Punjab News: ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇੰਨਾ ਹੀ ਨਹੀਂ ਬੀਬੀ ਕਿਰਨਜੋਤ ਵੱਲੋਂ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਉੱਤੇ ਵੀ ਸਵਾਲ ਚੁੱਕੇ ਹਨ।


COMMERCIAL BREAK
SCROLL TO CONTINUE READING

 ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ," ਗੱਲ ਸਮਝ ਨਹੀਂ ਆਈ... ਫ਼ੈਸਲਾ ਸਰਕਾਰ ਨੇ ਨਹੀਂ ਕੀਤਾ, ਸ਼੍ਰੋਮਣੀ ਕਮੇਟੀ ਤੇ ਕਾਹਦਾ ਗੁੱਸਾ ? ਸ਼੍ਰੋਮਣੀ ਕਮੇਟੀ ਨੇ ਚੜ੍ਹਤ ਦੇ ਲੱਖਾਂ ਰੁਪਏ ਵਕੀਲਾਂ ਦੀ ਫੀਸਾਂ 'ਤੇ ਖਰਚ ਦਿੱਤੇ, ਹੋਰ ਕੀ ਕਰੇ ? ਮੂੰਹ ਬੋਲੀ ਭੈਣ 'ਤੇ ਵੀ ਖਰਚ ਕੀਤਾ। ਸ਼੍ਰੋਮਣੀ ਕਮੇਟੀ ਜੱਜ ਦੀ ਥਾਂ ਬਹਿ ਕੇ ਫ਼ੈਸਲਾ ਕਰ ਨਹੀਂ ਸਕਦੀ, ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹਾ ਕੌਣ ਦੇ ਰਿਹਾ ਹੈ ? ਧਮਕੀ ਸਰਕਾਰ ਨੂੰ ਦੇਣੀ ਫੇਰ ਵੀ ਸਮਝ ਆਂਦੀ ਹੈ !!"


ਬੀਤੇ ਦਿਨੀ ਜੇਲ੍ਹ ਦੇ ਵਿੱਚੋਂ ਰਾਜੋਆਣਾ ਵੱਲੋਂ ਲਿਖੇ ਗਏ ਪੱਤਰ ਦੇ ਵਿੱਚ ਉਹਨਾਂ ਸਾਫ ਕਿਹਾ ਸੀ ਕਿ ਜੇਕਰ ਇਸ ਉੱਤੇ ਕੋਈ ਫੈਸਲਾ ਨਾ ਕੀਤਾ ਗਿਆ ਤਾਂ ਉਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਉੱਤੇ ਬੈਠ ਜਾਣਗੇ। ਉਹਨਾਂ ਨੇ ਐਸਜੀਪੀਸੀ ਨੂੰ ਫਾਂਸੀ ਮੁਆਫੀ ਦੀ ਅਪੀਲ ਵਾਪਸ ਲੈਣ ਲਈ ਕਿਹਾ ਸੀ। ਇਸ ਨੂੰ ਲੈ ਕੇ ਹੀ ਰਾਜੋਆਣਾ ਦੀ ਭੈਣ ਵੀ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਭੜਕ ਰਹੀ ਸੀ ਜਿਸ ਨੂੰ ਲੈ ਕੇ ਐਸਜੀਪੀਸੀ ਮੈਂਬਰ ਕਿਰਨ ਜੋਤ ਕੌਰ ਵੱਲੋਂ ਇੱਕ ਟਵੀਟ ਕਰਕੇ ਸਵਾਲ ਖੜੇ ਕੀਤੇ ਗਏ ਸਨ ਕਿ ਉਹ ਉਹਨਾਂ ਉੱਤੇ ਕਿਉਂ ਭੜਕ ਰਹੀ ਹੈ ਜਿਸ ਦਾ ਜਵਾਬ ਦਿੰਦਿਆਂ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਕਿਹਾ ਹੈ ਕਿ 2012 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਦੇ ਚਲਦਿਆਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਅਰਜ਼ੀ ਪਾਈ ਗਈ ਸੀ ਉਹ ਅਰਜ਼ੀ ਪਾਉਣ ਲਈ ਰਾਜੋਆਣਾ ਨੇ ਨਹੀਂ ਕਿਹਾ ਸੀ।


ਇਹ ਵੀ ਪੜ੍ਹੋ: Punjab News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵੇਂ ਰੱਖੇ 3 ਬਿੱਲ!

