ਚੰਡੀਗੜ੍ਹ: ਲੁਧਿਆਣਾ ਦੇ ਜਨਕਪੁਰੀ ’ਚ ਗਣਪਤੀ ਵਿਸਰਜਨ ਸਮਾਰੋਹ ਦੌਰਾਨ ਅਸ਼ਲੀਲ ਗਾਣਾ ਗਾਉਣ ’ਤੇ ਗਾਇਕ ਜੀ ਖ਼ਾਨ (G Khan) ਅਤੇ ਭਾਜਪਾ ਆਗੂ ਹਨੀ ਬੇਦੀ ਖ਼ਿਲਾਫ਼ ਸ਼ਿਵ ਸੈਨਾ ਵੱਲੋਂ ਮੋਰਚਾ ਖੋਲ੍ਹਿਆ ਗਿਆ ਸੀ।


COMMERCIAL BREAK
SCROLL TO CONTINUE READING


ਸ਼ਿਵ ਸੈਨਾ ਦਾ ਗਾਇਕ ਜੀ ਖ਼ਾਨ ਮਾਮਲੇ U Turn
ਸ਼ਿਵ ਸੈਨਾ ਦੀ ਸ਼ਿਕਾਇਤ ’ਤੇ ਗਾਇਕ ਜੀ ਖ਼ਾਨ ਤੇ ਹਨੀ ਬੇਦੀ ’ਤੇ ਮਾਮਲਾ ਵੀ ਦਰਜ ਹੋ ਗਿਆ ਸੀ, ਪਰ ਹੁਣ ਸ਼ਿਵ ਸੈਨਾ ਨੇ ਇਸ ਮਾਮਲੇ ’ਚ ਯੂ-ਟਰਨ (U Turn) ਲੈ ਲਿਆ ਹੈ। 


 



ਪੱਤਰਕਾਰਾਂ ਦੇ ਸਵਾਲ ’ਤੇ ਭੜਕੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ
ਸ਼ਨੀਵਾਰ ਨੂੰ ਸ਼ਿਵ ਸੈਨਾ ਵਲੋਂ ਗਾਇਕ ਜੀ ਖ਼ਾਨ ਦਾ ਪੁਤਲਾ ਸਾੜ, ਉਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਦੋਂ ਪੱਤਰਕਾਰਾਂ ਨੇ ਸ਼ਿਵ ਸੈਨਾ ਆਗੂ ਅਤੇ ਸ਼ਿਕਾਇਤਕਰਤਾ ਅਮਿਤ ਅਰੋੜਾ ਨੂੰ ਸਵਾਲ ਕੀਤਾ ਕਿ ਸਿਰਫ਼ ਗਾਇਕ ਦਾ ਹੀ ਪੁਤਲਾ ਕਿਉਂ ਸਾੜਿਆ ਗਿਆ ਹੈ ਜਦਕਿ ਮਾਮਲਾ ਤਾਂ ਹਨੀ ਬੇਦੀ ’ਤੇ ਵੀ ਦਰਜ ਹੋਇਆ ਹੈ।



ਹਨੀ ਬੇਦੀ ਸਾਡਾ ਹਿੰਦੂ ਭਰਾ, ਉਸਦਾ ਵਿਰੋਧ ਨਹੀਂ ਕਰਾਂਗੇ: ਅਮਿਤ ਅਰੋੜਾ
ਇਸ ਸਵਾਲ ’ਤੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਭੜਕ ਗਏ, ਉਨ੍ਹਾਂ ਕਿਹਾ ਕਿ ਹਨੀ ਬੇਦੀ ਸਾਡਾ ਹਿੰਦੂ ਭਰਾ ਹੈ, ਹਿੰਦੂ ਹੋਣ ਕਾਰਨ ਅਸੀਂ ਉਸਦਾ ਵਿਰੋਧ ਨਹੀਂ ਕਰਾਂਗੇ। ਜਿੰਨ੍ਹਾ ਉਸਦਾ ਕਸੂਰ ਸੀ, ਉਸਨੂੰ ਸਜ਼ਾ ਮਿਲ ਗਈ ਹੈ। ਪਰ ਗਾਇਕ ਜੀ ਖ਼ਾਨ ਦੀ ਇਸ ਮਾਮਲੇ ’ਚ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। 


 


ਇਸ ਮੌਕੇ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਹਨੀ ਬੇਦੀ ਨੇ ਗੀਤ ਗਾਉਣ ਲਈ ਰੋਕਿਆ ਸੀ। ਚਰਚਾ ਹੈ ਕਿ ਗੁਪਤ ਮੀਟਿੰਗ ਤੋਂ ਬਾਅਦ ਇਹ ਹਿੰਦੂ ਧਰਮ ਦਾ ਮਾਮਲਾ ਸਿਰਫ਼ ਇੱਕ ਵਿਅਕਤੀ ਵਿਸ਼ੇਸ਼ ’ਤੇ ਕੇਂਦਰਿਤ ਹੋ ਗਿਆ ਹੈ। ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਾ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਜੇਕਰ ਗਾਇਕ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।