Khanna News: ਮਹਿਲਾ ਯਾਤਰੀਆਂ ਨੂੰ ਦੇਖ ਡਰਾਈਵਰ ਨੇ ਰੋਡਵੇਜ ਬੱਸ ਭਜਾਈ, ਲੜਕੀ ਨੇ ਭਾਣਜੇ ਸਣੇ ਮਾਰੀ ਛਾਲ, ਗੰਭੀਰ ਜ਼ਖ਼ਮੀ
Khanna News: ਮਹਿਲਾ ਯਾਤਰੀਆਂ ਨੂੰ ਦੇਖ ਕੇ ਪੰਜਾਬ ਰੋਡਵੇਜ਼ ਬੱਸ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਭਜਾ ਲਈ।
Khanna News: ਖੰਨਾ ਵਿੱਚ ਪੰਜਾਬ ਰੋਡਵੇਜ਼ ਬੱਸ ਡਰਾਈਵਰ ਨੇ ਮਹਿਲਾ ਯਾਤਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ ਵਿੱਚ ਸਵਾਰ ਇੱਕ ਲੜਕੀ ਦਾ ਪਰਿਵਾਰ ਪਿੱਛੇ ਰਹਿ ਗਿਆ ਤਾਂ 18 ਸਾਲਾ ਲੜਕੀ ਨੇ ਆਪਣੇ ਮਾਸੂਮ ਭਾਣਜੇ ਸਮੇਤ ਚੱਲਦੀ ਬੱਸ ਵਿਚੋਂ ਛਾਲ ਮਾਰ ਦਿੱਤੀ।
ਇਸ ਘਟਨਾ ਵਿੱਚ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਇਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਦੇ ਤੌਰ ਉਤੇ ਹੋਈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰਨਾ ਪਿਆ।
ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਗਿਆਸਪੁਰਾ ਵਿੱਚ ਰਹਿੰਦੇ ਹਨ। ਉਹ ਆਪਣੀਆਂ ਦੋ ਬੇਟੀਆਂ ਅਤੇ ਨਾਤੇ ਸਮੇਤ ਖੰਨਾ ਦੇ ਸਮਰਾਲਾ ਰੋਡ ਸਥਿਤ ਖਾਟੂ ਸ਼ਿਆਮ ਧਾਮ ਆਏ ਸਨ। ਇਸ ਤੋਂ ਬਾਅਦ ਲੁਧਿਆਣਾ ਲਈ ਸਰਕਾਰੀ ਬੱਸ ਫੜ੍ਹਨ ਲਈ ਬੱਸ ਅੱਡਾ ਖੰਨਾ ਗਏ। ਉਥੇ ਰੋਡਵੇਜ਼ ਬੱਸ ਆਈ ਤਾਂ ਉਸ ਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨੂੰ ਲੈ ਕੇ ਬੱਸ ਵਿੱਚ ਚੜ੍ਹ ਗਈ। ਇਸ ਵਿਚਾਲੇ ਡਰਾਈਵਰ ਨੇ ਬੱਸ ਭਜਾ ਲਈ। ਉਹ ਪਿਛੇ ਆਵਾਜ਼ ਲਗਾਉਂਦੇ ਰਹੇ।
ਬੱਸ ਵਿੱਚ ਸਵਾਰ ਆਰਤੀ ਨੇ ਵੀ ਬੱਸ ਰੋਕਣ ਲਈ ਰੌਲਾ ਪਾਇਆ ਪਰ ਬੱਸ਼ ਨਹੀਂ ਰੋਕੀ ਗਈ। ਕਿਉਂਕਿ ਆਰਤੀ ਦੇ ਕੋਲ ਬੈਗ ਵੀ ਸੀ। ਬੈਗ ਵਿੱਚ ਪੈਸੇ ਅਤੇ ਮੋਬਾਈਲ ਸੀ। ਇਸ ਕਾਰਨ ਆਰਤੀ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੀ ਛਾਲ ਲਗਾਉਣ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ।
ਰਾਹਗੀਰਾਂ ਨੇ ਜ਼ਖ਼ਮੀ ਹਾਲਤ ਵਿੱਚ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਉਤੇ ਤਾਇਨਾਤ ਡਾ. ਫ੍ਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਤੇ ਮੂੰਹ ਉਤੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਕਾਰਨ ਉਸ ਨੂੰ ਵੱਡੇ ਹਸਪਤਾਲ ਵਿੱਚ ਰੈਫਰ ਕਰਨਾ ਪਿਆ। ਬੱਚੇ ਦੇ ਸਿਰ ਵਿੱਚ ਸੱਟ ਜ਼ਰੂਰ ਹੈ ਪਰ ਉਸ ਦੀ ਹਾਲਤ ਸਥਿਰ ਹੈ ਅਤੇ ਸੀਟੀ ਸਕੈਨ ਕਾਰਵਾਈ ਜਾ ਰਹੀ ਹੈ। ਰੋਡ ਐਕਸੀਡੈਂਟ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਬੰਧਤ ਥਾਣੇ ਵਿੱਚ ਭੇਜ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Breaking News Live Updates: ਹਰਿਆਣਾ 'ਚ ਆਮ ਆਦਮੀ ਪਾਰਟੀ ਨੇ ਦਿੱਤੀਆਂ ਪੰਜ ਗਰੰਟੀਆਂ