Navjot Sidhu News (ਬਿਮਲ ਸ਼ਰਮਾ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਪਿੰਡ ਪ੍ਰਿਥੀਪੁਰ ਪੁੱਜੇ।


COMMERCIAL BREAK
SCROLL TO CONTINUE READING

ਇਸ ਮੌਕੇ ਗੱਲ ਕਰਦੇ ਦੂਲੋਂ ਨੇ ਕਿਹਾ ਕਿ ਅੱਜ ਦੇਸ਼ ਅੰਦਰ ਰਾਮਰਾਜ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਰਾਮਰਾਜ ਉਦੋਂ ਹੀ ਸਥਾਪਤ ਹੋਏਗਾ ਜਦੋਂ ਸਾਰਿਆਂ ਨੂੰ ਬਰਾਬਰ ਦੇ ਪ੍ਰਾਪਤ ਹੋਣਗੇ। ਉਧਰ ਨਵਜੋਤ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜੇ ਰਾਜਾ ਜੇ ਵਪਾਰੀ ਬਣ ਜਾਵੇ ਤਾਂ ਜਨਤਾ ਭਿਖਾਰੀ ਬਣ ਜਾਂਦੀ ਹੈ।


ਸ਼ਮਸ਼ੇਰ ਸਿੰਘ ਦੂਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਵਿੱਚ ਜੇਕਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੋਂ ਬਾਅਦ ਗਰੀਬਾਂ ਦੀ, ਦੱਬੇ ਕੁਚਲਿਆਂ ਦੀ ਗੱਲ ਕਰਨ ਵਾਲਾ ਜੇਕਰ ਕੋਈ ਹੋਇਆ ਹੈ ਤਾਂ ਉਹ ਬਾਬੂ ਕਾਂਸ਼ੀਰਾਮ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਉਨ੍ਹਾਂ ਦੇ ਜੱਦੀ ਪਿੰਡ ਆਉਂਦੇ ਰਹੇ ਤੇ ਸੰਸਦ ਰਹਿੰਦਿਆਂ ਉਨ੍ਹਾਂ ਵੱਲੋਂ ਇਸ ਪਿੰਡ ਨੂੰ ਆਦਰਸ਼ ਪਿੰਡ ਸਕੀਮ ਤਹਿਤ ਲਿਆਂਦਾ ਗਿਆ ਸੀ।


ਦੂਲੋਂ ਨੇ ਕਿਹਾ ਕਿ ਅੱਜ ਦੇਸ਼ ਅੰਦਰ ਰਾਮਰਾਜ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਰਾਮਰਾਜ ਉਦੋਂ ਹੀ ਸਥਾਪਤ ਹੋਏਗਾ ਜਦੋਂ ਸਾਰਿਆਂ ਨੂੰ ਬਰਾਬਰ ਦੇ ਪ੍ਰਾਪਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ 15 ਮਾਰਚ ਨੂੰ ਬਾਬੂ ਕਾਂਸ਼ੀ ਰਾਮ ਜੀ ਦਾ ਦਿਨ ਮਨਾ ਰਿਹਾ ਹੈ। ਦੁੱਖ ਦੀ ਗੱਲ ਹੈ ਕੀ ਗਰੀਬਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਵਾਲੇ ਬਾਬੂ ਕਾਂਸ਼ੀ ਰਾਮ ਇਸ ਦੁਨੀਆਂ ਤੋਂ ਬਹੁਤ ਜਲਦੀ ਚਲੇ ਗਏ।


ਇਸ ਮੌਕੇ ਦੂਲੋਂ ਨੇ ਰਿਜ਼ਰਵ ਸੀਟਾਂ ਉਤੇ ਜਿੱਤ ਦੇ ਵਿਧਾਇਕਾਂ ਮੈਂਬਰ ਪਾਰਲੀਮੈਂਟਾਂ ਨਾਲ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਲੋਕ ਰਿਜ਼ਰਵ ਸੀਟਾਂ ਉਤੇ ਜਿੱਤਦੇ ਹਨ ਪਰ ਉਹ ਦੱਬੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਤੇ ਮੈਂ ਅੱਜ ਇਸ ਪਵਿੱਤਰ ਜਗ੍ਹਾ ਉਤੇ ਖੜ੍ਹ ਕੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕੋਈ ਨਵਾਂ ਕਾਂਸ਼ੀਰਾਮ ਇਸ ਮੁਲਕ ਵਿੱਚ ਪੈਦਾ ਹੋਵੇ।


ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਦੀ ਚੰਗੀ ਸੋਚ ਦੇ ਨਾਲ ਚੱਲੇ ਹਨ ਤੇ ਸਮਾਜਵਾਦ ਦਾ ਇਹ ਏਜੰਡਾ ਆਮ ਲੋਕਾਂ ਨੂੰ ਬਰਾਬਰ ਦੇ ਹੱਕ ਦੇਣ ਦਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਅੱਜ ਨਵਜੋਤ ਸਿੱਧੂ ਦਾ ਇਥੇ ਪੁੱਜਣ ਉਤੇ ਬਹੁਤ-ਬਹੁਤ ਸਵਾਗਤ ਕਰਦੇ ਹ। ਦੂਲੋਂ ਨੇ ਸੂਬਾ ਸਰਕਾਰ ਉਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਲੋਕਾਂ ਨੇ ਇੱਕ ਬਦਲਾਅ ਲੈ ਕੇ ਆਉਂਦਾ ਸੀ ਪਰੰਤੂ ਹੁਣ ਉਹ ਲੋਕ ਆਪਣੇ ਵਾਅਦਿਆਂ ਦੇ ਉੱਪਰ ਪੂਰਾ ਨਹੀਂ ਉਤਰ ਰਹੇ।


ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਾਸ਼ੀ ਰਾਮ ਨੂੰ ਯੁਗ ਪੁਰਸ਼ ਦੱਸਦਿਆਂ ਕਿਹਾ ਕਿ ਮਾਵਾਂ ਦੀਆਂ ਕੁੱਖਾਂ ਵਿੱਚ ਪੁੱਤ ਪੈਦਾ ਹੁੰਦੇ ਨੇ ਪਰੰਤੂ ਕਦੇ ਕਦੇ ਸੰਸਾਰ ਦੇ ਵਿੱਚ ਯੁਗ ਪੁਰਸ਼ ਆਉਂਦੇ ਹਨ ਤੇ ਉਹ ਅੱਜ ਬਾਬੂ ਕਾਂਸ਼ੀ ਰਾਮ ਦੇ ਅਸਥਾਨ ਉਤੇ ਪੁੱਜ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।


ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਨੀਤੀਆਂ ਨੂੰ ਵੋਟਾਂ ਪਾਉਣਗੇ ਤੇ ਸੂਬੇ ਦੇ ਲੋਕਾਂ ਨੂੰ ਇੱਕ ਵਾਰ ਧੋਖਾ ਦੇ ਸਕਦੇ ਹੋ। ਇਸ ਨੂੰ ਬਰਕਰਾਰ ਨਹੀਂ ਰੱਖ ਸਕਦੇ। ਸਿੱਧੂ ਨੇ ਕਿਹਾ ਕਿ ਲੋਕ ਕਿਰਦਾਰ ਦੇਖਣਗੇ, ਇਮਾਨਦਾਰੀ ਤੇ ਵਿਸ਼ਵਾਸਯੋਗਤਾ ਦੇਖਣਗੇ ਲੋਕ ਤੇ ਧੰਦਾ ਕਰਨ ਵਾਲੇ ਲੋਕਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ।


ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਇਮਾਨਦਾਰ ਹਨ ਤੇ ਜਿਹੜੇ ਮਿਸ਼ਨ ਲੈ ਕੇ ਰਾਜਨੀਤੀ ਕਰ ਰਹੇ ਹੈ। ਸਿੱਧੂ ਨੇ ਕਿਹਾ ਕਿ ਅਸੀਂ ਰਾਜਨੀਤੀ ਨੂੰ ਧੰਦਾ ਨਹੀਂ ਬਣਨ ਦੇਣਾ ਤੇ ਇੱਕ ਮਿਸ਼ਨ ਦੇ ਨਾਲ ਅਸੀਂ ਅੱਗੇ ਤੁਰਨਾ ਹੈ। ਸੂਬੇ ਦੇ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰਾਜਾ ਜੇਕਰ ਵਪਾਰੀ ਬਣ ਜਾਵੇ ਤਾਂ ਜਨਤਾ ਭਿਖਾਰੀ ਬਣ ਜਾਂਦੀ ਹੈ।


ਇਹ ਵੀ ਪੜ੍ਹੋ : Ravneet Bittu News: ਐਮਪੀ ਰਵਨੀਤ ਬਿੱਟੂ ਘਰ 'ਚ ਨਜ਼ਰਬੰਦ; ਪੁਲਿਸ ਨੇ ਕਾਨੂੰਨ ਵਿਵਸਥਾ ਦਾ ਦਿੱਤਾ ਹਵਾਲਾ