ ਨੇ ਘੇਰ ਲਿਆ।


ਇਹ ਵੀ ਪੜ੍ਹੋ : Lok Sabha Election 2024 Voting Live: ਅੱਜ 8 ਸੂਬਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਜਾਰੀ, 9 ਵਜੇ ਤੱਕ 10.82% ਵੋਟਿੰਗ ਹੋਈ


ਉਨ੍ਹਾਂ ਮੁੰਡਿਆਂ ਵਿੱਚ ਕੁਝ ਨਹਿੰਗ ਦੇ ਬਾਣੇ ਵਿੱਚ ਵੀ ਨਜ਼ਰ ਆ ਰਹੇ ਹਨ ਜਿਹੜੀਆਂ ਕਿ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਮਾਰਕੀਟ ਵਿੱਚ ਸ਼ਰੇਆਮ ਜਿਮ ਟ੍ਰੇਨਰ ਨੂੰ ਤਲਵਾਰਾਂ ਤੇ ਡੰਡਿਆਂ ਨਾਲ ਕੁੱਟਿਆ ਜਾ ਰਿਹਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਪਰ ਕੈਮਰੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ।


ਦੱਸਿਆ ਜਾ ਰਿਹਾ ਹੈ ਕਿ ਸੋਹਾਣਾ ਸਾਹਿਬ ਦੇ ਬਾਹਰ ਸਥਿਤ ਸ਼ੋਅਰੂਮ ਦੀ ਪਾਰਕਿੰਗ 'ਚ 6 ਨੌਜਵਾਨ ਆਪਣੀਆਂ ਕਾਰਾਂ 'ਚ ਸਵਾਰ ਹੋ ਕੇ ਪੁੱਜੇ ਸਨ ਤਾਂ ਉਨ੍ਹਾਂ ਨੇ ਸ਼ੋਅਰੂਮ ਦੇ ਬਾਹਰ ਖੜ੍ਹੇ ਇਕ ਨੌਜਵਾਨ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੂਜੇ ਪੱਖ ਨੇ ਵੀ ਆਪਣੇ ਬਚਾਅ ਲਈ ਤਲਵਾਰਾਂ ਦੀ ਵਰਤੋਂ ਕੀਤੀ। ਹਮਲਾਵਰ ਪਾਰਕਿੰਗ ਵਿੱਚ ਕਰੀਬ 25 ਤੋਂ 30 ਮਿੰਟ ਤੱਕ ਗੁੰਡਾਗਰਦੀ ਕਰਦੇ ਦੇਖੇ ਗਏ। ਬਾਅਦ ਵਿੱਚ ਨਿਹੰਗ ਸਿੰਘ ਤਲਵਾਰਾਂ ਲੈ ਕੇ ਦੂਜੇ ਗਰੁੱਪ ਦੇ ਨੌਜਵਾਨਾਂ ਦੇ ਮਗਰ ਭੱਜਦੇ ਦੇਖੇ ਗਏ। 


ਚਸ਼ਮਦੀਦ ਅਰੁਣ ਨੇ ਦੱਸਿਆ ਕਿ ਮਨਪ੍ਰੀਤ ਨੇ ਜਿਮ ਵਿੱਚ ਇੱਕ ਨੌਜਵਾਨ ਨੂੰ ਥੱਪੜ ਮਾਰਿਆ ਸੀ। ਇਸ ਤੋਂ ਬਾਅਦ ਨੌਜਵਾਨ ਆਪਣੇ ਦੋਸਤਾਂ ਨੂੰ ਉੱਥੇ ਲੈ ਆਇਆ। ਉਨ੍ਹਾਂ ਮਨਪ੍ਰੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ 'ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਨੂੰ ਖੰਗਾਲ ਕਰ ਰਹੀ ਹੈ।


ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