ਸ਼ਿਮਲਾ ਤੋਂ ਨੌਕਰੀ ਦੀ ਭਾਲ ’ਚ ਆਈ ਕੁੜੀ ਨਾਲ ਚੰਡੀਗੜ੍ਹ ’ਚ 4 ਦਿਨਾਂ ਤੱਕ ਗੈਂਗਰੇਪ

ਉਸਨੂੰ ਚੰਡੀਗੜ੍ਹ ’ਚ 4 ਦਿਨ ਤੱਕ ਕੈਦ ਕਰਕੇ ਰੱਖਿਆ ਗਿਆ, ਪਰ ਕਿਸੇ ਤਰ੍ਹਾਂ ਉਹ ਭੱਜਣ ’ਚ ਕਾਮਯਾਬ ਹੋ ਗਈ। ਗੈਂਗਰੇਪ ਮਾਮਲੇ ’ਚ ਫਰਾਰ ਸੰਨੀ ਇਕ ਮਾਮਲੇ ’ਚ ਅਹਿਮ ਕੜੀ ਹੈ, ਉਹ ਮੋਹਾਲੀ ਦਾ ਰਹਿਣ ਵਾਲਾ ਹੈ, ਉਸਦੇ ਖ਼ਿਲਾਫ਼ ਪਹਿਲਾਂ ਵੀ ਪੰਜਾਬ ’ਚ ਕੇਸ ਦਰਜ ਹੈ।
Gangrape in Chanidarh: ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ 26 ਸਾਲਾਂ ਕੁੜੀ ਨਾਲ ਚੰਡੀਗੜ੍ਹ ਦੇ ਸੈਕਟਰ-39 ’ਚ ਗੈਂਗਰੇਪ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਕੁੜੀ ਨੂੰ ਖਾਣ ਦੀ ਚੀਜ਼ ’ਚ ਨਸ਼ੀਲਾ ਪਦਾਰਥ ਮਿਲਾਕੇ ਦੇ ਦਿੱਤਾ, ਜਿਸ ਤੋਂ ਬਾਅਦ ਬੇਹੋਸ਼ ਹੋਣ ਤੋਂ ਬਾਅਦ ਹਵਸ ਦਾ ਸ਼ਿਕਾਰ ਬਣਾਇਆ।
ਗੈਂਗਰੇਪ ਦਾ ਮੁੱਖ ਆਰੋਪੀ ਸੰਨੀ ਇਸ ਮਾਮਲੇ ’ਚ ਫਰਾਰ ਚੱਲ ਰਿਹਾ ਹੈ, ਜਦਕਿ ਸੈਕਟਰ-39 ’ਚ ਰਹਿ ਰਹੇ ਪਰਵਿੰਦਰ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਬੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੀੜਤ ਕੁੜੀ ਮੋਹਾਲੀ ਦੇ ਸ਼ਾਹੀਮਾਜਰਾ ’ਚ ਆਪਣੀਆਂ ਸਹੇਲੀਆਂ ਦੇ ਨਾਲ ਕਿਰਾਏ ’ਤੇ ਰਹਿੰਦੀ ਸੀ, ਜਿਥੇ ਸੰਨੀ ਉਸਦੇ ਸੰਪਰਕ ’ਚ ਆਇਆ। ਇੱਕ ਦਿਨ ਸੰਨੀ ਉਸਨੂੰ ਘੁਮਾਉਣ ਦੇ ਬਹਾਨੇ ਚੰਡੀਗੜ੍ਹ (Chandigarh) ਦੇ ਸੈਕਟਰ-39 ’ਚ ਸਥਿਤ ਮਕਾਨ ’ਚ ਲੈ ਗਿਆ। ਕੁੜੀ ਨੇ ਦੱਸਿਆ ਕਿ ਆਰੋਪੀਆਂ ਨੇ ਉਸਨੂੰ ਖਾਣ ਦੀ ਚੀਜ਼ ’ਚ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਈ। ਪਹਿਲਾਂ ਸੰਨੀ ਨੇ ਉਸ ਨਾਲ ਦੁਸ਼ਕਰਮ ਕੀਤਾ ਅਤੇ ਬਾਅਦ ’ਚ ਪਰਵਿੰਦਰ ਨੇ ਵੀ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ।
