Rupnagar News: ਰੋਪੜ `ਚ ਇਨਸਾਨੀਅਤ ਸ਼ਰਮਸਾਰ; ਕੁਪੱਤ ਨੇ ਮਾਂ `ਤੇ ਕੀਤਾ ਅਣਮਨੁੱਖੀ ਤਸ਼ੱਦਦ
Rupnagar News: ਰੂਪਨਗਰ ਦੀ ਪਾਸ਼ ਕਾਲੋਨੀ ਗਿਆਨੀ ਜੈਲ ਸਿੰਘ ਨਗਰ ਦੇ 478 ਨੰਬਰ ਕੋਠੀ ਵਿੱਚ ਰਹਿਣ ਵਾਲੇ ਨਾਮੀ ਵਕੀਲ ਨੇ ਘਰ ਵਿੱਚ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
Rupnagar News: ਰੂਪਨਗਰ ਦੀ ਪਾਸ਼ ਕਾਲੋਨੀ ਗਿਆਨੀ ਜੈਲ ਸਿੰਘ ਨਗਰ ਦੇ 478 ਨੰਬਰ ਕੋਠੀ ਵਿੱਚ ਰਹਿਣ ਵਾਲੇ ਨਾਮੀ ਵਕੀਲ ਅੰਕੁਰ ਗੁਪਤਾ ਨੇ ਆਪਣੇ ਹੀ ਘਰ ਵਿੱਚ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਵਕੀਲ ਵੱਲੋਂ ਮਾਂ ਦੀ ਕੁੱਟਮਾਰ ਦੀ ਸੀਸੀਟੀਵੀ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਹਰਕਤ ਵਿੱਚ ਆਉਂਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
ਪੁੱਤਰ ਰੂਪਨਗਰ ਵਿੱਚ ਇੱਕ ਨਾਮੀ ਵਕੀਲ ਹੈ ਜਿਸ ਦਾ ਅੰਕੁਰ ਗੁਪਤਾ ਹੈ ਜੋ ਰੂਪ ਨਗਰ ਦੇ ਪੌਸ਼ ਕਲੋਨੀ ਗਿਆਨੀ ਜੈਲ ਸਿੰਘ ਨਗਰ ਦੇ ਵਿੱਚ ਮਕਾਨ ਨੰਬਰ 478 ਦਾ ਵਾਸੀ ਹੈ ਅਤੇ ਇਸੇ ਘਰ ਦੇ ਵਿੱਚ ਆਪਣੀ ਮਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਵੱਡੀ ਗੱਲ ਇਹ ਹੈ ਕਿ ਪੁਲਿਸ ਵੱਲੋਂ ਇਸ ਵੀਡੀਓ ਬਾਹਰ ਆਉਣ ਤੋਂ ਬਾਅਦ ਮਾਮਲਾ ਦਰਜ ਕੇ ਲਿਆ ਗਿਆ ਹੈ।
ਇਸ ਮਨੁੱਖੀ ਘਾਣ ਵਿੱਚ ਅੰਕੁਰ ਵਰਮਾ ਦੀ ਪਤਨੀ ਤੇ ਉਸਦਾ ਪੁੱਤਰ ਜੋ 11ਵੀਂ ਜਮਾਤ ਦਾ ਵਿਦਿਆਰਥੀ ਹੈ ਵੀ ਉਸ ਦਾ ਸਾਥ ਦਿੰਦਾ ਹੋਇਆ ਸਾਫ ਤੌਰ ਉਤੇ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ। ਕਾਬਿਲੇਗੌਰ ਹੈ ਕਿ ਮਾਤਾ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਸਨ। ਵਕੀਲ ਕੁਪੱਤ ਵੱਲੋਂ ਪਹਿਲਾ ਹੀ ਮਾਤਾ ਦੀ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਮ ਕਰਵਾ ਲਈ ਗਈ ਸੀ।
ਅੰਕੁਰ ਗੁਪਤਾ ਦੀ ਮਾਤਾ ਅਧਰੰਗ ਦੀ ਲਪੇਟ ਵਿੱਚ ਹਨ ਪਰ ਇਸ ਦੇ ਬਾਵਜੂਦ ਵੀ ਇਹ ਅਣਮਨੁੱਖੀ ਘਟਨਾ ਨੂੰ ਕੁਪੱਤ ਤੇ ਪੋਤਰੇ ਵੱਲੋਂ ਅੰਜਾਮ ਦਿੱਤਾ ਗਿਆ ਸੀ। ਪੁਲਿਸ ਵੱਲੋਂ ਅੰਕੁਰ ਵਰਮਾ ਦੀ ਭੈਣ ਦੀਪਸ਼ਿਕਾ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Canada News: ਕੈਨੇਡਾ ਨੇ ਗਲੋਬਲ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਵੈਰੀਫਿਕੇਸ਼ਨ ਪ੍ਰਕਿਰਿਆ 'ਚ ਕੀਤਾ ਬਦਲਾਅ
ਦੀਪਸ਼ਿਕਾ ਨੂੰ ਉਸ ਦੀ ਮਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਜਦਕਿ ਭੈਣ ਲਗਾਤਾਰ ਮਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਸਾਰਾ ਪਰਿਵਾਰ ਉਸ ਦੇ ਆਲੇ-ਦੁਆਲੇ ਰਹਿੰਦਾ ਸੀ। ਦੀਪਸ਼ਿਕਾ ਵੱਲੋਂ ਇੱਕ ਸੰਸਥਾ ਦੇ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਮਾਤਾ ਨੂੰ ਛੁਡਵਾਇਆ ਗਿਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ : Kullu Dussehra Fire News: ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਪ੍ਰੋਗਰਾਮ 'ਚ ਦੇਵੀ-ਦੇਵਤਿਆਂ ਦੇ ਆਰਜ਼ੀ ਕੈਂਪ 'ਚ ਲੱਗੀ ਅੱਗ
ਰੋਪੜ ਤੋਂ ਮਨਪ੍ਰੀਤ ਚਾਹਲ ਦੀ ਰਿਪੋਰਟ