Nawanshahr News: ਸਤਲੁਜ ਦਰਿਆ ਵਿੱਚ ਭਾਣਜੇ ਨੂੰ ਡੁੱਬਦਾ ਦੇਖ ਮਾਮੇ ਨੇ ਵੀ ਮਾਰੀ ਛਾਲ, ਦੋਵੇਂ ਲਾਪਤਾ
Nawanshahr News: ਸਤਲੂਜ ਦਰਿਆ ਵਿੱਚ ਭਾਣਜੇ ਨੂੰ ਡੁੱਬਦਾ ਦੇਖ ਬਚਾਉਣ ਲਈ ਮਾਮੇ ਨੇ ਵੀ ਛਾਲ ਮਾਰ ਦਿੱਤੀ ਅਤੇ ਦੋਵੇਂ ਲਾਪਤਾ ਹਨ।
Nawanshahr News: ਤਿੰਨ ਦਿਨ ਪਹਿਲਾਂ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਆਸਰੋ ਵਿਖੇ ਸਤਲੁਜ ਦਰਿਆ ਦੇ ਕੰਢੇ ਤੇ ਇਕ 14 ਸਾਲਾਂ ਬੱਚੇ ਦੇ ਪੈਰ ਫਿਸਲਣ ਕਰਕੇ ਉਹ ਦਰਿਆ ਵਿੱਚ ਡਿੱਗ ਗਿਆ ਜਿਸ ਨੂੰ ਬਚਾਉਣ ਲਈ ਉਸਦੇ ਮਾਮੇ ਨੇ ਵੀ ਦਰਿਆ ਵਿੱਚ ਛਲਾਂਘ ਲਗਾਈ ਜਿਸ ਕਰਕੇ ਉਹ ਦੋਵੇਂ ਨੌਜਵਾਨ ਡੁੱਬ ਗਏ। ਪਿੰਡ ਆਸਰੋਂ ਨੇੜੇ ਬੰਦਲੀ ਸ਼ੇਰ ਦਰਗਾਹ ਨੇੜੇ ਸਤਲੁਜ ਦਰਿਆ ਦੇ ਕੰਢੇ ਖੜਾ 14 ਸਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ ''ਚ ਤਿਲਕ ਕੇ ਰੁੜ੍ਹ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ 38 ਦੇ ਵਸਨੀਕ 34 ਸਾਲਾ ਰਮਨ ਕੁਮਾਰ ਨੇ ਵੀ ਸਤਲੁਜ ਦਰਿਆ ਵਿੱਚ ਛਾਲ ਮਾਰ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਦੇ ਵਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿਥੇ ਐਨਡੀਆਰਐਫ ਟੀਮ ਵਲੋਂ ਲਾਪਤਾ ਵਿਅਕਤੀਆਂ ਦੀ ਭਾਲ ਤਿੰਨ ਦਿਨਾਂ ਤੋਂ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਨਾਲ ਲਗਾਤਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿਖੇ ਮੀਹ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ।
ਇਸ ਮੌਕੇ 14 ਸਾਲ ਦਾ ਲੜਕਾ ਅੰਸ਼ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਕੁਵੇਤ ਵਿਖੇ ਪਰਿਵਾਰ ਦਾ ਪਾਲਣਾ ਪੋਸ਼ਣ ਕਰਨ ਲਈ ਗਏ ਹੋਏ ਸਨ ਤਾਂ ਉਨ੍ਹਾਂ ਨੂੰ ਅਚਾਨਕ ਅਜਿਹੀ ਘਟਨਾ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਲਈ ਐਨਡੀਆਰਐਫ ਟੀਮ ਨੂੰ ਤਿੰਨ ਦਿਨਾਂ ਤੋਂ ਲੱਗਿਆ ਹੋਇਆ ਹੈ ਤਾਂ ਜੋ ਇਨ੍ਹਾਂ ਦੀਆਂ ਲਾਸ਼ਾਂ ਮਿਲ ਸਕੇ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹੀਂ ਨਹਾਉਣ ਚਾਹੀਦਾ ਹੈ ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਨ੍ਹਾਂ ਨਾਲ ਵਪਾਰੀ ਹੈ।