ਚੰਡੀਗੜ੍ਹ ’ਚ ਉਸਨੂੰ 4 ਦਿਨ ਤੱਕ ਕੈਦ ਕਰਕੇ ਰੱਖਿਆ ਗਿਆ, ਪਰ ਕਿਸੇ ਤਰ੍ਹਾਂ ਉਹ ਭੱਜਣ ’ਚ ਕਾਮਯਾਬ ਹੋ ਗਈ। ਫਰਾਰ ਸੰਨੀ ਇਕ ਮਾਮਲੇ ’ਚ ਅਹਿਮ ਕੜੀ ਹੈ, ਉਹ ਮੋਹਾਲੀ ਦਾ ਰਹਿਣ ਵਾਲਾ ਹੈ, ਉਸਦੇ ਖ਼ਿਲਾਫ਼ ਪਹਿਲਾਂ ਵੀ ਪੰਜਾਬ ’ਚ ਕੇਸ ਦਰਜ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਨੀ ਨੂੰ ਪਰਿਵਾਰ ਨੇ ਬੇਦਖ਼ਲ ਕੀਤਾ ਹੋਇਆ ਹੈ ਅਤੇ ਉਹ ਕੋਈ ਕੰਮ ਨਹੀਂ ਕਰਦਾ ਹੈ। ਜਦਕਿ ਉਸਦਾ ਸਾਥੀ ਪਰਵਿੰਦਰ ਸਿਰਸਾ ਦਾ ਰਹਿਣ ਵਾਲਾ ਹੈ।
ਪੀੜਤ ਕੁੜੀ ਨੌਕਰੀ ਕਰਨ ਲਈ ਹਿਮਾਚਲ ਦੇ ਸ਼ਿਮਲਾ (Shimla Girl) ਤੋਂ ਮੋਹਾਲੀ ਆਈ ਸੀ, ਜਿੱਥੇ ਉਹ ਮੋਹਾਲੀ ਦੇ ਸ਼ਾਹੀਮਾਜਰਾ ’ਚ ਆਪਣੀਆਂ ਸਹੇਲੀਆਂ ਨਾਲ ਰਹਿਣ ਲੱਗੀ ਸੀ। ਇੱਥੋਂ ਹੀ ਸੰਨੀ ਉਸਨੂੰ ਬਹਾਨੇ ਨਾਲ ਸੈਕਟਰ-39 ’ਚ ਰਹਿ ਰਹੇ ਆਪਣੇ ਦੋਸਤ ਪਰਵਿੰਦਰ ਦੇ ਮਕਾਨ ’ਚ ਲੈ ਗਿਆ। ਇੱਥੇ ਦੋਹਾਂ ਨੇ ਪੀੜਤ ਕੁੜੀ ਨੂੰ ਕੈਦ ਕਰ ਲਿਆ ਅਤੇ ਗੈਂਗਰੇਪ ਨੂੰ ਅੰਜਾਮ ਦਿੱਤਾ।
ਪੀੜਤ ਕੁੜੀ ਦੇ ਡਿਊਟੀ ਮਜਿਸਟ੍ਰੇਟ ਦੇ ਸਾਹਮਣੇ CrPC ਦੀ ਧਾਰਾ 164 ਤਹਿਤ ਬਿਆਨ ਦਰਜ ਕਰਵਾ ਦਿੱਤੇ ਹਨ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਕੁੜੀ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਇਸ ਤਰ੍ਹਾਂ ਵੀ ਆਉਂਦੀ ਹੈ ਮੌਤ, ਠੰਡ ਤੋਂ ਬਚਾਅ ਲਈ ਗਲ਼ੇ ’ਚ ਪਾਇਆ ਮਫ਼ਲਰ ਹੀ ਬਣਿਆ ਮੌਤ ਦਾ ਕਾਰਨ!