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ ਨਹੀਂ ਅਦਾ ਕੀਤੇ ਇਸ ਕਰਕੇ ਉਹਨਾਂ ਉੱਤੇ ਸਵਾਲ ਖੜੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਕਿ ਭਾਈ ਰਾਜੋਵਾਣਾ ਨੇ ਕੌਮ ਦੇ ਲਈ ਆਪਣੇ ਸਾਰੇ ਫਰਜ਼ ਅਦਾ ਕੀਤੇ ਨੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਉਹਨਾਂ ਨੂੰ 2012 ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ। ਕਮਲਦੀਪ ਕੌਰ ਨੇ ਕਿਹਾ ਕਿ ਰਾਜੋਆਣਾ ਜੀ ਬੀਤੇ 28 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹਨ ।


ਕਿਰਨਜੋਤ ਕੌਰ ਵੱਲੋਂ ਸਾਂਝੀ ਕੀਤੀ ਇਸ ਪੋਸਟ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਠੋਕਵਾਂ ਜਵਾਬ ਦਿੱਤਾ... ਉਨ੍ਹਾਂ ਦਾਅਵਾ ਕੀਤੈ ਕਿ ਰਾਜੋਆਣਾ ਨੇ 2012 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਪਾਉਣ ਲਈ ਨਹੀਂ ਕਿਹਾ। ਇਹ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਸੀ।


ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਤੰਜ ਭਰੇ ਅੰਦਾਜ਼ ਚ ਬੀਬੀ ਕਿਰਨਦੀਪ ਕੌਰ ਨੂੰ ਜਵਾਬ ਦਿੱਤੈ... ਉਨ੍ਹਾਂ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਲਿਖਿਆਂ ਕਿ ਹਾਂ ਬੀਬੀ ਜੀ ! ਇਹ ਜਰੂਰ ਪਤਾ ਲੱਗਣਾ ਚਾਹੀਦਾ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਲਾਹਾਂ ਕੌਣ ਦੇਂਦਾ ਹੈ...??
ਹਾਂ ! ਉਨਾਂ ਦੇ ਸਲਾਹਕਾਰ ਮੇਰੇ ਮੁਤਾਬਕ ਜੇਲ ਦੀ ਫ਼ਾਂਸੀ ਚੱਕੀ ਦੇ ਮੱਛਰ,ਭਿਨ ਭਿਨਾਉਂਦੀਆਂ ਮੱਖੀਆਂ, ਗਾਲੜ, ਚਿੜੀਆਂ ਤੇ ਕਬੂਤਰ ਆਦਿ ਹੀ ਹੋ ਸਕਦੇ ਹਨ। ਫਾਂਸੀ ਦੀ ਸਜਾ ਦੇ ਕੈਦੀ ਹੋਣ ਕਰਕੇ ਬੰਦਾ ਤਾਂ ਉਨਾਂ ਨੂੰ ਕੋਈ ਮਿਲ ਨਹੀਂ ਸਕਦਾ। ਹਾਂ ! ਏਨਾਂ ਭੋਲੇ "ਸਲਾਹਕਾਰਾਂ" ਨੇ ਹੀ ਸਲਾਹਾਂ ਦਿੱਤੀਆਂ ਹੋਣਗੀਆਂ। ਏਨਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਆ ਭਾਈ ਰਾਜੋਆਣਾ ਜੀ ਨੂੰ ਅਜਿਹੀਆਂ "ਸਲਾਹਾਂ" ਦੇਕੇ। ਬੀਬੀ ਜੀ ! ਭਾਈ ਰਾਜੋਆਣਾ ਫ਼ਾਂਸੀ ਚੱਕੀ 'ਚ ਬੰਦ ਨੇ ਨਾਂ ਕਿ ਕਿਸੇ ਲਗਜ਼ਰੀ ਦਫਤਰ ਵਿੱਚ।


ਇਹ ਵੀ ਪੜ੍ਹੋ: SGPC Elections: SGPC ਚੋਣਾਂ 'ਚੋਂ ਹਰਿਆਣਾ ਦੇ ਹਲਕਿਆਂ ਨੂੰ ਹਟਾਉਣ ਦੀ ਮੰਗ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ

ਜ਼ਿਕਰਯੋਗ ਹੈ ਕਿ ਰਾਜੋਆਣਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਅਪੀਲ ਪਟੀਸ਼ਨ ਤੇ 11 ਸਾਲਾਂ ਬਾਅਦ ਵੀ ਕੋਈ ਵਿਚਾਰ ਨਾ ਹੋਣ ਤੇ ਅਕਾਲ ਤਖਤ ਸਾਹਿਬ ਵੱਲੋਂ ਯੂਜ਼ ਪਟੀਸ਼ਨ ਨੂੰ ਵਾਪਿਸ ਲੈਣ ਦੇ ਆਦੇਸ਼ ਕੀਤੇ ਜਾਣ। ਇਸ ਤੋਂ ਬਾਅਦ ਉਨ੍ਹਾਂ ਇਹ ਵੀ ਮੰਗ ਕੀਤੀ ਸੀ ਕਿ ਇੰਨਾ ਲੰਬਾ ਸਮਾਂ ਇਸ ਉੱਤੇ ਕੋਈ ਕਾਰਵਾਈ ਨਾ ਹੋਣ ਕਰਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਕੋਲੋਂ ਮੁਆਫੀ ਵੀ ਮੰਗੇ। ਇਸ ਤੋਂ ਬਾਅਦ 5 ਦਸੰਬਰ ਨੂੰ ਰਾਜੋਆਣਾ ਭੁੱਖ ਹਤਾਲ ਤੇ ਬੈਠ ਗਏ ਹਨ।