Punjab Sad Candidates List (ਕਮਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਉਮੀਦਵਾਰਾਂ ਨੇ ਨਾਂਅ ਫਾਇਨਲ ਕਰ ਲਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਲੋਕ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਸਮੇਤ ਸੀਨੀਅਰ ਆਗੂ ਦੇ ਨਾਲ ਉਮੀਦਵਾਰਾਂ ਨੂੰ ਲੈ ਕੇ ਲੰਬੀ ਚਰਚਾ ਕੀਤੀ ਹੈ। ਜਿਸ ਤੋਂ ਬਾਅਦ ਇਹ ਨਾਂਅ ਫਾਇਨਲ ਕੀਤੇ ਹਨ, ਜਿਨ੍ਹਾਂ ਦੀ ਸੂਚੀ ਅਕਾਲੀ ਦਲ ਜਲਦ ਜਾਰੀ ਕਰ ਸਕਦਾ ਹੈ।


COMMERCIAL BREAK
SCROLL TO CONTINUE READING

ਮਾਲਵਾ ਖੇਤਰ ਦੇ ਉਮੀਦਵਾਰ


  1. ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਦਾ ਨਾਂਅ ਫਾਈਨਲ ਹੈ, ਕਿਉਂਕਿ ਉਹ ਲਗਾਤਾਰ ਤਿੰਨ ਵਾਰ ਇਸ ਸੀਟ ਤੋਂ ਚੋਣ ਲੜ ਚੁੱਕੇ ਹਨ ਅਤੇ ਜਿੱਤ ਵੀ ਰਹੇ ਹਨ।

  2. ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਚੁੱਕਿਆ ਹੈ। ਢੀਂਡਸਾ ਪਰਿਵਾਰ ਦੀ ਅਕਾਲੀ ਦਲ ਵਿੱਚ ਵਾਪਸੀ ਤੋਂ ਬਾਅਦ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਹੈ।

  3. ਪਟਿਆਲਾ ਸੀਟ ਤੋਂ ਅਕਾਲੀ ਦਲ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਰੱਖੜਾ ਤੇ ਦਾਅ ਖੇਡ ਸਕਦੀ ਹੈ ਪਰ ਚਰਚਾ ਇਹ ਵੀ ਚੱਲ ਰਹੀ ਹੈ ਕਿ ਐਨ.ਕੇ ਸ਼ਰਮਾ ਵੀ ਚੋਣ ਲੜ ਸਕਦੇ ਹਨ। ਇਸ ਤੋਂ ਇਲਾਵਾ ਨੌਜਵਾਨ ਆਗੂ ਅਰਸ਼ਦੀਪ ਸਿੰਘ ਕਲੇਰ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ।

  4. ਫਤਿਹਗੜ੍ਹ ਸਾਹਿਬਤੋਂ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਹਲਕਾ ਇੰਚਾਰਜ ਹਨ, ਉਨ੍ਹਾਂ ਦਾ ਨਾਂਅ ਲੱਗਭਗ ਤੈਅ ਹੈ ਪਰ ਅਕਾਲੀ ਦਲ 2019 ਵਿੱਚ ਲੋਕ ਸਭਾ ਚੋਣ ਲੜ ਚੁੱਕੇ ਦਰਬਾਰ ਸਿੰਘ ਗੁਰੂ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।

  5. ਫਰੀਦਕੋਟ ਸੀਟ ਤੋਂ ਸਾਬਕਾ ਐਮਪੀ ਬੀਬੀ ਗੁਲਸ਼ਨ ਕੌਰ ਜਾ ਫਿਰ ਹਰਪ੍ਰੀਤ ਸਿੰਘ ਕੋਟਭਾਈ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ।

  6. ਲੁਧਿਆਣਾ ਤੋਂ ਪਾਰਟੀ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੂੰ ਮੁੜ ਤੋਂ ਮੌਕਾ ਦੇ ਸਕਦੀ ਹੈ, ਜਾਣਕਾਰੀ ਇਹ ਵੀ ਸਹਾਮਣੇ ਆ ਰਹੀ ਹੈ ਕਿ ਪਾਰਟੀ ਕਿਸੇ ਨੌਜਵਾਨ ਚਿਹਰੇ ਨੂੰ ਇਸ ਲੋਕ ਸਭਾ ਹਲਕੇ ਤੋਂ ਟਿਕਟ ਦੇ ਸਕਦੀ ਹੈ।

