Memorandum to Governor: ਹਰਿਆਣਾ ਵਲੋਂ ਵੱਖਰੀ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੇ ਜਾਣ ਦੀ ਮੰਗ ਵਿਰੁੱਧ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari lal Purohit) ਨੂੰ ਮੰਗ-ਪੱਤਰ ਸੌਂਪਿਆ।


COMMERCIAL BREAK
SCROLL TO CONTINUE READING


ਸੁਖਬੀਰ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਨ ਮੌਕੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕ ਬਚਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਚੰਡੀਗੜ੍ਹ ਪੰਜਾਬ ਦਾ ਹੈ, ਜੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਚਾਹੀਦੀ ਹੈ ਤਾਂ ਉਹ ਪੰਚਕੂਲਾ ’ਚ ਬਣਾ ਸਕਦੇ ਹਨ। 



 



ਮੁੱਖ ਮੰਤਰੀ ਮਾਨ ਨੂੰ ਪੰਜਾਬ ਦੇ ਹੱਕਾਂ ਬਾਰੇ ਜਾਣਕਾਰੀ ਨਹੀਂ: ਬਾਦਲ
ਉਨ੍ਹਾਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਤੰਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਚੰਡੀਗੜ੍ਹ ’ਚ ਪੰਜਾਬ ਦੀ ਵਿਧਾਨ ਸਭਾ ਪਹਿਲਾਂ ਤੋਂ ਹੀ ਮੌਜੂਦਾ ਹੈ ਇਸਦੇ ਬਾਵਜੂਦ ਭਗਵੰਤ ਮਾਨ ਪੰਜਾਬ ਲਈ ਜ਼ਮੀਨ ਦੀ ਮੰਗ ਕੀਤੀ ਹੈ, ਇਹ ਆਪਣੇ ਆਪ ’ਚ ਹੀ ਹਾਸੋਹੀਣੀ ਗੱਲ ਹੈ। 



ਹੱਦਬੰਦੀ ’ਚ ਬਦਲਾਅ ਕਰਨਾ ਸੂਬੇ ਦੇ ਅਧਿਕਾਰ ਖੇਤਰ ’ਚ ਨਹੀਂ: ਬਾਦਲ 
ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਕਿਸੇ ਸੂਬੇ ਦੀ ਹੱਦਬੰਦੀ ’ਚ ਬਦਲਾਅ ਕਰਨਾ ਹੁੰਦਾ ਹੈ ਤਾਂ ਉਹ ਸੰਵਿਧਾਨ ਤਹਿਤ ਕੀਤਾ ਜਾਂਦਾ ਹੈ। ਕਿਸੇ ਸੂਬੇ ਦੇ ਕਹਿਣ ’ਤੇ ਹੱਦਬੰਦੀ ’ਚ ਬਦਲਾਅ ਨਹੀਂ ਕੀਤਾ ਜਾ ਸਕਦਾ। ਜਿਵੇਂ ਹਰਿਆਣਾ ਵਲੋਂ ਪੰਚਕੂਲਾ ’ਚ ਜ਼ਮੀਨ ਦੇਣ ਬਦਲੇ ਚੰਡੀਗੜ੍ਹ ’ਚ ਜ਼ਮੀਨ ਲੈਣ ਦੀ ਗੱਲ ਕਹੀ ਜਾ ਰਹੀ ਹੈ, ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ।  



ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੂਬੇ ਦੀ ਕਾਨੂੰਨ-ਵਿਵਸਥਾ ਦਾ ਹਾਲ ਵੀ ਬੁਰਾ ਹੋ ਚੁੱਕਾ ਹੈ। ਕੋਈ ਵੀ ਸੂਬੇ ’ਚ ਆਪਣੇ ਆਮ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਪਹਿਲਾਂ ਹਿਮਾਚਲ ’ਚ ਚੋਣ ਪ੍ਰਚਾਰ ਕਰਦਾ ਰਿਹਾ ਤੇ ਹੁਣ ਪਿਛਲੇ 1 ਮਹੀਨੇ ਤੋਂ ਗੁਜਰਾਤ ’ਚ ਚੋਣ-ਪ੍ਰਚਾਰ ਰੁਝਿਆ ਹੈ। 
ਉਨ੍ਹਾਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਹੈ ਕਿ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਜਿਹੜੇ ਗਲਤ ਫ਼ੈਸਲੇ ਕਰ ਰਹੀ ਹੈ, ਉਨ੍ਹਾਂ ਨੂੰ ਸੁਧਾਰਿਆ ਜਾਵੇ। 


ਵੇਖੋ, ਰਾਜਪਾਲ ਨੂੰ ਮੰਗ-ਪੱਤਰ ਸੌਂਪਣ ਤੋਂ ਬਾਅਦ ਕੀ ਬੋਲੇ ਸੁਖਬੀਰ ਸਿੰਘ ਬਾਦਲ