SGPC Employees Dress Code: ਸੰਗਤਾਂ ਦੀ ਪਰੇਸ਼ਾਨੀ ਦੂਰ! SGPC ਵੱਲੋਂ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡਰੈਸ ਕੋਡ ਲਾਗੂ
SGPC Employees Dress Code: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਸਨ ਜੋ ਕਿ ਅੱਜ ਲਾਗੂ ਹੋ ਗਏ ਹਨ।
SGPC Employees Dress Code: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਲਈ ਡਰੈਸ ਕੋਡ ਲਾਗੂ ਕੀਤਾ ਗਿਆ। ਅੱਜ ਜ਼ੀ ਮੀਡੀਆ ਦੀ ਟੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਉੱਥੇ ਪਰਿਕਰਮਾ ਦੇ ਵਿੱਚ ਖੜੇ ਸੇਵਾਦਾਰ ਡਰੈਸ ਕੋਡ ਵਿੱਚ ਸਨ ਅਤੇ ਉਨਾਂ ਦੇ ਗਲਿਆਂ ਦੇ ਵਿੱਚ ਉਹਨਾਂ ਦੇ ਸ਼ਨਾਖਤੀ ਕਾਰਡ ਵੀ ਹਨ।
ਡਰੈਸ ਕੋਡ ਵਾਲੇ ਸੇਵਾਦਾਰਾਂ ਦਾ ਜਾਇਜ਼ਾ
ਸੇਵਾਦਾਰਾਂ ਨੇ ਨੀਲੇ ਰੰਗ ਦਾ ਚੋਲਾ ਪਾਇਆ ਹੋਇਆ ਸੀ ਅਤੇ ਨਾਲ ਪੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਤੇ ਗਲਿਆਂ ਦੇ ਵਿੱਚ ਸ਼ਨਾਖਤੀ ਕਾਰਡ ਪਾਏ ਹੋਏ ਸਨ ਤੇ ਆਪਣੀ ਡਿਊਟੀ ਕਰ ਰਹੇ ਸਨ। ਇਸ ਮੌਕੇ ਪਰਿਕਰਮਾ ਦੇ ਮੈਨੇਜਰ ਨੇ ਮੌਕੇ ਤੇ ਪਹੁੰਚ ਕੇ ਡਰੈਸ ਕੋਡ ਵਾਲੇ ਸੇਵਾਦਾਰਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: SGPC Dress Code News: ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਵਾਰ ਫਿਰ ਮੁਲਾਜ਼ਮਾਂ ਦਾ ਡਰੈਸ ਕੋਡ ਜਾਰੀ
ਮੈਨੇਜਰ ਭਗਵੰਤ ਸਿੰਘ ਦਾ ਬਿਆਨ
ਪਰਿਕਰਮਾ ਦੇ ਮੈਨੇਜਰ ਭਗਵੰਤ ਸਿੰਘ ਨੇ ਦੱਸਿਆ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਡਰੈਸ ਕੋਡ ਜਾਰੀ ਕੀਤਾ ਗਿਆ ਹੈ ਤਾਂ ਕਿ ਦੇਸ਼ਾਂ ਵਿਦੇਸ਼ਾਂ ਚੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ ਉਹਨਾਂ ਨਾਲ ਕੋਈ ਦੁਰਵਿਹਾਰ ਨਾ ਕਰ ਸਕੇ ਤੇ ਪਤਾ ਲੱਗ ਸਕੇ ਕਿ ਮੁਲਾਜ਼ਮ ਐਜੀਪੀਸੀ ਦਾ ਹੈ ਜਾਂ ਕੋਈ ਸੰਗਤ ਦੇ ਰੂਪ ਦੇ ਵਿੱਚ ਉਹਨਾਂ ਨਾਲ ਦੁਰਵਿਹਾਰ ਕਰ ਰਿਹਾ ਹੈ। ਦਰਅਸਲ ਕਈ ਵਾਰ ਅਜਿਹੀਆਂ ਸ਼ਿਕਾਇਤਾਂ ਆਈਆਂ ਸਨ ਕਿ ਸੰਗਤਾਂ ਨੂੰ ਮੰਦਾ ਚੰਗਾ ਬੋਲਿਆ ਜਾਂਦਾ ਹੈ ਪਰ ਉਸ ਵਿੱਚ ਸੰਗਤ ਆਪਸ ਵਿੱਚ ਹੀ ਉਲਝਦੀ ਦਿਖਾਈ ਦਿੰਦੀ ਸੀ
ਇਹ ਵੀ ਪੜ੍ਹੋ: Himachal Earthquake: ਹਿਮਾਚਲ 'ਚ 5.3 ਤੀਬਰਤਾ ਦਾ ਭੂਚਾਲ, ਰਾਤ ਸਮੇਂ ਲੋਕ ਘਰਾਂ 'ਚੋਂ ਨਿਕਲੇ ਬਾਹਰ
ਗੌਰਤਲਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀ ਮੁਲਾਜ਼ਮਾਂ ਤੇ ਅਧਿਕਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਸਨ ਜੋ ਕਿ ਹੁਣ ਲਾਗੂ ਕਰ ਦਿੱਤੇ ਗਏ ਹਨ। ਪ੍ਰਧਾਨ ਧਾਮੀ ਨੇ ਐਸਜੀਪੀਸੀ ਦੇ 22 ਹਜ਼ਾਰ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਡਿਊਟੀ ਦੌਰਾਨ ਗਲੇ ਵਿੱਚ ਸ਼ਨਾਖਤੀ ਕਾਰਡ ਪਾਉਣਾ ਵੀ ਲਾਜ਼ਮੀ ਕੀਤਾ ਸੀ। ਸ਼੍ਰੋਮਣੀ ਕਮੇਟੀ ਹੈੱਡਕੁਆਰਟਰ ਵਿੱਚ ਵੀ ਅਧਿਕਾਰੀ ਕਮੀਜ਼ਾਂ-ਪੈਂਟਾਂ ਪਾ ਕੇ ਆਉਂਦੇ ਸਨ, ਜਿਸ ਕਾਰਨ ਪਤਾ ਨਹੀਂ ਲੱਗਦਾ ਸੀ ਕਿ ਕੌਣ ਅਧਿਕਾਰੀ ਹੈ ਤੇ ਕੌਣ ਮੁਲਾਜ਼ਮ। ਇਹ ਪ੍ਰਣਾਲੀ ਪਹਿਲਾਂ ਵੀ ਲਾਗੂ ਸੀ ਪਰ ਹੁਣ ਪ੍ਰਧਾਨ ਧਾਮੀ ਨੇ ਉਕਤ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੇ ਹੁਕਮ ਦਿੱਤੇ ਹਨ।