Punjab News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਬਲਵਿੰਦਰ ਸਿੰਘ ਭੂੰਦੜ ਦੀ ਨਿਯੁਕਤੀ ਨੂੰ ਕੀਤਾ ਮੁੱਢੋਂ ਰੱਦ
Punjab News: ਸਾਡੀ ਮੰਗ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਹੈ ਨਾ ਕਿ ਕਰਕਾਜਰੀ ਪ੍ਰਧਾਨ ਦੀ ਨਿਯੁਕਤੀ
Punjab News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਬਲਵਿੰਦਰ ਸਿੰਘ ਭੂੰਦੜ ਦੀ ਕਾਰਜਕਾਰੀ ਪ੍ਰਧਾਨ ਵਜੋਂ ਕੀਤੀ ਗਈ ਨਿਯੁਕਤੀ ਨੂੰ ਮੁੱਢੋਂ ਤੋਂ ਰੱਦ ਕੀਤਾ ਗਿਆ ਹੈ। ਸੁਧਾਰ ਲਹਿਰ ਵੱਲੋਂ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ,ਪਰਮਿੰਦਰ ਸਿੰਘ ਢੀਂਡਸਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਚਰਨਜੀਤ ਸਿੰਘ ਬਰਾੜ ਨੇ ਸਾਂਝੇ ਤੌਰ ਜੋਰ ਦੇਕੇ ਕਿਹਾ ਕਿ, ਸਾਡੀ ਮੰਗ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਵਰਕਰਾਂ ਦੀ ਮੰਗ ਅਨੁਸਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਹੈ ਨਾ ਕਿ ਕਿਸੇ ਲੀਡਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੀ ਸੀ। ਕਿਉਂਕਿ ਪਹਿਲੀ ਗੱਲ ਕਾਰਜਕਾਰੀ ਪ੍ਰਧਾਨ ਕੋਲ ਕੋਈ ਪਾਵਰ ਨਹੀਂ ਹੁੰਦੀ ਤੇ ਦੂਸਰਾ ਸ: ਭੂੰਦੜ ਵੀ ਸਾਰੀ ਉਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਸਨ ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੈ ਮਸਲਾ।
ਉਹਨਾਂ ਸਾਫ ਕਿਹਾ ਗਿਆ ਹੈ, ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਨਹੀਂ ਦਿਖਾ ਰਹੇ ਅਤੇ ਉਹ ਫੈਂਸਲੇ ਕਰ ਰਹੇ ਹਨ ਜਿਹੜੇ ਉਹਨਾਂ ਨੂੰ ਆਪਣੇ ਲਈ ਠੀਕ ਲੱਗਦੇ ਹਨ।. ਇਹਨਾਂ ਫੈਸਲਿਆਂ ਨੂੰ ਸਿੱਖ ਪੰਥ ਕਦੀ ਵੀ ਪ੍ਰਵਾਨ ਨਹੀਂ ਕਰੂਗਾ। ਜਦੋਂ ਕਿ ਸਮੂਹ ਅਕਾਲੀ ਵਰਕਰ ਅਤੇ ਪੰਥ ਦਰਦੀ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਪ੍ਰਜੀਡੀਅਮ ਮੈਂਬਰਾਂ ਨੇ ਜੋਰ ਦੇਕੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੰਧ ਤੇ ਲਿਖਿਆ ਪੜ੍ਹ ਚੁੱਕੇ ਹਨ ਪਰ ਹਾਲੇ ਵੀ ਪ੍ਰਧਾਨਗੀ ਦੀ ਲਾਲਸਾ ਨਹੀਂ ਛੱਡ ਰਹੇ, ਅਤੇ ਇਸ ਵਿੱਚੋਂ ਉਹਨਾਂ ਦੇ ਹੰਕਾਰ ਦੀ ਝਲਕ ਆ ਰਹੀ ਹੈ।. ਅਗਰ ਉਹਨਾਂ ਵਿੱਚ ਪੰਥ ਪ੍ਰਤੀ ਕੋਈ ਦਰਦ ਹੁੰਦਾ ਤਾਂ ਉਹ ਆਪਣਾ ਅਹੁਦਾ ਛੱਡ ਕੇ ਜਥੇਦਾਰ ਸਾਹਿਬਾਨਾਂ ਦੀ ਇਕੱਤਰਤਾ ਤੋਂ ਪਹਿਲਾਂ ਸਾਂਝੀ ਪੰਜ ਪ੍ਰਧਾਨੀ ਤੇ ਬਣਾਉਣ ਦੀ ਤਜਵੀਜ ਕਰਦੇ। ਉਹਨਾਂ ਡਾ: ਦਲਜੀਤ ਸਿੰਘ ਚੀਮਾ ਦੇ ਉਸ ਬਿਆਨ ਨੂੰ ਵੀ ਹਾਸੋ ਹੀਣਾ ਦੱਸਿਆ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਸ: ਬਾਦਲ ਨੇ ਇਸ ਲਈ ਕਾਰਜਕਾਰੀ ਪ੍ਰਧਾਨ ਨਿਯੁਕਤ ਕਿਉਂਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੁੰਦੇ ਸੀ। ਇਸ ਬਿਆਨ ਤੰਜ ਕੱਸਦਿਆਂ ਕਿਹਾ ਕਿ ਪਹਿਲਾ ਜਿਸ ਦਿੱਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਵਾਬ ਦਿੱਤਾ ਉਸ ਦਿੱਨ ਵੀ ਇਹੀ ਦਾਅਵਾ ਕੀਤਾ ਸੀ ਕਿ ਨਿਮਾਣੇ ਸਿੱਖ ਵਜੋ ਪੇਸ਼ ਹੋਏ ਹਨ।
ਅਗਰ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ ਨੂੰ ਤਿਆਰ ਨਹੀਂ ਫੇਰ ਉਹਨਾਂ ਵਿੱਚ ਕਿਹੜੀ ਨਿਮਾਣੀ ਗੱਲ ਹੈ।. ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਦਾਰ ਬਾਦਲ ਵੱਲੋਂ ਇੱਡੇ ਬੱਜਰ ਗੁਨਾਹ ਕਰਨ ਦੇ ਬਾਵਜੂਦ ਉਹ ਪ੍ਰਧਾਨਗੀ ਨੂੰ ਜਫਾ ਮਾਰ ਕੇ ਬੈਠੇ ਰਹਿਣਾ ਚਾਹੁੰਦੇ ਹਨ।. ਸਰਦਾਰ ਭੂੰਦੜ ਦੀ ਨਿਯੁਕਤੀ ਤਾਂ ਸਿਰਫ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਦੇ ਬਰਾਬਰ ਹੈ ਕਰਕੇ ਪ੍ਰਧਾਨਗੀ ਦੇ ਫੈਸਲੇ ਉਹ ਆਪ ਲੈਣਾ ਚਾਹੁੰਦੇ ਹਨ।. ਸਿੱਖ ਪੰਥ ਦੇ ਇੱਡੇਵੱਡੇ ਗੁਣਾਂਗਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪ੍ਰਧਾਨਗੀ ਦੀ ਇਤਨੀ ਜਿਆਦੀ ਲਾਲਸਾ ਹੈ ਜਿਸ ਕਰਕੇ ਉਨਾਂ ਨੂੰ ਡਾ.ਚੀਮਾ ਵੱਲੋਂ ਨਿਮਾਣੇ ਕਹਿਣਾ ਬਹੁਤ ਹੀ ਹਾਸੋਹੀਣੀ ਗੱਲ ਹੈ।.
ਸੁਧਾਰ ਲਹਿਰ ਦੇ ਆਗੂਆਂ ਨੇ ਜਿੱਥੇ ਇਸ ਨਿਯੁਕਤੀ ਨੂੰ ਮੁੱਢੋਂ ਰੱਦ ਕੀਤਾ ਅਤੇ ਸਿੱਖ ਪੰਥ ਦੀ ਭਾਵਨਾ ਦੇ ਮੁਤਾਬਿਕ ਉਹ ਫੈਸਲੇ ਲੈਣੇ ਚਾਹੀਦੇ ਹਨ ਜਿਨ੍ਹਾਂ ਨੂੰ ਸਮੁੱਚਾ ਸਿੱਖ ਜਗਤ ਪ੍ਰਵਾਨ ਕਰ ਸਕੇ।. ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਇਹ ਸੁਨੇਹਾ ਵੀ ਅੱਜ ਦੇ ਸਮੇਂ ਵਿੱਚ ਦੇਣ ਦੀ ਲੋੜ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਥ ਵਾਸਤੇ ਜੂਝੇਗਾ ਅਤੇ ਪੰਥ ਦੀ ਵਿਚਾਰਧਾਰਾ ਤੇ ਸੋਚ ਤੇ ਪਹਿਰਾ ਦਿੰਦੇ ਹੋਏ ਨਵੀਂ ਸ਼ਕਤੀ ਵਜੋਂ ਉਭਰੇਗਾ।