  7. ਫਿਰੋਜ਼ਪੁਰ ਤੋਂ ਪਾਰਟੀ ਮਰਹੂਮ ਸੰਸਦ ਮੈਂਬਰ ਜੋਰਾ ਸਿੰਘ ਮਾਨ ਦੇ ਛੋਟੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਬਾਰੇ ਵਿਚਾਰ ਕਰ ਰਿਹਾ ਹੈ।

  8. ਅਨੰਦਪੁਰ ਸਾਹਿਬ ਸੀਟ ਤੋਂ ਪਾਰਟੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ, ਪਰ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੀ ਇਸ ਸੀਟ ਤੋਂ ਚੋਣ ਲੜਨ ਦੀ ਇੱਛਾ ਜਾਹਿਰ ਕਰ ਚੁੱਕੇ ਹਨ। 


ਮਾਝੇ ਖੇਤਰ ਦੇ ਉਮੀਦਵਾਰ


  1. ਖਡੂਰ ਸਾਹਿਬ ਤੋਂ ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ, ਪਾਰਟੀ ਨੇ ਲੰਬੇ ਵਕਤ ਪਹਿਲਾਂ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਲਗਾ ਚੁੱਕੀ ਹੈ।

  2. ਅੰਮ੍ਰਿਤਸਰ ਸੀਟ ਤੋਂ ਪਾਰਟੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਾ ਫੈਸਲਾ ਕਰ ਚੁੱਕੀ ਹੈ।

  3. ਗੁਰਦਾਸਪੁਰ ਸੀਟ ਤੋਂ ਅਕਾਲੀ ਦਲ ਕਿਸੇ ਵਪਾਰੀ ਨੂੰਚੋਣ ਮੈਦਾਨ ਵਿੱਚ ਉਤਾਰ ਸਕਦਾ ਹੈ, ਜਾਣਕਾਰੀ ਇਹ ਵੀ ਸਹਾਮਣੇ ਆ ਰਹੀ ਹੈ  ਕਿ ਅਕਾਲੀ ਦਲ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਪਾਰਟੀ ਵਿੱਚ ਸਾਮਿਲ ਕਰਵਾ ਕੇ ਇੱਥੋਂ ਟਿਕਟ ਦੇ ਸਕਦੀ ਹੈ।


ਦੁਆਬਾ ਖੇਤਰ ਦੇ ਉਮਦੀਵਾਰ


  1. ਪਾਰਟੀ ਵੱਲੋਂ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਜਦਕਿ ਸਾਬਕਾ ਸਿਹਤ ਅਧਿਕਾਰੀ ਲਖਬੀਰ ਸਿੰਘ ਦਾ ਨਾਂਅ ਵੀ ਚਰਚਾ ਵਿੱਚ ਹੈ।

  2. ਜਲੰਧਰ ਤੋਂ ਅਕਾਲੀ ਦਲ ਪਵਨ ਕੁਮਾਰ ਟੀਨੂੰ ਦਾ ਨਾਂਅ ਲੱਗਭਗ ਤੈਅ ਕਰ ਚੁੱਕਿਆ ਹੈ।​


ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣ ਬੀਜੇਪੀ ਨਾਲ ਮਿਲਕੇ ਲੜੀਆਂ ਸਨ, ਉਸ ਵੇਲੇ ਬੀਜੇਪੀ ਨੇ ਤਿੰਨ ਸੀਟਾਂ ਅਤੇ ਅਕਾਲੀ ਦਲ 10 ਸੀਟਾਂ ਤੇ ਚੋਣ ਮੈਦਾਨ ਵਿੱਚ ਨਿੱਤਰਿਆ ਸੀ। ਇਸ ਵਾਰ ਦੇਖਣ ਹੋਵੇਗਾ ਕਿ ਅਕਾਲੀ ਦਲ ਇਕੱਲਿਆ ਮੈਦਾਨ ਵਿੱਚ ਨਿੱਤਰ ਕੇ ਕਿਵੇਂ ਦਾ ਪ੍ਰਦਰਸ਼ਨ ਕਰਦਾ ਹੈ।