SGPC Budget 2024-25: ਅੱਜ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ
SGPC ਦਾ ਅੱਜ 2024-25 ਦਾ ਸਲਾਨਾ ਬਜਟ ਇਜਲਾਸ ਹੈ। ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਜਰਨਲ ਇਜਲਾਸ 2024-25 ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਵੇਗਾ, ਜਨਰਲ ਬਜਟ ਇਜਲਾਸ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹਿਣਗੇ।
SGPC Budget 2024-25: SGPC ਦਾ ਅੱਜ 2024-25 ਦਾ ਸਲਾਨਾ ਬਜਟ ਇਜਲਾਸ ਹੈ। ਸ਼੍ਰੋਮਣੀ ਕਮੇਟੀ ਦਾ ਸਲਾਨਾ ਬਜਟ ਜਰਨਲ ਇਜਲਾਸ 2024-25 ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋਵੇਗਾ, ਜਨਰਲ ਬਜਟ ਇਜਲਾਸ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹਿਣਗੇ।
ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਅੰਮ੍ਰਿਤਧਾਰੀ ਬੱਚੇ ਹਨ ਉਹਨਾਂ ਨੂੰ ਕਰੋੜਾਂ ਰੁਪਏ ਸਕੋਲਰਸ਼ਿਪ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਉਸ ਤੋਂ ਇਲਾਵਾ ਜਿਹੜੀ ਸਾਡੀ ਧਾਰਮਿਕ ਪ੍ਰੀਖਿਆ ਹੁੰਦੀ ਹੈ ਉਹ ਤੁਸੀਂ ਜਿਹੜੇ ਪਹਿਲੇ ਜਾਂ ਦੂਜੇ ਨੰਬਰ ਤੇ ਬੱਚਿਆਂ ਦੇ ਹਨ। ਉਹਨਾਂ ਨੂੰ ਇਸ ਸਕੋਲਰਸ਼ਿਪ ਦੇ ਰੂਪ ਵਿੱਚ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇੱਥੇ ਜਿਹੜੇ ਸਾਡੇ ਸਕੂਲ ਤੇ ਕਾਲਜ ਹਨ ਉਹਨਾਂ ਨੂੰ ਇਕ ਕਰੋੜ 43 ਲੱਖ 94 ਹਜਾਰ ਵੱਖ-ਵੱਖ ਸਕੂਲਾਂ ਕਾਲਜਾਂ ਦੇ ਅੰਮ੍ਰਿਤਧਾਰੀ ਬੱਚਿਆਂ ਤੇ ਪ੍ਰਿੰਸੀਪਾਲਾਂ ਦੇ ਸਪੁਰਦ ਕਰ ਦਿੱਤੇ ਗਏ ਹਨ ਉਹ ਬੱਚਿਆਂ ਨੂੰ ਦੇਣਗੇ।
ਇਸ ਤੋਂ ਇਲਾਵਾ 32 ਲੱਖ 25 ਹਜਾਰ 900 ਰੁਪਏ ਜਿਹੜੀ ਸਾਡੀ ਧਾਰਮਿਕ ਪ੍ਰੀਖਿਆ ਹੁੰਦੀ ਹੈ ਉਹ ਵੀ ਅਸੀਂ ਪਿਛਲੇ ਸਾਲ ਇਹਨਾਂ ਨੂੰ ਦਿੱਤੇ ਹਨ। ਉਸ ਤੋਂ ਇਲਾਵਾ ਵੀ ਬਹੁਤ ਸਾਰੇ ਮੈਂਬਰ ਸਾਹਿਬਾਨ ਸਿੱਧੇ ਵੀ ਕਈ ਬੱਚਿਆਂ ਦੇ ਪਰਿਵਾਰ ਆ ਜਾਂਦੇ ਹਨ। ਉਥੇ ਉਹਨਾਂ ਕੋਲੋਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ। ਉਹ ਵੀ ਸਾਡੇ ਵੱਲੋ ਕਰੋੜਾਂ ਰੁਪਏ ਸਕੂਲਾਂ ਕਾਲਜਾਂ ਨੂੰ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਸਿੱਖ ਅੰਮ੍ਰਿਤਧਾਰੀ ਹੋਣ ਤਾਂ ਕਿ ਅੰਮ੍ਰਿਤਧਾਰੀ ਹੋ ਕੇ ਇਹ ਸਕੋਲਰਸ਼ਿਪ ਦਾ ਵੀ ਵਾਧਾ ਲੈਣ ਤੇ ਗੁਰਸਿੱਖੀ ਦੀ ਸੇਵਾ ਕਰਨ ਤੇ ਆਪਣੇ ਕਿੱਤਿਆਂ ਦੇ ਵਿੱਚ ਮਹਾਰਤਾ ਹਾਸਿਲ ਕਰਨ । ਧਾਮੀ ਨੇ ਕਿਹਾ ਕਿ ਗੋਲੀ ਕਿਤੇ ਵੀ ਚੱਲੇ ਮਾੜੀ ਗੱਲ ਹੈ ਕਿਹਾ ਕਤਲ ਹੋ ਜਾਂਦੇ ਨੇ ਸਰਕਾਰਾਂ ਚੁੱਪ ਕਰ ਜਾਂਦੀਆਂ ਹਨ ਹੁਣ ਸਰਕਾਰ ਵੱਲੋਂ ਸਿੱਟ ਬਣਾ ਦਿੱਤੀ ਗਈ ਹੈ।
ਕਿਤੇ ਵੀ ਸਿੱਖ ਦਾ ਕਤਲ ਹੁੰਦਾ ਹੈ ਬਹੁਤ ਹੀ ਨਿੰਦਨ ਯੋਗ ਗੱਲ ਹੈ। ਉਹਨਾਂ ਕਿਹਾ ਕਿ ਅੱਜ ਬਜਟ ਵਿੱਚ ਸਭ ਤੋਂ ਮੁੱਖ ਗੱਲਾਂ ਧਰਮ ਪ੍ਰਚਾਰ ਨੂੰ ਲੈ ਕੇ ਬਜਟ ਪੇਸ਼ ਕੀਤਾ ਜਾਣਾ ਹੈ। ਗੁਰਚਰਨ ਸਿੰਘ ਟੋਹਰਾ ਇੰਸਟੀਚਿਊਟ ਬਹਾਦਰਗੜ੍ਹ ਸਾਹਿਬ ਵਿਖੇ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ 40 ਬੱਚਿਆਂ ਦਾ ਬੈਚ ਉਸ ਵਿੱਚ ਚਲਾਇਆ ਜਾਵੇਗਾ। ਇਹ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਮੁੱਦੇ ਰੱਖੇ ਗਏ ਹਨ। ਜਿਹੜੇ ਬਜਟ ਇਜਲਾਸ ਵਿੱਚ ਪਾਸ ਕੀਤੇ ਜਾਣਗੇ ਜੁਲਾਈ ਦੇ ਵਿੱਚ ਇਸ ਦੇ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਖੇਡਾਂ ਦੇ ਲਈ ਚਾਹੇ ਹਾਕੀ ਟੀਮ ਜਾਂ ਗਤਕਾ ਟੀਮ ਜਾਂ ਕਬੱਡੀ ਟੀਮ ਨਾਲ ਇਸ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਬਜਟ ਇਜਲਾਸ ਰੱਖਿਆ ਗਿਆ ਹੈ।
ਪਿਛਲੇ ਸਾਲ 2023-24
ਪਿਛਲੇ ਸਾਲ 2023-24 ਚ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪਾਸ ਹੋਇਆ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਦੇ ਕਾਰਜਾਂ ਦੀ ਵੀ ਤਫਤੀਸ ਸਾਂਝੀ ਕੀਤੀ ਜਾਵੇਗੀ। ਇਜਲਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰਸ ਕਰਕੇ ਮੀਡੀਆ ਨੂੰ ਜਾਣਕਾਰੀ ਦੇਣਗੇ।
ਇਹ ਵੀ ਪੜ੍ਹੋ: Good Friday 2024: ਅੱਜ ਗੁੱਡ ਫਰਾਈਡੇ ਹੈ, ਈਸਾਈ ਕਿਉਂ ਮਨਾਉਂਦੇ ਇਸ ਨੂੰ ਕਾਲਾ ਦਿਵਸ, ਕੀ ਹੁੰਦਾ ਹੈ ਇਸ ਦਿਨ